“ਪਾਪਾ ਆ ਜਾਉਂ। 25 ਨਵੰਬਰ ਹੋ ਗਈ।” ਵੱਡੀ ਤੇ ਛੋਟੀ ਬੇਟੀ ਨੇ ਮੈਨੂੰ ਜਗਾਇਆ। ਮੈਂ ਅਜੇ ਘੰਟਾ ਕ਼ੁ ਪਹਿਲਾਂ ਹੀ ਸੁੱਤਾ ਸੀ। ਸੁੱਤਾ ਨਹੀਂ ਸਮਝੋ ਜਾਗੋ ਮੀਟੀ ਵਿੱਚ ਹੀ ਪਿਆ ਸੀ। ਮੈਨੂੰ ਸਮਝ ਨਾ ਆਈ। ਕਿ ਮਾਜਰਾ ਕੀ ਹੈ। ਵੱਡੀ ਬੇਟੀ ਕੁਝ ਜ਼ਿਆਦਾ ਹੀ ਖੁਸ਼ ਸੀ। ਤੇ ਬੋਲੀ
“ਪਾਪਾ ਅੱਜ ਇਹ੍ਹਨਾਂ ਦਾ ਵਿਆਹ ਹੋਏ ਨੂੰ ਇੱਕ ਮਹੀਨਾ ਹੋ ਗਿਆ।” ਛੋਟੀ ਵੀ ਕੋਲ ਖੜੀ ਮੁਸਕਰਾ ਰਹੀ ਸੀ। ਮੇਰੇ ਚੇਹਰੇ ਤੇ ਵੀ ਮੁਸਕਰਾਹਟ ਆ ਗਈ। ਤੇ ਅਸ਼ੀਰਵਾਦ ਦੇਣਦੇ ਲਹਿਜੇ ਨਾਲ ਹੱਥ ਉਠ ਖੜਾ।
ਵੱਡੀ ਨੇ ਸ਼ਾਮ ਨੂੰ ਹੀ ਕੇਕ ਲਿਆ ਰੱਖਿਆ ਸੀ। ਰਿਸ਼ਤੇ ਮੁਤਾਬਿਕ ਜੇਠਾਣੀ ਦੇਵਰਾਨੀ ਦੀਆਂ ਖੁਸ਼ੀਆਂ ਮਨਾ ਰਹੀ ਸੀ। ਤੇ ਆਪਣੇ ਵੱਡੇ ਹੋਣ ਦਾ ਫਰਜ਼ ਵੀ। ਮੈਂ ਅੱਖਾਂ ਜਿਹੀਆਂ ਮਲਦਾ ਉਹਨਾਂ ਦੇ ਸ਼ਿਵਰ ਵਿੱਚ ਚਲਾ ਗਿਆ। ਕੇਕ ਸੇਰਾਮਣੀ ਕੀਤੀ ਗਈ। ਇਸ ਖੁਸ਼ੀ ਦੇ ਮੌਕੇ ਦਾ ਗਵਾਹ ਮੇਰੀ ਚਾਂਦ ਸੀ ਪੋਤੀ #ਸੌਗਾਤ ਵੀ ਬਣੀ ਜੋ ਅਜੇ ਜਾਗਦੀ ਹੀ ਪਈ ਸੀ।
ਉਸੇ ਵੇਲੇ ਹੀ ਮੇਰੀ ਸ਼ਰੀਕ-ਏ-ਹਯਾਤ ਨੇ ਮੇਰੇ ਵੱਲ ਹੱਥ ਵਧਾਇਆ। ਜੋ ਇੱਕ ਇਸ਼ਾਰਾ ਸੀ
“ਹੁਣ ਕੀ?” ਮੈਂ ਅਣਜਾਣ ਜਿਹਾ ਬਣਕੇ ਪੁੱਛਿਆ।
“ਬੇਟੀ ਬੇਟੇ ਨੂੰ ਸ਼ਗਨ ਨਹੀਂ ਦੇਣਾ ਕਿ?” ਉਸਦੇ ਜਬਾਬ ਵਿਚ ਹੀ ਆਰਡਰ ਬੋਲਦਾ ਸੀ।
ਫ਼ਿਰ ਇੱਕ ਕੇਕ ਹੋਰ ਕੱਟਿਆ ਗਿਆ। ਆਈਸ ਕਰੀਮ ਕੇਕ। “ਪਾਪਾ ਇਹ ਕੇਕ Aman Sukhija ਤੇ ਉਸਦੇ ਪਰਿਵਾਰ ਵੱਲੋਂ ਹੈ। Emly Dabwali ਵਾਲੇ।” ਉਹ ਖੁਸ਼ੀਆਂ ਵਿੱਚ ਦੂਰ ਹੋਕੇ ਵੀ ਸ਼ਰੀਕ ਹੋਏ। ਖੁਸ਼ੀਆਂ ਦੁਗਣੀਆਂ ਤਾਂ ਹੋਣੀਆਂ ਹੀ ਹੋਈਆਂ।
“ਐਂਕਲ ਕੱਲ ਨੂੰ ਇੱਕ ਮਹੀਨਾ ਹੋਜੂ ਵਿਆਹ ਹੋਏ ਨੂੰ।” ਕੱਲ ਮੌਂਟੀ ਛਾਬੜਾ ਵੀ ਬਹਾਨੇ ਜਿਹੇ ਨਾਲ ਯਾਦ ਕਰ ਰਿਹਾ ਸੀ। ਵਿਆਹ ਦੇ ਸਾਰੇ ਸਫ਼ਰ ਦਾ ਸਾਥੀ ਜੋ ਰਿਹਾ ਹੈ। ਇੱਕ ਸਿਤੰਬਰ ਤੋਂ ਲੈ ਕੇ।
“ਕੱਲ ਤਾਂ ਤਾਊ ਜੀ ਦੂਹਰੀਆਂ ਖੁਸ਼ੀਆਂ ਹਨ ਪਹਿਲਾ ਤਾਂ NAVGEET ਸੇਠੀ ਦੇ ਵਿਆਹ ਨੂੰ ਇੱਕ ਮਹੀਨਾ ਹੋਜੂ। ਦੂਸਰਾ Mukesh Sachdeva ਦਾ ਜਨਮ ਦਿਨ।”
ਸੱਚੀ ਖੁਸ਼ੀਆਂ ਦਾ ਦੌਰ ਇਸੇ ਤਰਾਂ ਚਲਦਾ ਰਹੇ। ਪਰਮਾਤਮਾ ਕੁਲ ਮਾਲਿਕ ਆਪਣੀਆਂ ਰਹਿਮਤਾਂ ਦਾ ਮੀਂਹ ਵਰਸਾਉਂਣ ਲੱਗਿਆ ਕੋਈ ਕਸਰ ਨਹੀਂ ਛੱਡਦਾ। ਪਰ ਬੰਦਾ ਹੈ ਕਿ ਉਸਦਾ ਸ਼ੁਕਰਾਨਾ ਕਰਨਾ ਭੁੱਲ ਜਾਂਦਾ ਹੈ। ਤੇ ਆਪਣੀ “ਮੈਂ” ਦਾ ਰਾਗ ਅਲਾਪਦਾ ਰਹਿੰਦਾ ਹੈ।
#ਰਮੇਸ਼ਸੇਠੀਬਾਦਲ