ਕਈ ਔਰਤਾਂ ਬਹੁਤ ਬੋਲਦੀਆਂ ਹਨ। ਪਤੀ ਦੇਵ ਨੂੰ ਬੋਲਣ ਦਾ ਮੌਕਾ ਨਹੀਂ ਦਿੰਦੀ। ਪਤੀ ਦੇਵ ਬਿਚਾਰੇ ਚੁਪ ਹੀ ਰਹਿੰਦੇ ਹਨ। ਜੇ ਬੋਲ ਵੀ ਪੈਣ ਤਾਂ ਕਹਿਣ ਗੀਆਂ ਜੀ ਤੁਹਾਨੂੰ ਨਹੀਂ ਪਤਾ। ਤੁਸੀਂ ਚੁਪ ਰਹੋ।
ਮੇਰੇ ਡਾਕਟਰ ਦੋਸਤ ਕੋਲੇ ਇੱਕ ਜੋੜਾ ਆਇਆ। ਪਤੀ ਦਾ ਪੇਟ ਖ਼ਰਾਬ ਰਹਿੰਦਾ ਸੀ। ਯਾਨੀ ਚੰਗੀ ਤਰਾਂ ਸਾਫ ਨਹੀਂ ਸੀ ਹੁੰਦਾ। ਇਹ ਸਾਰੀ ਸਮੱਸਿਆ ਪਤਨੀ ਸਾਹਿਬਾਂ ਨੇ ਆਪਣੇ ਸ਼ਬਦਾਂ ਵਿੱਚ ਬਿਆਨ ਕੀਤੀ। ਉਹ ਦਵਾਈ ਲੈ ਕੇ ਚਲੇ ਗਏ।
“ਅੱਜ ਕੁਝ ਫਰਕ ਪਿਆ।ਟੱਟੀ ਆਈ ਅੱਜ ਕੁਝ।” ਅਗਲੇ ਦਿਨ ਦਵਾਈ ਲੈਣ ਆਇਆ ਨੂੰ ਡਾਕਟਰ ਸਾਹਿਬ ਨੇ ਪੁੱਛਿਆ। ਤਾਂ ਕਿ ਹੋਰ ਦਵਾਈ ਦਿੱਤੀ ਜਾ ਸਕੇ।
“ਬਸ ਜੀ ਇੰਨੀ ਕੁ ਹੀ ਆਈ ਸੀ ਅੱਜ।” ਪਤਨੀ ਸਾਹਿਬਾਂ ਨੇ ਆਪਣੇ ਹੱਥ ਦੀਆਂ ਦੋ ਉਂਗਲਾਂ ਜੋੜਕੇ ਪਤੀ ਦੇ ਬੋਲਣ ਤੋਂ ਪਹਿਲਾ ਹੀ ਜਵਾਬ ਦਿੱਤਾ।
ਪਤੀ ਨੇ ਪਤਾ ਨਹੀਂ ਇਸ ਨੂੰ ਮਹਿਸੂਸ ਕੀਤਾ ਜਾ ਨਹੀਂ। ਮੈਂ ਤੇ ਡਾਕਟਰ ਸਾਹਿਬ ਪਤਨੀ ਸਾਹਿਬਾਂ ਦੀ ਜਾਣਕਾਰੀ ਯਾਨੀ ਲੇਟਸਟ ਤੇ ਐਕੂਰੇਟ ਇਨਫਰਮੇਸ਼ਨ ਤੇ ਬਹੁਤ ਹੈਰਾਨ ਹੋਏ।
ਧੰਨ ਜੀ ਪਤਨੀ ਹੋਵੇ ਤਾਂ ਇੰਨੀ ਹਾਜ਼ਰ ਜਵਾਬ ਹੋਵੇ।
ਊਂ ਗੱਲ ਆ ਇੱਕ
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ