ਕਿਸੇ ਬਹੁਮੰਜਲੀ ਇਮਾਰਤ ਦੀ ਲਿਫਟ ਉਪਰ ਥੱਲੇ ਜਾ ਆ ਰਹੀ ਸੀ। ਜਦੋਂ ਲਿਫਟ ਉਪਰ ਜਾਣ ਲੱਗੀ ਤਾਂ ਇੱਕ ਨੌਜਵਾਨ ਜਲਦੀ ਅਤੇ ਧੱਕੇ ਨਾਲ ਲਿਫਟ ਵਿੱਚ ਵੜਿਆ। ਪਰ ਲਿਫਟ ਓਵਰਵੇਟ ਦੀ ਸੂਚਨਾ ਦਿੰਦੀ ਹੋਈ ਓਥੇ ਹੀ ਰੁੱਕ ਗਈ। ਲਿਫਟ ਵਿੱਚ ਸਵਾਰ ਸਾਰੇ ਲੋਕਾਂ ਨੇ ਉਹ ਸੂਚਨਾ ਪੜ੍ਹੀ। ਪਰ ਹਰ ਇੱਕ ਨੇ ਉਸ ਨੂੰ ਵੇਖਕੇ ਅਣਗੌਲਿਆ ਕਰ ਦਿੱਤਾ। ਲਿਫਟ ਨੂੰ ਚਲਾਉਣ ਲਈ ਕਿਸੇ ਇੱਕ ਦਾ ਲਿਫਟ ਤੋਂ ਬਾਹਰ ਜਾਣਾ ਲਾਜ਼ਮੀ ਸੀ। ਖਾਸਕਰ ਉਸ ਨੌਜਵਾਨ ਨੂੰ ਉਤਰਨਾ ਚਾਹੀਦਾ ਸੀ ਜੋ ਸਭ ਤੋਂ ਬਾਅਦ ਲਿਫਟ ਵਿਚ ਚੜ੍ਹਿਆ ਸੀ। ਪਰ ਓਹ ਵੀ ਚੁੱਪ ਸੀ। ਹਰ ਕੋਈ ਆਪਣੀ ਘੜੀ ਵੇਖ ਕੇ ਜਲਦੀ ਵਿੱਚ ਹੋਣ ਦਾ ਦਿਖਾਵਾ ਕਰ ਰਿਹਾ ਸੀ। ਲਿਫਟ ਅਜੇ ਵੀ ਰੁਕੀ ਹੋਈ ਸੀ। ਜਦੋਂ ਕੋਈ ਨਾ ਉਤਰਿਆ ਤਾਂ ਇੱਕ ਨੌਜਵਾਨ ਲੜਕੀ ਦਲੇਰੀ ਵਿਖਾਉਂਦੀ ਹੋਈ ਲਿਫਟ ਚੋ ਬਾਹਰ ਨਿਕਲ ਗਈ। ਹੁਣ ਲਿਫਟ ਦਾ ਵੇਟ ਠੀਕ ਹੋ ਗਿਆ ਤੇ ਲਿਫਟ ਉਪਰ ਚਲੀ ਗਈ। ਜਦੋਂ ਮੇਰੀ ਨਜ਼ਰ ਉਸ ਲੜਕੀ ਤੇ ਪਈ ਤਾਂ ਮੈਂ ਦੰਗ ਰਹਿ ਗਿਆ । ਕਿਉਂਕਿ ਉਹ ਲੜਕੀ ਬੈਸਾਖੀਆਂ ਦੇ ਸਹਾਰੇ ਪੌੜ੍ਹੀਆਂ ਵੱਲ ਵਧ ਰਹੀ ਸੀ।
ਡਾਕਟਰੀ ਭਾਸ਼ਾ ਵਿਚ ਉਹ ਲੜਕੀ ਅਪਾਹਿਜ ਸੀ।ਪਰ ਮੇਰੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਲੜਕੀ ਅਪਾਹਿਜ ਹੈ ਯ ਉਹ ਲੋਕ ਅਪਾਹਿਜ ਸਨ ਜੋ ਲਿਫਟ ਚੋ ਬਾਹਰ ਨਹੀਂ ਆਏ।
ਰਮੇਸ਼ ਸੇਠੀ ਬਾਦਲ
9876627233