ਜਿੰਦਗੀ ਦਾ ਸਫ਼ਰ ਵੀ ਨਿਵੇਕਲਾ ਹੀ ਹੁੰਦਾ ਹੈ। ਬਚਪਨ ਤੋਂ ਲੈ ਕੇ ਕਦੋਂ ਜਵਾਨੀ ਤੋਂ ਲੰਘਦੇ ਹੋਏ ਬੁਢਾਪੇ ਵੱਲ ਨੂੰ ਕਦਮ ਹੋ ਤੁਰੇ ਪਤਾ ਹੀ ਨਹੀਂ ਲਗਦਾ। ਜਿੰਦਗੀ ਦੇ ਸਫ਼ਰ ਚ ਬਹੁਤ ਸਾਰੀਆਂ ਚੰਗੀਆਂ ਮਾੜੀਆਂ ਯਾਦਾਂ ਬਣ ਕੇ ਰਹਿ ਜਾਂਦੀਆਂ ਹਨ। ਜਿੰਦਗੀ ਦੇ ਚੱਲਦੇ ਸਫ਼ਰ ਚ ਬਹੁਤ ਸਾਰੇ ਇਨਸ਼ਾਨ ਮਿਲਦੇ ਹਨ। ਪਰ ਪਤਾ ਨਹੀਂ ਲੱਗਦਾ ਬਹੁਤੇ ਮੁਸਾਫਿਰਾਂ ਵਾਂਗ ਰਾਸਤੇ ਵਿੱਚ ਹੀ ਉੱਤਰ ਜਾਂਦੇ ਹਨ, ਕੁਝ ਇਨਸ਼ਾਨ ਜਿੰਦਗੀ ਚ ਇਸ ਤਰ੍ਹਾਂ ਦੇ ਮਿਲਦੇ ਹਨ ਜੋ ਕਿ ਨਾਲ ਨਾਲ ਚੱਲਣ ਦੀ ਗੱਲ ਕਰਦੇ ਰਹਿੰਦੇ ਹਨ ਪਰ ਆਖਰੀ ਸਟੇਸ਼ਨ ਤੇ ਆ ਕੇ ਓਹ ਵੀ ਹੋਰਨਾਂ ਵਾਂਗ ਆਪਣੇ ਰਸਤੇ ਪੈ ਜਾਂਦੇ ਹਨ, ਪਰ ਜਿੰਦਗੀ ਚ ਕੁਝ ਯਾਦਾਂ ਛੱਡ ਜਾਂਦੇ ਹਨ , ਕੁਝ ਇਹੋ ਜਿਹੇ ਜਖਮ ਦੇ ਜਾਂਦੇ ਹਨ, ਜਿਹਨਾਂ ਦੇ ਜਖਮ ਇਨਸ਼ਾਨ ਨੂੰ ਇੱਕ ਜਖਮੀ ਪਰਿੰਦੇ ਵਾਂਗ ਉਹਦੇ ਲੱਖ ਕੋਸ਼ਿਸ ਕਰਨ ਤੇ ਵੀ ਉੱਡਣ ਨਹੀਂ ਦਿੰਦੇ। ਫਿਰ ਇਨਸ਼ਾਨ ਜਖਮੀ ਪਰਿੰਦੇ ਵਾਂਗ ਉਡਾਰੀ ਭਰਨ ਦੀ ਕੋਸ਼ਿਸ ਜਰੂਰ ਕਰਦਾ ਪਰ ਆਖਿਰ ਨੂੰ ਥੱਕ ਹਾਰ ਕੇ ਬੈਠ ਜਾਂਦਾ ਤੇ ਫਿਰ ਪਛਤਾਉਂਦਾ ਹੈ। ਪਛਤਾਵਾ ਨਾ ਕਰੋ ਕਦੇ ਵੀ ਕਿਉਂਕਿ ਜੋ ਲੋਕ ਕੋਸਿਸ ਜਾ ਮਿਹਨਤ ਕਰਦੇ ਹਨ। ਉਹ ਜ਼ਰੂਰ ਕਾਮਯਾਬ ਹੁੰਦੇ ਹਨ, ਕਦੇ ਵੀ ਥੱਕ ਕੇ ਹਾਰ ਨਾ ਮੰਨੋ, ਸਗੋਂ ਕੋਸ਼ਿਸ ਕਰਦੇ ਰਹੋ ਇੱਕ ਸਮਾਂ ਇਹੋ ਜਿਹਾ ਜ਼ਰੂਰ ਆਵੇਗਾ ਕਿ ਤੁਹਾਡੀ ਕੀਤੀ ਮਿਹਨਤ ਤੇ ਕੋਸਿਸ ਜਰੂਰ ਰੰਗ ਲਿਆਵੇਗੀ। ਇਸ ਲਈ ਚਲਦੇ ਰਹਿਣ ਦਾ ਨਾਮ ਹੀ ਜਿੰਦਗੀ ਹੈ। ਜ਼ਿੰਦਾਦਿਲੀ ਜਿੰਦਗੀ ਜਿਉਣ ਦੀ ਕੋਸ਼ਿਸ ਇਨਸ਼ਾਨ ਨੂੰ ਡਿੱਗਣ ਨਹੀਂ ਦਿੰਦੀ।
ਲੇਖਕ ਤੇਜੀ ਢਿੱਲੋਂ ਬੁਢਲਾਡਾ