ਓਦੋ ਸਾਡੇ ਪਿੰਡ ਆਲਾ ਸਕੂਲ ਅਜੇ ਮਿਡਲ ਤੱਕ ਦਾ ਹੀ ਸੀ। ਤੇ ਅਸੀਂ ਚੌਥੀ ਪੰਜਵੀ ਚ ਪੜਦੇ ਸੀ। ਸਫੈਦੇ ਲਾਉਣ ਦਾ ਚਲਣ ਜਿਹਾ ਸ਼ੁਰੂ ਹੋਇਆ ਸੀ। ਸਕੂਲ ਵਿੱਚ ਸਫੈਦੇ ਦੇ ਕਈ ਬੂਟੇ ਲਾਏ ਗਏ। ਇਹ ਬੜੀ ਛੇਤੀ ਵਧਣ ਲੱਗੇ ਤੇ ਜਲਦੀ ਹੀ ਇਹਨਾਂ ਦੇ ਪੱਤੇ ਸਾਡੀ ਪਹੁੰਚ ਤੋਂ ਦੂਰ ਹੋ ਗਏ। ਅਸੀਂ ਸਫੈਦੇ ਦੇ ਪੱਤੇ ਹੱਥ ਤੇ ਮਸਲ ਕੇ ਸੁੰਘਦੇ ਬਹੁਤ ਤੇਜ ਜਿਹੀ ਵਾਸ਼ਨਾ ਆਉਂਦੀ। ਅਖੇ ਇਹ ਜ਼ੁਕਾਮ ਲਈ ਬਹੁਤ ਗੁਣਕਾਰੀ ਹਨ। ਸੁੰਘਣ ਨਾਲ ਜ਼ੁਕਾਮ ਜਲਦੀ ਠੀਕ ਹੁੰਦਾ ਹੈ। ਫਿਰ ਕਿਸੇ ਨੇ ਅਫਵਾਹ ਉਡਾਈ ਕੀ ਸਫੈਦੇ ਤੋਂ ਕਾਗਜ ਬਣਦਾ ਹੈ। ਕੋਈ ਕਹਿੰਦਾ ਬਸ ਜੀ ਸਿਧੀਆਂ ਕਾਪੀਆਂ ਹੀ ਲਗਦੀਆਂ ਹਨ। ਅਸੀਂ ਸਫੈਦੇ ਤੋਂ ਕਾਗਜ ਬਣਨ ਦਾ ਇੰਤਜ਼ਾਰ ਕਰਦੇ ਰਹੇ। ਸਫੈਦੇ ਵਧਦੇ ਗਏ ਪਰ ਕਦੇ ਓਹਨਾ ਨੂੰ ਕਾਗਜ ਦਾ ਫਲ ਨਹੀਂ ਲਗਿਆ। ਫਿਰ ਪਤਾ ਨਹੀਂ ਕਦੋਂ ਸਾਨੂ ਅਕਲ ਆ ਗਈ।ਤੇ ਉਹ ਕੁੱਤੇ ਝਾਕ ਆਪੇ ਖਤਮ ਹੋ ਗਈ।
#ਰਮੇਸ਼ਸੇਠੀਬਾਦਲ