ਕੱਲ ਵਿਹਲੇ ਬੈਠਿਆਂ ਕਾਲਜ ਦਾ ਟਾਈਮ ਯਾਦ ਆ ਗਿਆ,,,।
ਸਾਡੇ ਇਕ ਸਰ ਥੋੜਾ ਡਿਪ੍ਰੈਸ਼ਨ ਚ ਰਹਿੰਦੇ ਸਨ।ਕਿਉਂ ਕੇ ਉਹਨਾਂ ਦੀ ਬੇਟੀ ਨੇ ਉਹਨਾਂ ਦੀ ਮਰਜ਼ੀ ਦੇ ਖਿਲਾਫ ਕਿਸੇ ਹੋਰ ਜਾਤ ਦੇ ਮੁੰਡੇ ਨਾਲ ਵਿਆਹ ਕਰਵਾਇਆ ਸੀ।ਉਹ ਇਸ ਗੱਲ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਏ ਸਨ।
ਇਸ ਗੱਲ ਦਾ ਉਹਨਾਂ ਤੇ ਇਨਾਂ ਜ਼ਿਆਦਾ ਅਸਰ ਹੋਇਆ ਸੀ ਕੇ ਕਾਲਜ ਚ ਉਹ ਕਿਸੇ ਕੁੜੀ ਮੁੰਡੇ ਨੂੰ ਨਾ ਗੱਲਬਾਤ ਕਰਨ ਦਿੰਦੇ ਸਨ ਨਾ ਹੀ ਇਕੱਠੇ ਖੜਾ ਹੋਣ ਦਿੰਦੇ ਸਨ।ਬਹੁਤ ਜ਼ਿਆਦਾ ਸਖ਼ਤੀ ਵਰਤਦੇ ਸਨ।
ਮੇਰੀ ਇਕ ਸਹੇਲੀ ਜਿਹਦਾ ਨਵਾਂ ਨਵਾਂ ਵਿਆਹ ਹੋਇਆ ਸੀ,,,ਓਹਦਾ ਹਸਬੈਂਡ ਵੀ ਸਾਡੇ ਕਾਲਜ ਚ ਹੀ ਸੀ,,,ਇਕ ਵਾਰ ਆਪਣੇ ਹਸਬੈਂਡ ਕੋਲ ਖੜ ਗਈ,ਕੋਈ ਜ਼ਰੂਰੀ ਗੱਲਬਾਤ ਕਰਨ ਲਈ।
ਓਧਰੋਂ ਸਰ ਆ ਪਹੁੰਚੇ।ਉਹ ਹਰ ਵਿਦਿਆਰਥੀ ਨੂੰ ‘ਬੇਟਾ ਬਈ’ਕਹਿ ਕੇ ਬੁਲਾਉਂਦੇ ਸਨ।
ਆਪਣੇ ਅੰਦਾਜ਼ ਚ ਕੜਕ ਆਵਾਜ਼ ਚ ਸਰ ਬੋਲੇ,,,,” ਹਾਂਜੀ ਬੇਟਾ ਬਈ,, ਕਿਵੇਂ ਖੜੇ ਹੋ,,?
ਮੇਰੀ ਸਹੇਲੀ ਕਹਿੰਦੀ,”ਜੀ,,ਇਹ ਮੇਰੇ ਹਸਬੈਂਡ ਨੇ,,,ਮੈ ਜ਼ਰੂਰੀ ਗੱਲ ਕਰਨੀ ਸੀ ਕੋਈ””।
ਸਰ ਹੋਰ ਗੁੱਸੇ ਨਾਲ ਲਾਲ ਪੀਲੇ ਹੁੰਦੇ ਬੋਲੇ,,” ਭੱਜ ਜੋ ਇਥੋਂ ,,,,ਕਾਲਜ ਚ ਕੋਈ ਹਸਬੈਂਡ ਵਾਈਫ ਨਹੀਂ,,,ਇਥੇ ਸਾਰੇ ਭੈਣ ਭਰਾ ਨੇ,,,!
ਸੋਲਾਂ ਸਤਾਰਾਂ ਸਾਲ ਹੋ ਗਏ ਇਸ ਗੱਲ ਨੂੰ।
ਜਦ ਵੀ ਚੇਤਾ ਆਉਂਦੈ,,ਇਕੱਲੀ ਬੈਠੀ ਦਾ ਹਾਸਾ ਨਿਕਲ ਆਉਂਦੈ।
ਪਰੀ ਕੰਬੋਜ