ਸਵਖਤੇ ਗੋਂਗਲੂ ਪੁਟਾਏ..ਮੁੰਡਾ ਲੜ ਪਿਆ..ਪੁਟਾਈ ਇਸ ਵੇਲੇ ਨਾ ਕਰਾਇਆ ਕਰ..ਅੱਧਾ ਤੋੜਾ ਤੇ ਕੋਲੋਂ ਲੰਗਦੇ ਸਕੂਲ ਦੇ ਨਿਆਣੇ ਖਾ ਜਾਂਦੇ..!
ਆਖਿਆ ਤਾਂ ਕੀ ਹੋਇਆ..!
ਆਥਣੇ ਖੁਸ਼ ਮੁੜਿਆ..ਅਖ਼ੇ ਮੌਜ ਹੋ ਗਈ..ਬੋਲੀ ਬੜੀ ਤਾਂਹ ਤੀਕਰ ਗਈ..ਦਿੜਬੇ ਵਾਲਿਆਂ ਦੀ ਟਰਾਲੀ ਰਾਹ ਵਿਚ ਖਰਾਬ ਹੋ ਗਈ..ਸਬੱਬੀਂ ਰੇਟ ਡਬਲ ਮਿਲ ਗਿਆ..!
ਆਖਿਆ ਅੱਗੇ ਤੋਂ ਪੁਟਾਈ ਤੇ ਕਿੰਤੂ ਪ੍ਰੰਤੂ ਨਾ ਕਰੀ..ਰੇਟ ਹਮੇਸ਼ਾ ਹੀ ਵੱਧ ਮਿਲਿਆ ਕਰੂ..!
ਕਹਿੰਦਾ ਕੀ ਮਤਲਬ ਬਾਪੂ?
ਆਖਿਆ ਅੰਦਰ ਦੀਆਂ ਗੱਲਾਂ ਨੇ..ਤੇਰੇ ਸਮਝ ਨੀ ਪੈਣੀਆਂ..!
ਹਰਪ੍ਰੀਤ ਸਿੰਘ ਜਵੰਦਾ