ਭਗਤੂ ਕਰਾਏ ਦੇ ਮਕਾਨ ਵਿੱਚ ਆਪਣੇ ਪ੍ਰੀਵਾਰ ਸਮੇਤ ਰਹਿ ਰਿਹਾ ਸੀ । ਪੱਪੂ ਦੇ ਬੀਮਾਰ ਹੋਣ ਕਰਕੇ ਤਿੰਨ ਮਹੀਨਿਆਂ ਤੋਂ ਰਾਸ਼ਣ ਵਾਲੀ ਦੁਕਾਨ ਦਾ ਪੈਸਾ ਨਾ ਦਿੱਤਾ ਗਿਆ । ਦੁਕਾਨਦਾਰ ਨੇ ਗੁੱਸੇ ਵਿੱਚ ਆਕੇ ਇੱਕ ਦਿਨ ਕਰਾਏ ਦੇ ਮਕਾਨ ਦਾ ਦਰਵਾਜ਼ਾ ਖੜਕਾਇਆ , ” ਕੌਣ ਐਂ ” ਮੈਂ ਦੁਕਾਨਦਾਰ ।
ਥੋੜੀ ਦੇਰ ਬਾਅਦ ਇੱਕ ਕੁੜੀ ਬਾਹਰ ਆਈ ਤੇ ਕਹਿਣ ਲੱਗੀ ਪਾਪਾਂ ਵੀਰੇ ਦੀ ਦਵਾਈ ਲੈਣ ਗਏ ਨੇ , ਮੰਮੀ ਕੋਠੀਆਂ ਵਿੱਚ ਕੰਮ ਕਰਨ ਗਈ ਹੈ । ਦੁਕਾਨਦਾਰ ਨੇ ਗੌਰ ਨਾਲ ਦੇਖਿਆ ਪੁੱਛਿਆ ਬੇਟੇ ਨਾ ਤੂੰ ਕਦੇ ਦੁਕਾਨ ਤੇ ਆਈ ਨਾ ਤੈਨੂੰ ਹੁਣ ਕਦੇ ਸਕੂਲ ਜਾਂਦਿਆਂ ਦੇਖਿਆ । ਕੀ ਗੱਲ ਹੋਈ ਐ ?
ਵੀਰਾ ਬੀਮਾਰ ਹੋ ਗਿਆ , ਮੰਮੀ ਅਤੇ ਪਾਪਾ ਦੇ ਪੈਸਿਆਂ ਨਾਲ ਵੀਰੇ ਦੀ ਦਵਾਈ ਪੂਰੀ ਨਹੀਂ ਹੋ ਰਹੀ । ਬਾਬੂ ਜੀ ਮੰਮੀ ਕਹਿੰਦੇ ਸੀ ਤੂੰ ਦੁਕਾਨਦਾਰ ਦੇ ਘਰ ਜਾਕੇ ਭਾਂਡੇ ਮਾਂਜਣ ਅਤੇ ਸਫਾਈਆਂ ਦਾ ਕੰਮ ਕਰੇ ਆਇਆ ਕਰ ਉਹਨਾਂ ਦੇ ਦੁਕਾਨ ਦੇ ਪੈਸੇ ਪੂਰੇ ਹੋ ਜਾਣਗੇ , ਮਕਾਨ ਦਾ ਕਿਰਾਇਆ ਬਾਅਦ ਵਿੱਚ ਦੇ ਦੇਵਾਂਗੇ, ਰੋਂਦੀ ਹੋਈ ਨੇ ਕਿਹਾ । ” ਦੁਕਾਨਦਾਰ ਦਾ ਗੁੱਸਾ ਸਾਂਤ ਹੋ ਗਿਆ ।” ਤੂੰ ਕੱਲ੍ਹ ਤੋਂ ਸਕੂਲ ਜਾਂਇਆ ਕਰ , ਤੇਰੇ ਵੀਰੇ ਕੋਲ ਤੇਰੀ ਮੰਮੀ ਰਹੂਗੀ । ਤੇਰੇ ਪਾਪੇ ਨੂੰ ਮੇਰੇ ਕੋਲ ਭੇਜੀ ਤੇਰੇ ਵੀਰੇ ਦਾ ਇਲਾਜ ਮੈਂ ਕਰਵਾਂਗਾ । ਕੋਈ ਫ਼ਿਕਰ ਨਹੀਂ ਕਰਨਾ , ਵਾਹਿਗੁਰੂ ਭਲੀ ਕਰੇਗਾ ਕਹਿਕੇ ਆਪਣੀ ਦੁਕਾਨ ਵੱਲ ਨੂੰ ਤੁਰ ਗਿਆ ।
ਦੂਸਰੇ ਦਿਨ ਦੁਕਾਨਦਾਰ ਨੂੰ ਆਉਂਦਾ ਦੇਖਕੇ ਕਮਰੇ ਅੰਦਰ ਹੀ ਲੁੱਕ ਗਿਆ । ਦਰਵਾਜ਼ਾ ਖੜਕਾਇਆ , ” ਕਿੱਥੋਂ ਆ ਭਾਈ ਭਗਤੂ ?” ਉਹਦੇ ਘਰਵਾਲੀ ਨੂੰ ਪੁੱਛਦਿਆਂ ਕਿਹਾ । ਉਸ ਕੋਲ ਕੋਈ ਜਵਾਬ ਨਹੀਂ ਸੀ , ਉਹ ਚੁੱਪ ਸੀ । ਚਿਹਰੇ ਤੇ ਦੁੱਖਾਂ ਦੀਆਂ ਤਰੇਲੀਆਂ ਵਹਿ ਰਹੀਆਂ ਸੀ । ਭਾਈ ਕੱਲ੍ਹ ਵੀ ਮੈ ਆਇਆ ਸੀ , ਦੱਸਿਆ ਨਹੀਂ ਰਾਣੀ ਨੇ ,ਕਹਿੰਦੀ ਸੀ ਬਾਬੂ ਜੀ ਆਏ ਸੀ । ਬਾਬੂ ਥੋੜੀ ਜਿਹੀ ਮਜਬੂਰੀ ਹੈ ਤੁਹਾਡੇ ਪੈਸਿਆਂ ਨੂੰ ਥੋੜਾ ਜਿਹਾ ਹੋਰ ਟਾਈਮ ਲੱਗੇਗਾ , ਬਾਬੂ ਜੀ ਨੇ ਗੱਲ ਵਿਚਾਲੇ ਕੱਟਦਿਆਂ ਕਿਹਾ ਬੱਸ ਭਾਈ ਬੱਸ ਮੈਂਨੂੰ ਕਿਸੇ ਪੈਸਿਆਂ ਦੀ ਲੋੜ ਨਹੀਂ ਅੱਜ ਤੋਂ ਬਾਅਦ ਇਹ ਕਮਰਾ ਵੀ ਤੁਹਾਡਾ ਦਵਾਈ ਦਾ ਖਰਚਾ ਵੀ ਮੈ ਕਰਾਂਗਾ । ਬੱਸ ਬੰਦਾ ਪਛਾਣਨ ਨੂੰ ਟਾਈਮ ਜ਼ਰੂਰ ਲੱਗ ਜਾਂਦਾ ,” ਕਮਰੇ ਦੀ ਰਾਜਿਸਟਰੀ ਫੜੋਦਿਆ ਕਿਹਾ । ਉਸ ਦੇ ਜਾਨ ਮਗਰੋਂ ਦੋਵੇਂ ਜੀ ਕਹਿ ਰਹੇ ਸੀ ਸਾਨੂੰ ਮੁਆਫ਼ ਕਰ ਦਿਓ, ਅਸੀਂ ਮੂਰਖ ਲੋਕ ਤੁਹਾਨੂੰ ਪਹਿਚਾਣ ਨਾ ਸਕੇ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
8288047637