“ਆਂਟੀ ਤੁਸੀ ਆਪ ਕਿਉਂ ਖੇਚਲ ਕਰਦੇ ਹੁੰਦੇ ਹੋ।ਕਿਸੇ ਜੁਆਕ ਨੂੰ ਭੇਂ ਦਿੱਦੇ। ਂ ਸਟੀਲ ਦੀ ਪਲੇਟ ਵਿੱਚ ਚਾਰ ਕੁ ਲੱਡੂ ਤੇ ਜਲੇਬੀਆਂ ਦੇਣ ਆਈ ਅੱਸੀ ਸਾਲਾਂ ਦੀ ਮਾਤਾ ਨੂੰ ਮੈਂ ਕਿਹਾ। ਵਿਚਾਰੀ ਕੁੱਬ ਕੱਢ ਕੇ ਤੁਰਦੀ ਹੋਈ ਮਸਾਂ ਹੀ ਸਾਡੇ ਘਰ ਪੰਹੁਚੀ ਸੀ। ਉੱਤੋ ਚਾਰ ਪੋੜੀਆਂ ਦੀ ਚੜਾਈ ਚੜਣੀ ਕਿਹੜਾ ਸੋਖੀ ਹੁੰਦੀ ਹੈ ਇਸ ਉਮਰੇ।
“ਨਹੀ ਨਹੀ ਖੇਚਲ ਕਾਹਦੀ । ਮੈ ਕਿਹਾ ਬਈ ਸਾਰੇ ਮੁਹੱਲੇ ਚ ਮਿਠਾਈ ਤਾਂ ਮੈ ਆਪੇ ਵੰਡ ਕੇ ਆਵਾਂਗੀ। ਮੈ ਤਾਂ ਕਿਸੇ ਹੋਰ ਖੁਸੀ ਦੀ ਮਿਠਾਈ ਵੰਡਣੋ ਨਹੀ ਰੁਕਦੀ ਅੱਜ ਤਾਂ ਫਿਰ ਵੇਂੇਂੇਂੇਂ।ਂ
ਗੱਲ ਕਰਦੀ ਕਰਦੀ ਨੂੰ ਖੰਘ ਛਿੱੜ ਪਈ। ਤੇ ਮੈ ਬੈਠਣ ਦਾ ਇਸaਾਰਾ ਕੀਤਾ ਤੇ ਨਾਲ ਦੀ ਨਾਲ ਪਾਣੀ ਦਾ ਗਿਲਾਸ ਫੜ੍ਹਾ ਦਿੱਤਾ।ਆਂਟੀ ਪਾਣੀ ਪੀਣ ਲੱਗ ਗਈ। ਸੱਚੀ ਕੋਈ ਵੀ ਮੋਕਾ ਹੰਦਾ ਅੰਟੀ ਡਿੱਗਦੀ ਢਹਿੰਦੀ ਆਪ ਪਲੇਟ ਚ ਮਿਠਾਈ ਪਾਕੇ ਦੇਣ ਆਉਂਦੀ ਹੈ। ਭਾਂਵੇ ਕਿੰਨੀ ਵੀ ਬੀਮਾਰ ਜਾ ਤਕਲੀਫ ਵਿੱਚ ਕਿਊ ਨਾ ਹੋਵੇ।ਬਸ ਬੈਠਦੀ ਕਦੇ ਨਹੀ ਅਖੇ ਹੋਰ ਘਰਾਂ ਦੇ ਵੀ ਜਾਣਾ ਹੈ। ਬੈਂਕ ਆਲਿਆਂ ਦੀ ਬੁੜੀ ਸੁਰੂ ਤੋ ਹੀ ਅਕਸਰ ਇੱਦਾ ਹੀ ਕਰਦੀ ਹੈ।
“ਮੇਰੇ ਭਰਾ ਦੇ ਘਰ ਪੜਪੋਤਾ ਹੋਇਆ ਹੈ ਕੱਲ੍ਹ ਹੀ। ਮੇਰੇ ਪਿਉ ਦੀ ਵੇਲ ਵਧੀ ਹੈ। ਂ ਸੱਚੀ ਅੰਟੀ ਕਿੰਨੀ ਖੁਸ ਸੀ। ਪੇਕੇ ਚੀਜ ਹੀ ਐਸੀ ਹੁੰਦੇ ਹਨ ਜਨਾਨੀ ਲਈ। ਪੇਕਿਆ ਲਈ ਤਾਂ ਉਹ ਆਪਣੇ ਪਤੀ ਨਾਲ ਆਢਾ ਲੈ ਲੈੱਦੀ ਹੈ। ਤੇ ਫਿਰ ਆਂਟੀ ਦੇ ਤਾਂ ਭਰਾ ਘਰੇ ਪੜਪੋਤਾ ਹੋਇਆ ਸੀ।ਖੁਸ ਤਾਂ ਹੋਣਾ ਹੀ ਸੀ। ਮੈਨੂੰ ਅੱਜ ਆਂਟੀ ਬੁਢੀ ਨਹੀ ਇੱਕ ਜਵਾਨ ਭੈਣ ਲੱਗੀ ਜਿਸਦੀ ਅੱਡੀ ਜਮੀਨ ਤੇ ਨਹੀ ਸੀ ਲੱਗਦੀ।
ਰਮੇਸ ਸੇਠੀ ਬਾਦਲ
ਮੋ 98 766 27 233