ਮੈਨੂੰ ਛੱਡ ਪਰਦੇਸੀ ਵਸ ਗਿਏ ਨੇ ਮੈਂ ਕਿਸ ਤੇ ਮਾਨ ਕਰੇ। ਮੇਰੇ ਦਿਲ ਦੇ ਡੂੰਘੇ ਦਰਦਾ ਨੂੰ ਮੈਂ ਕਿੰਝ ਬਿਆਨ ਕਰੇ। ਮੇਰੀ ਫਿੱਕੀ ਪੈ ਗਈ ਲਾਲੀ। ਮੇਰਾ ਅੰਗ ਅੰਗ ਮੁਰਝਾਇਆ ਗਾ। ਕੋਈ ਕਰੋ ਅਰਦਾਸਾਂ ਮੇਰੇ ਲਈ ਮੈਂ ਮਰ ਮੁੱਕਣ ਤੇ ਆਇਆ ਗਾ। ਕੋਈ ਗੁਰੂ ਮਿਲਾ ਦਿਉ ਮੈਂਨੂੰ ਮੈਂ ਜਿਹਦਾ ਧਿਆਨ ਕਰੇ। ਮੇਰੇ ਦਿਲ ਦੇ ਡੂੰਘੇ ਦਰਦਾ ਨੂੰ ਮੈਂ ਕਿੰਝ ਬਿਆਨ ਕਰੇ। ਮੈਨੂੰ ਦੇਖ ਗੁਵਾਡੀ ਮਾਰ ਨਾ ਤਾਨੇ ਤੇ ਕਹਿਣ ਨਸ਼ੇੜੀ ਆ। ਦੇਖ ਪੰਜਾਬ ਸਿਆਂ ਤੇਰੀ ਅੱਜ ਡੁੱਬ ਗਈ ਬੇੜੀ ਆ। ਉਹ ਕੋਈ ਵਾਪਸ ਆਜੋ ਵਤਨਾ ਨੂੰ ਮੈਂ ਕਿੰਝ ਹਿੱਕ ਤਾਣ ਖੜਾ। ਮੇਰੇ ਦਿਲ ਦੇ ਡੂੰਘੇ ਦਰਦਾ ਨੂੰ ਮੈਂ ਕਿੰਝ ਬਿਆਨ ਕਰੇ। ਮੇਰੇ ਉੱਚੇ ਲੰਮੇ ਗੱਬਰੂ ਸੀ ਦੇਖ ਹਰਦੇ ਮੇਰੇ ਤੋਂ। ਮੇਰਾ ਨਾਂ ਪੰਜਾਬ ਸੁਣ ਸੀ ਸਭ ਡਰਦੇ ਮੇਰੇ ਤੋਂ। ਕੋਈ ਉੱਠੇ ਯੋਧਾਂ ਸੂਰਮਾ ਮੈਂ ਫੇਰ ਮੈਦਾਨ ਲੜਾ। ਮੇਰੇ ਦਿਲ ਦੇ ਡੂੰਘੇ ਦਰਦਾ ਨੂੰ ਮੈਂ ਕਿੰਝ ਬਿਆਨ ਕਰੇ।