ਪਹਿਲੀ ਵਾਰ MLA ਦੀ ਟਿਕਟ ਮਿਲਣ ਤੇ ਲੀਡਰ ਅੰਦਰੋਂ ਅੰਦਰਿ ਬਹੁਤ ਖੁਸ਼ ਹੁੰਦਾ ਹੈਂ ਅਤੇ ਦੋ ਗੰਨਮੈਂਨ ਮਿਲ ਜਾਂਦੇ ਹਨ ਉਸਦੀ ਟੌਰ ਹੋਰ ਬਣ ਜਾਂਦੀ ਹੈਂ ਅਤੇ ਸੋਚਦਾ ਹੈਂ ਹੁਣ ਤਾਂ ਮੈਂ M,L,A ਬਣ ਹੀ ਗਿਆ ।
” ਨਵਾਂ ਲੀਡਰ ” ਹੁਣ ਪਿੰਡ ਪਿੰਡ ਵੋਟਾਂ ਮੰਗਣ ਲਈ ਜਾਂਦਾ ਹੈਂ ਇੱਕ ਜਲਸੇ ਨੂੰ ਸੰਬੋਧਨ ਕਰ ਰਿਹਾ ਸੀ ਅਤੇ ਉਸਦੇ ਚਮਚੇ ਸਾਰੇ ਸਟੇਜ ਤੇ ਬੈਠੇ ਸਨ , ਉਹ ਭਾਸ਼ਣ ਦੇ ਰਿਹਾ ਸੀ ਅਤੇ ਕਹਿ ਰਿਹਾ ਸੀ ਤੁਸੀਂ ਮੈਨੂੰ ਵੋਟਾਂ ਪਾ ਕੇ ਜਿਤਾਉਂਗੇ ਮੈਂ ਤੁਹਾਡੇ ਪਿੰਡ ਦੀ ਗਰੀਬੀ ਚੱਕ ਦਿਆਗਾ ਅਤੇ ਘਰ ਘਰ ਦੇ ਇੱਕ ਮੈਂਬਰ ਨੂੰ ਨੌਕਰੀ ਤੇ ਲਾ ਦਿਆਗਾ ਅਤੇ ਸੱਠ ਸਾਲ ਤੋਂ ਉਪਰ ਸਾਰੇ ਬਜੁਰਗਾਂ ਨੂੰ ਪੈਨਸ਼ਨ ਲਾ ਦਿਆਗਾ ਅਤੇ ਸ਼ਗਨ ਸ਼ਕੀਮ ਵਿੱਚ ਵਾਧਾ ਕੀਤਾ ਜਾਵੇਗਾ ,ਬਾਕੀ ਮੈਂ ਪਿੰਡ ਦੀ ਹਾਲਤ ਦੇਖ ਹੀ ਰਿਹਾ ਹਾ , ਮੈਂ ਤੁਹਾਡੇ ਪਿੰਡ ਨੂੰ ਸ਼ਹਿਰ ਦੀ ਤਰ੍ਹਾਂ ਬਣਾ ਦਿਆਗਾ ।
ਇੱਕ ਪਾਸੇ ਪੰਜ ਸੱਤ ਬਜੁਰਗ ਵੀ ਬੈਠੇ ਭਾਸ਼ਣ ਸੁਣ ਰਹੇ ਸੀ , ਉਹਨਾਂ ਵਿਚੋਂ ਇੱਕ ਬਜੁਰਗ ਹਾਕਮ ਸਿੰਘ ਮੀਤ ਬੋਲਿਆ ਤੂੰ ਜਿੱਤ ਕੇ ਕੀ ਕਰ ਸਕਦਾ ਹੈਂ ,ਜੋ ਪਹਿਲਾਂ ਜਿੱਤ ਕੇ ਚਲੇ ਗਏ ਉਹ ਕੀ ਕਰ ਗਏ ਫਿਰ ਸਾਰੇ ਉਸ ਬਜੁਰਗ ਵੱਲ ਦੇਖਣ ਲੱਗ ਪਏ । ਫਿਰ ਸਟੇਜ ਉਪਰ ਬੈਠੇ ਚਮਚਿਆਂ ਵਿਚੋਂ ਇੱਕ ਉਹਨਾਂ ਦੇ ਪਿੰਡ ਦਾ ਹੀ ਚਮਚਾ ” ਦਲਬਾਰਾ ਸਿੰਘ ” ਬੋਲਿਆ ਪਹਿਲਾਂ ਤੁਸੀਂ ਜਿਤਾਓ ਤਾਂ ਸਹੀ ਮੈਂ ਤੈਨੂੰ ਨਹੀਂ ਪੁੱਛਿਆ ਮੇਰੀ ਗੱਲ ਦਾ ਜਵਾਬ ਦੇਵੇ , ਫਿਰ ਪਿੰਡ ਵਾਲੇ ਸਾਰੇ ਕਹਿਣ ਲੱਗ ਪਏ ਹਾਂ ਜੀ ਜਨਾਬ ਜਵਾਬ ਦਿਓ ।
ਫਿਰ ਮੀਤ ਕਹਿਣ ਲੱਗਿਆ ਦਲਬਾਰਾ ਸਿੰਘ ਪਿਛਲੀ ਵਾਰ ਵੀ ਤੂੰ ਦੂਸਰੇ ਲੀਡਰ ਨਾਲ ਆਇਆ ਸੀ ਉਦੋਂ ਵੀ ਇਹੀ ਗੱਲਾਂ ਕਹੀਆਂ ਸੀ ਉਹ ਤਾਂ ਜਿੱਤ ਗਿਆ ਸੀ ਫਿਰ ਤੁਸੀਂ ਕੀ ਕਰਤਾ ਪਿੰਡ ਦਾ ਘਰ ਘਰ ਨੌਕਰੀਆਂ ਤਾਂ ਮਿਲੀਆਂ ਨੀ ਲੈਕਿਨ ਤੁਹਾਡੀ ਸੁਗਾਤ ਜਰੂਰ ਮਿਲ ਗਈ ਤੁਸੀਂ ਘਰ ਘਰ ਦਾ ਹਰ ਗੱਭਰੂ ਸ਼ਰਾਬ ਦੇ ਆਦੀ ਜਰੂਰ ਬਣਾ ਦਿੱਤੇ ਪਿੰਡ ਦਾ ਇਹੀ ਕੁੱਝ ਕੀਤਾ ‘, ਫਿਰ ਸਟੇਜ ਤੇ ਬੈਠੇ ਚਮਚੇ ਸਾਰੇ ਆਪਣਾ ਸਿਰ ਨੀਵਾਂ ਕਰਕੇ ਬੈਠ ਗਏ ” ਨਵਾਂ ਲੀਡਰ ” ਵੀ ਕੁੱਝ ਨਹੀਂ ਬੋਲ ਰਿਹਾ ਸੀ ।
ਮੀਤ ਕਹਿਣ ਲੱਗਿਆ ਦਲਬਾਰਾ ਸਿੰਘ ਤੈਨੂੰ ਪਤਾ ਹੋਣਾ ਜਦੋਂ ਮੈਂ ਆਪਣੀ ਧੀ ਦੇ ਸ਼ਗਨ ਸਕੀਮ ਦੇ ਫਾਰਮ ਲੈ ਕੇ MLA ਦੇ ਕੋਲ ਗਿਆ ਸੀ ਤੂੰ ਵੀ ਉਥੇ ਹੀ ਬੈਠਾ ਸੀ ਮੈਂ ਦਸਖਤ ਕਰਨ ਵਾਸਤੇ ਕਿਹਾ ਸੀ , ਉਸਦਾ ਜਵਾਬ ਕੀ ਸੀ ਇਹ ਮੇਰਾ ਕੰਮ ਨਹੀਂ ਮੈਂ ਬੋਲਿਆ ਅਸੀਂ ਤੁਹਾਨੂੰ ਵੋਟਾਂ ਪਾਈਆਂ ਹਨ ਤੁਸੀਂ ਜਿੱਤੇ ਹੋ ਇਹ ਤੁਹਾਡਾ ਕੰਮ ਹੈ ।
MLA ਦੀ ਸੀਟ ਮੈਂ ਤੁਹਾਡੀਆਂ ਵੋਟਾਂ ਨਾਲ ਨਹੀਂ ਜਿੱਤਿਆ ਮੈਂ ਆਪਣੇ ਪੈਸੇ ਨਾਲ ਜਿੱਤਿਆ ਹਾ ਅਜੇ ਤਾਂ ਮੇਰੇ ਪੈਸੇ ਵੀ ਪੂਰੇ ਨਹੀ ਹੋਏ ਮੈਂ ਸ਼ਗਨ ਸਕੀਮ ਦੇ ਫਾਰਮ ਉਪਰ ਕਿੱਥੋਂ ਦਸਖਤ ਕਰ ਦਿਆਂ ਨਾਲੇ ਪੁੱਛਲਾ ਦਲਬਾਰੇ ਨੂੰ ਜਿਹਡ਼ਾ ਮੇਰੇ ਕੋਲ ਬੈਠਾ ਕਿੰਨੇ ਪੈਸੇ ਦਿੱਤੇ ਸੀ ਇਸ ਚਮਚੇ ਨੂੰ ਪੂਰੇ ਪੰਜ ਲੱਖ ਰੁਪਏ ਦਿੱਤੇ ਸਨ । ਉਹ ਨੀਵੀਂ ਪਾ ਕੇ ਸਾਰੀਆਂ ਗੱਲਾਂ ਸੁਣੀ ਜਾ ਰਿਹਾ ਸੀ । ਅਜੇ ਤੱਕ ਮੇਰੀ ਧੀ ਦੇ ਵਿਆਹ ਦੀ ਸ਼ਗਨ ਸਕੀਮ ਅਧੂਰੀ ਪਈ ਹੈਂ । ਹੁਣ ਇਹ ਸਾਰੀਆਂ ਗੱਲਾਂ ਦਾ ਨਵੇਂ ਲੀਡਰ ਕੋਲ ਕੋਈ ਜਵਾਬ ਨਹੀਂ ਸੀ ।
ਇਹ ਸਭ ਕੁੱਝ ਸੁਣਨ ਤੋਂ ਬਾਅਦ ਵਿੱਚ ਪਿੰਡ ਵਾਲਿਆਂ ਬਜੁਰਗ ਮੀਤ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਨਵੇਂ ਲੀਡਰ ਨੂੰ ਜਾਣ ਵਾਸਤੇ ਕਿਹਾ, ਹੁਣ ਆਪਣੇ ਚਮਚਿਆ ਨਾਲ ਸਟੇਜ ਤੋਂ ਥੱਲੇ ਉੱਤਰਦਾ ਕਹਿ ਰਿਹਾ ਸੀ
ਪਡਾਲ ਵਿੱਚ ਬੈਠੀਆਂ ਔਰਤਾਂ ਵੀ ਕਿਹ ਰਹੀਆਂ ਸਨ ਨਵਾਂ ਲੀਡਰ ਘਰ ਦਾ ਨਾ ਘਾਟ ਦਾ । ਆ ਜਾਂਦੇ ਨੇ ਚਮਚਿਆਂ ਨੂੰ ਲੈ ਕੇ ਵੋਟਾਂ ਮੰਗਣ ਪਹਿਲਾਂ ਚਮਚਿਆਂ ਦਾ ਰਿਕਾਰਡ ਦੇਖਿਆ ਕਰੋ ਫਿਰ ਵੋਟਾਂ ਮੰਗਣ ਤੁਰਿਆ ਕਰੋ ।
ਹਾਕਮ ਸਿੰਘ ਮੀਤ ਬੌਂਦਲੀ
” ਮੰਡੀ ਗੋਬਿੰਦਗਡ਼੍ਹ ”