ਗੱਲ ਚੋਦਾਂ ਦਸੰਬਰ ਦੋ ਹਜ਼ਾਰ ਉੰਨੀ ਦੀ ਹੈ। ਅਸੀਂ ਨੋਇਡਾ ਵਿੱਚ ਆਪਣੇ ਫਲੈਟ ਵਿੱਚ ਬੈਠੇ ਸੀ। ਉਸ ਦਿਨ ਮੇਰਾ ਜਨਮ ਦਿਨ ਸੀ। ਜੁਆਕਾਂ ਨੇ ਅੱਜ ਕਲ੍ਹ ਦੇ ਰਿਵਾਜ਼ ਵਾਂਗੂ ਪਿਛਲੀ ਰਾਤ ਨੂੰ ਬਾਰਾਂ ਵਜੇ ਕੇਕ ਕੱਟ ਲਿਆ ਸੀ।
ਅਚਾਨਕ ਡੋਰ ਬੈੱਲ ਵੱਜਦੀ ਹੈ। ਇੱਥੇ ਡੋਰ ਬੈੱਲ ਵੱਜਣ ਦਾ ਮਤਲਬ ਡਿਲੀਵਰੀ ਬੁਆਏ ਦਾ ਆਉਣਾ ਹੀ ਹੁੰਦਾ ਹੈ। ਹੋਰ ਕੋਈ ਰਿਸ਼ਤੇਦਾਰ ਭੈਣ ਭਾਈ ਦੋਸਤ ਮਿੱਤਰ ਤਾਂ ਆਉਂਦਾ ਨਹੀਂ। ਅਸੀਂ ਕੋਈ ਆਰਡਰ ਨਹੀਂ ਸੀ ਦਿੱਤਾ । ਬੈੱਲ ਵਜਾਉਣ ਵਾਲਾ ਜ਼ਮਾਟੋ ਤੋਂ ਆਇਆ ਸੀ।
“ਜੀ ਆਪ ਕੇ ਲੀਏ ਕੇਕ ਹੈ।” ਉਸ ਆਖਿਆ।
‘ਹਮ ਨੇ ਤੋ ਕੋਈ ਆਰਡਰ ਨਹੀਂ ਦੀਆ।” ਬੇਟੇ ਨੇ ਜਬਾਬ ਦਿੱਤਾ।
“ਨਹੀ ਜੀ ਕਿਸੀ ਮੋਨਤੀ ਛਾਬਰਾ ਨੇ ਭੇਜਾ ਹੈ।”
“ਮੋਨਤੀ ਛਾਬਰਾ। ਕੌਣ ਮੋਨਤੀ ਛਾਬਰਾ?” ਬੇਟਾ ਥੋੜਾ ਜਿਹਾ ਸਸੋਪੰਜ ਵਿੱਚ ਸੀ।
“ਉਹ ਯਾਰ ਲੈ ਲਾ ਡਿਲੀਵਰੀ। ਇਹ ਆਪਣੇ ਮੌਂਟੀ ਛਾਬੜਾ ਨੇ ਭੇਜਿਆ ਹੋਵੇਗਾ।”
“ਕੌਣ ਮੌਂਟੀ ਛਾਬੜਾ ਡੈਡੀ। ਤੁਹਾਨੂੰ ਕੌਣ ਜਾਣਦਾ ਹੈ ਇੱਥੇ।”
“ਨਹੀਂ ਬੇਟਾ ਡੱਬਵਾਲੀ ਤੋਂ ਭੇਜਿਆ ਹੈ। ਮੇਰਾ ਅਜੀਜ ਹੈ। ਬਹੁਤ ਪਿਆਰਾ ਬੱਚਾ ਹੈ।” ਮੇਰੇ ਤਰੁੰਤ ਯਾਦ ਆ ਗਿਆ । ਕਿਉਂਕਿ ਥੋੜੀ ਦੇਰ ਪਹਿਲਾਂ ਹੀ ਉਸਨੇ ਮੇਰਾ ਨੋਇਡਾ ਦਾ ਐਡਰੈੱਸ ਮੰਗਿਆ ਸੀ।
ਕੇਕ ਨਾਲ ਮੋਮਬੱਤੀ ਦਾ ਪੈਕਟ ਤੇ ਇੱਕ ਪਲਾਸਟਿਕ ਦੀ ਛੁਰੀ ਵੀ ਸੀ।
ਫਿਰ ਕੀ ਸੀ ਘਰ ਵਿੱਚ ਇੱਕ ਵਾਰੀ ਹੋਰ ਹੈਪੀ ਬਰਥ ਡੇ ਦੀਆਂ ਆਵਾਜ਼ਾਂ ਗੂੰਜ ਉਠੀਆਂ।
ਸੱਚੀ ਮੌਂਟੀ ਨੇ ਵੀ ਹੱਦ ਹੀ ਕਰ ਦਿੱਤੀ। ਜਿਉਂਦਾ ਰਹਿ ਪੁੱਤ। ਕਦੇ ਮਿੱਠਾ ਪਾਣ ਖਵਾਉਂਦਾ ਹੈ ਕਦੇ ਕੇਕ।
ਤੂੰ ਵੀ ਜਨੂੰਨੀ ਹੀ ਹੈ। ਬੰਦਾ ਵਿਆਹੇ ਵਰ੍ਹੇ ਪੁੱਤਰ ਸਮਾਨ ਹੁਣ ਕੀ ਆਖੇ।
ਬੰਦਾ ਬਣਜਾ ਤੂੰ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।
98 766 27 233