ਮਿਠੀਆ ਯਾਦਾਂ
ਪੁਰਾਣੀਆਂ ਗੱਲਾਂ ਨੂੰ ਚੇਤੇ ਕਰਦਿਆਂ ਮੈਨੂੰ ਯਾਦ ਹੈ ਜਦੋ 1971 ਵਿਚ ਅੱਜ ਦੇ ਬੰਗਲਾ ਦੇਸ਼ ਬਾਰੇ ਸਰਗਰਮੀਆਂ ਤੇਜ ਸਨ । ਪਾਕਿਸਤਾਨੀ ਫੋਜ਼ ਬੰਗਲਾ ਦੇਸ਼ ਵਿਚ ਧੀਆਂ ਭੈਣਾਂ ਦੀ ਇੱਜਤ ਲੁੱਟ ਰਹੀ ਸੀ । ਭਾਰਤ ਨੇ ਬੰਗਲਾ ਦੇਸ਼ ਵਾਸਤੇ ਮੁਕਤੀ ਵਾਹਿਨੀ ਨਾਮ ਦੀ ਸੈਨਾ ਬਣਾ ਕੇ ਬੰਗਲਾ ਦੇਸ਼ ਵਿਚ ਲੜਾਈ ਕੀਤੀ । ਫਿਰ ਭਾਰਤ ਪਾਕ ਯੁੱਧ ਹੋਇਆ । ਬੰਗਲਾ ਦੇਸ਼ ਬਣ ਗਿਆ ਤੇ ਭਾਰਤ ਨੇ ਸਬ ਤੋ ਪਹਿਲਾਂ ਉਸ ਨੂੰ ਮਾਨਤਾ ਦਿੱਤੀ । ਤਕਰੀਬਨ 95000 ਪਾਕ ਫੋਜੀਆਂ ਨੇ ਆਤਮ ਸਮਰਪਣ ਕੀਤਾ ਤੇ ਭਾਰਤ ਦੀਆਂ ਖੁਲੀਆ ਜੇਲਾ ਵਿਚ ਕੈਦ ਕਰ ਲਏ ਗਏ। ਓਹ ਜੰਗੀ ਕੈਦੀ ਰੇਡੀਓ ਤੇ ਆਪਣੇ ਵਤਨ ਆਪਣੇ ਘਰਦਿਆਂ ਨੂੰ ਵਾਰੀ ਵਾਰੀ ਸੰਦੇਸ਼ ਸੁਣਾਉਂਦੇ। ਭਾਰਤੀ ਸੈਨਾ ਦੇ ਕਰਨਲ ਜਗਜੀਤ ਸਿੰਘ ਅਰੋੜਾ ਤੇ ਜਰਨਲ ਨਿਆਜ਼ੀ ਨਾਲ ਆਤਮ ਸਮਰਪਣ ਦੇ ਫੈਸਲੇ ਤੇ ਦਸਖਤ ਕੀਤੇ । ਜਦੋ ਉਹ ਫੋਟੋ ਮੈ ਅਖਬਾਰ ਵਿਚ ਵੇਖੀ ਤਾਂ ਮੈ ਉਸ ਫੋਟੋ ਨੂੰ ਸ਼ਹਿਰੋਂ ਸ਼ੀਸ਼ੇ ਚ ਫਰੇਮ ਕਰਵਾਕੇ ਲਿਆਇਆ ।ਮੇਰੇ ਪਾਪਾ ਜੀ ਮੈਨੂੰ ਯੁੱਧ ਦੌਰਾਨ ਹਰ ਰੋਜ ਯੁੱਧ ਦੇ ਹਾਲਾਤ ਤੇ ਟੋਪਿਕ ਲਿਖਕੇ ਦਿੰਦੇ ਤੇ ਮੈ ਸਕੂਲ ਵਿਚ ਸਵੇਰ ਦੀ ਪ੍ਰਾਥਨਾ ਸਮੇ ਬੋਲਦਾ । ਉਸ ਤੋ ਬਾਅਦ ਕਈ ਮਹੀਨੇ ਓਹ ਜੰਗੀ ਕੈਦੀ ਭਾਰਤ ਵਿਚ ਕੈਦ ਰਹੇ । ਫਿਰ ਭਾਰਤੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦਰਮਿਆਨ ਸ਼ਿਮਲਾ ਵਿਖੇ ਇਕ ਸਮਝੋਤਾ ਹੋਇਆ । ਜਿਸ ਅਨੁਸਾਰ ਪਾਕਿਸਤਾਨ ਸਰਕਾਰ ਨੇ ਸੀਮਾ ਵਿਵਾਦ ਹਲ ਕਰਕੇ ਸਦਾ ਵਾਸਤੇ ਲੜਾਈ ਨੂੰ ਖਤਮ ਕਰਨ ਦਾ ਭਰੋਸਾ ਦਿਵਾਇਆ ਅਤੇ ਲਿਖਤ ਸਮਝੌਤਾ ਕੀਤਾ। ਭਾਰਤ ਸਰਕਾਰ ਨੇ ਸਾਰੇ ਜੰਗੀ ਕੈਦੀ ਰਿਹਾ ਕਰ ਦਿੱਤੇ । ਬਹੁਤ ਅਫਸੋਸ ਹੋਇਆ ਇੰਦਰਾ ਗਾਂਧੀ ਦੇ ਫੈਸਲੇ ਨੂੰ ਸੁਣਕੇ । ਮੈ ਉਸ ਸਮੇ 6ਵੀਂ ਜਮਾਤ ਵਿੱਚ ਪੜ੍ਹਦਾ ਸੀ ਤੇ ਮੈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਰੋਸ ਵਜੋ ਇਕ ਚਿਠੀ ਲਿਖੀ । ਮੈਨੂੰ ਉਮੀਦ ਸੀ ਮੈਨੂੰ ਮੇਰੀ ਚਿਠੀ ਦਾ ਜਬਾਬ ਜਰੁਰ ਆਵੇਗਾ । ਜਬਾਬ ਤਾਂ ਨਹੀਂ ਆਇਆ। ਪਰ ਮੈਡਮ ਗਾਂਧੀ ਨੇ ਦਿੱਲੀ ਵਿਚ ਆਪਣੀ ਇਕ ਤਕਰੀਰ ਵਿਚ ਤੀਜੀ ਕਲਾਸ ਪੜ੍ਹਦੀ ਇਕ ਬੱਚੀ ਦਾ ਜਿਕਰ ਜਰੂਰ ਕੀਤਾ ਜਿਸ ਨੇ ਵੀ ਓਹੀ ਮੁੱਦਾ ਉਠਾਇਆ ਸੀ । ਕੈਦੀਆਂ ਨੂੰ ਰਿਹਾ ਕਰਨ ਬਾਰੇ ਨਰਾਜਗੀ ਜਾਹਿਰ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕੇ ਮੈ ਓਹ ਸਭ ਕੁਝ ਪਾਕਿਸਤਾਨ ਕੋਲ਼ੋਂ ਲਿਖਤ ਵਿੱਚ ਮਨਵਾ ਲਿਆ ਹੈ ਜੋ ਭਾਰਤ ਸਰਕਾਰ ਚਾਹੁੰਦੀ ਸੀ। ਤੇ ਪਾਕਿਸਤਾਨ ਸਰਕਾਰ ਨੇ ਲਿਖਤ ਵਿਚ ਵਾਇਦਾ ਕੀਤਾ ਹੈ । ਪਰ ਪਾਕ ਆਪਣੇ ਵਾਇਦੇ ਤੇ ਕਦੇ ਖਰਾ ਨਹੀ ਉਤਰਿਆ । ਉਸ ਵੇਲੇ ਬਣੇ ਬੰਗਲਾ ਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਮੁਜੀਬ ਰਹਿਮਾਨ ਨੂੰ ਵੀ ਕੁਝ ਕ਼ੁ ਮਹੀਨੇ ਬਾਅਦ ਹੀ ਉਸਦੇ ਘਰ ਵਿਚ ਪਰਿਵਾਰ ਸਮੇਤ ਮਾਰ ਦਿੱਤਾ ਗਿਆ ਸੀ।
ਲੋਕਤੰਤਰ ਦੀ ਬਜਾਇ ਸਦਾ ਤਾਨਾਸ਼ਾਹੀ ਹੀ ਰਹੀ ਹੈ ਪਾਕਿਸਤਾਨ ਵਿੱਚ।
#ਰਮੇਸ਼ਸੇਠੀਬਾਦਲ