ਹੈ ਤਾਂ ਆਲੂ ਵਰਗਾ ਪਰ ਹੈ ਕੀ।
ਗੱਲ ਠੀਕ 1976 ਦੀ ਹੈ ਮੈ ਪਰੇਪ ਕਮਰਸ ਵਿਚ ਪੜ ਦਾ ਸੀ। ਉਸ ਸਮੇ 10+2 ਸਿਸਟਮ ਲਾਗੂ ਨਹੀ ਸੀ ਹੋਇਆ। ਪ੍ਰੇਪ ਤੋਂ ਬਾਅਦ ਤਿੰਨ ਸਾਲਾਂ ਡਿਗਰੀ ਕੋਰਸ ਹੁੰਦਾ ਸੀ। ਸਾਡੀ ਕਲਾਸ ਵਿਚ ਤਿੰਨ ਰਾਕੇਸ਼ ਨੇ ਦੇ ਮੁੰਡੇ ਪੜਦੇ ਸਨ। ਇੱਕ ਰਾਕੇਸ਼ ਜਿਸ ਨੂ ਰਾਕੇਸ਼ ਨਾਈਨਟੀਨ ਆਖਦੇ ਸਨ ਅਸਲ ਵਿਚ ਉਸਦਾ ਰੋਲ ਨੰਬਰ 819 ਸੀ ਤੇ ਓਹਨਾ ਦਾ ਸ਼ਹਿਰ ਵਿਚ ਕਰਾਕਰੀ ਦਾ ਕਾਰੋਬਾਰ ਸੀ। ਦੁੱਜੇ ਰਾਕੇਸ਼ ਦੇ ਪਿਤਾ ਜੀ ਦਾ ਨਾਮ ਲੈ ਕੇ ਬ੍ਲੋਉਂਦੇ ਸੀ ਰਾਕੇਸ਼ ਹਵੇਲੀ ਆਖਦੇ ਸੀ ਕਿਓਕੇ ਉਸ ਦੇ ਪਾਪਾਜੀ ਦਾ ਨਾਮ ਹਵੇਲੀ ਰਾਮ ਸੀ। ਤੀੱਜੇ ਰਾਕੇਸ਼ ਦੇ ਪਿਤਾ ਜੀ ਰੇਲਵੇ ਵਿਚ ਵੱਡੇ ਅਫ੍ਸਰ ਸਨ ਤੇ ਉਸਨੁ ਰਾਕੇਸ਼ ਰੇਲਵੇ ਆਖਦੇ ਸੀ। ਇਸ ਰਾਕੇਸ਼ ਦੀ ਮਮੀ ਸਕੂਲ ਟੀਚਰ ਸੀ। ਮੈ ਅਕਸਰ ਰੇਲਵੇ ਵਾਲੀ ਦੀਵਾਰ ਵਿਚਲੀ ਮੋਰੀ ਦੇ ਰਸਤੇ ਸਾਇਕਲ ਤੇ ਉਸਨੁ ਮਿਲਣ ਉਸਦੇ ਰੇਲਵੇ ਕੁਆਟਰ ਚਲਾ ਜਾਂਦਾ ਸੀ। ਕਈ ਵਾਰੀ ਅਸੀਂ ਘੰਟਾ ਘੰਟਾ ਬਾਹਰ ਹੀ ਖੜੇ ਗੱਲਾਂ ਮਾਰੀ ਜਾਂਦੇ। ਇੱਕ ਦਿਨ ਅਸੀਂ ਉਸਦੇ ਘਰੇ ਹੀ ਬੈਠੇ ਸੀ ਤੇ ਉਸਦੀ ਮਮੀ ਬਜਾਰੋਂ ਸ਼ਬਜੀ ਲੈ ਕੇ ਆਈ। ਤੇ ਅਉਂਦੀ ਨੇ ਹੀ ਲਿਫਾਫੇ ਵਿਚੋਂ ਇੱਕ ਆਲੂ ਵਰਗਾ ਫਲ ਖਾਣ ਨੂ ਦਿੱਤਾ। ਹੈ ਤਾਂ ਆਲੂ ਵਰਗਾ ਪਰ ਹੈ ਕੀ। ਮੈਨੂ ਸਮਝ ਨਾ ਆਵੇ ਕਿ ਇਹ ਕੀ ਹੈ ਪਰ ਇਹ ਪੱਕਾ ਸੀ ਕੇ ਓਹ ਆਲੂ ਨਹੀ ਸੀ ਜੇ ਇਹ ਕੋਈ ਫਲ ਹੈ ਤਾਂ ਇਹ ਕਿਵੇਂ ਖਾਣਾ ਹੈ ਛਿਲ ਕੇ ਯਾ ਕੱਟ ਕੇ ਯਾ ਸਮੇਤ ਛਿਲਕੇ ਦੇ ਹੀ ਖਾਣਾ ਹੈ। ਮੈ ਫਸ ਜਿਹਾ ਗਿਆ। ਅਖੀਰ ਮੈ ਉਸ ਫਲ ਨੂ ਹਥ ਚ ਫੜ ਕੇ ਘਰ ਲੈ ਆਇਆ ਤੇ ਉਸਨੁ ਛਿਲ ਕੇ ਕੱਟ ਕੇ ਖਾਧਾ। ਮੈਨੂ ਦਸਿਆ ਗਿਆ ਕਿ ਇਹ ਚੀਕੂ ਹੈ। ਉਸਦੇ ਕਾਲੇ ਕਾਲੇ ਵੱਡੇ ਬੀਜ ਵੇਖ ਕੇ ਮੈਨੂ ਲਗਿਆ ਜੇ ਮੈ ਬਿਨਾ ਛਿਲੇ ਇਸਨੁ ਖਾਣ ਦੀ ਕੋਸ਼ਿਸ਼ ਕਰਦਾ ਤਾਂ ਬੀਜ ਮੇਰੇ ਗਲੇ ਵਿਚ ਵੀ ਫਸ ਸਕਦਾ ਸੀ। ਅੱਜ ਸਿਰਸੇ ਤੋਂ ਵਾਪਿਸੀ ਸਮੇ ਜਦੋ ਕਾਰ ਵਿਚ ਖਾਣ ਵਾਸਤੇ ਕੁਝ ਚੀਕੂ ਖਰੀਦੇ ਤਾਂ 1976 ਦੀ ਘਟਨਾ ਮੇਰੇ ਯਾਦ ਆ ਗਈ।
#ਰਮੇਸ਼ਸੇਠੀਬਾਦਲ