ਚੌਧਰੀ ਭਜਨ ਲਾਲ ਦੇ ਮੁੱਖ ਮੰਤਰੀ ਕਾਲ ਵਿਚ ਸ੍ਰੀਮਤੀ ਸੰਤੋਸ਼ ਸਾਰਵਾਣ ਚੌਹਾਨ ਪਹਿਲੀ ਵਾਰੀ ਵਿਧਾਇਕ ਬਣੀ ਤੇ ਉਸੇ ਵੇਲੇ ਹੀ ਹਰਿਆਣਾ ਦੀ ਪੰਚਾਇਤ ਰਾਜ ਮੰਤਰੀ ਬਣੀ। ਉਹ ਹਰਿਆਣਾ ਦੇ ਪੁਰਵ ਮੰਤਰੀ ਚੋ ਗੋਵਰਧਨ ਦਾਸ ਚੌਹਾਨ ਦੀ ਪੁੱਤਰੀ ਹੈ। ਮੰਤਰੀ ਬਣਨ ਤੇ ਓਮ ਪ੍ਰਕਾਸ਼ ਨਾਮ ਦਾ ਡਰਾਈਵਰ ਮਿਲਿਆ ਉਸਨੂੰ। ਓਮ ਪ੍ਰਕਾਸ਼ ਪਹਿਲਾ ਚੌਹਾਨ ਸਾਹਿਬ ਦਾ ਡਰਾਈਵਰ ਸੀ। ਤੇ ਸੰਤੋਸ਼ ਨੂੰ ਉਹ ਬਚਪਨ ਤੋਂ ਜਾਣਦਾ ਸੀ। ਉਹ ਸੰਤੋਸ਼ ਸਾਰਵਾਣ ਨੂੰ ਮੰਤਰੀ ਘੱਟ ਤੇ ਬੇਟੀ ਵੱਧ ਸਮਝਦਾ ਸੀ। ਉਹ ਡਰਾਈਵਰ ਹੋਣ ਦੇ ਬਾਵਜੂਦ ਵੀ ਗਲਤੀ ਵੇਲੇ ਟੋਕਨ ਵੇਲੇ ਇਹ ਨਹੀਂ ਸੀ ਸੋਚਦਾ ਕਿ ਹੁਣ ਉਹ ਇੱਕ ਮੰਤਰੀ ਹੈ। ਉਧਰ ਮੈਡਮ ਸੰਤੋਸ਼ ਵੀ ਉਸਨੂੰ ਡਰਾਈਵਰ ਨਹੀਂ ਅੰਕਲ ਹੀ ਆਖਦੇ ਸ਼ਨ ਤੇ ਅੰਕਲ ਸਮਝਦੇ ਸਨ। ਇਹੀ ਪਰਵਾਰਿਕ ਰਿਸ਼ਤੇ ਹੁੰਦੇ ਹਨ। ਇੱਕ ਵਾਰੀ ਮੈਡਮ ਸਾਰਵਾਣ ਹਰਿਆਣਾ ਸੈਕਟਰੀਏਟ ਵਿਚ ਆਪਣੇ ਦਫਤਰ ਵਿੱਚ ਮਿਲਣ ਆਈਆਂ ਆਪਣੇ ਹਲਕੇ ਦੀਆਂ ਪੰਚਾਇਤਾਂ ਨਾਲ ਗੱਲਬਾਤ ਕਰਦੇ ਬਾਹਲੇ ਮਸਤ ਹੋ ਗਏ। ਪਤਾ ਹੀ ਨਹੀਂ ਲੱਗਿਆ ਕਿ ਕਦੋਂ ਟਾਈਮ ਸਾਢੇ ਤਿੰਨ ਤੋਂ ਵੀ ਉਪਰ ਹੋ ਗਿਆ। ਮੰਤਰੀ ਜੀ ਦਾ ਨਿੱਜੀ ਸਟਾਫ ਸੁਰੱਖਿਆ ਕਰਮੀ ਸਭ ਬਾਰ ਬਾਰ ਘੜੀ ਵੇਖਣ ਲੱਗੇ। ਮੰਤਰੀ ਸਾਹਿਬਾਂ ਨੂੰ ਕੌਣ ਕਹੇ ਕਿ ਮੈਡਮ ਚਲੋ ਖਾਣਾ ਵੀ ਖਾਣ ਜਾਣਾ ਹੈ।
ਅਰੀ ਯਹਾਂ ਹੀ ਡੇਰਾ ਲਗਾਏ ਰੱਖੇ ਗੀ ਯ ਖਾਣਾ ਖਾਣੇ ਭੀ ਜਾਏਗੀ। ਬਾਤੋਂ ਸ਼ੇ ਪੇਟ ਕੋਇਨਾ ਭਰੇ। ਇਕ ਦਮ ਓਮ ਪ੍ਰਕਾਸ਼ ਡਰਾਈਵਰ ਬੋਲਿਆ। ਸੌਰੀ ਸੌਰੀ ਕਰਦੀ ਮੈਡਮ ਸਾਰਵਾਣ ਕੁਰਸੀ ਤੋਂ ਉੱਠ ਖੜੀ ਹੋਈ। ਉਸ ਅਪਣੱਤ ਨੂੰ ਦੇਖ ਕੇ ਸਭ ਹੈਰਾਨ ਹੋ ਗਏ। ਉਂਜ ਡਰਾਈਵਰ ਛੱਡ ਕਿਸੇ ਨਾਡੂ ਖਾਨ ਦੀ ਹਿੰਮਤ ਨਹੀਂ ਹੁੰਦੀ ਉਹ ਕਿਸੇ ਮੰਤਰੀ ਨੂੰ ਇੰਜ ਬੋਲ਼ ਜਾਵੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ