ਇੱਕ ਦਿਨ ਮੈਂ ਅਤੇ ਮੇਰੀ ਪਤਨੀ ” ਜੀਤ ” ਅਸੀਂ ਦੋਂਹਨੇ ਦੁਰਾਹੇ ਵਾਲੀ ਨਹਿਰ ਤੇ ਜਾ ਰਹੇ ਸੀ ।।
ਰਸਤੇ ਵਿੱਚ ਇੱਕ ਬੱਚਾ ਜਾਮਣਾਂ ਵੇਚ ਰਿਹਾ ਸੀ , ਮੈਂ ਆਪਣਾ ਮੋਟਰਸਾਈਕਲ ਥੋੜੀ ਦੂਰ ਜਾ ਕੋ ਜਾਮਣਾਂ ਵੇਚਣ ਵਾਲੇ ਬੱਚੇ ਤੋਂ ਰੋਕਿਆ ।
ਮੇਰੀ ਪਤਨੀ ਨੇ ਜਾ ਕੇ ਬੱਚੇ ਦੇ ਮੋਢੇ ਤੇ ਹੱਥ ਰੱਖਕੇ ਅੜਵੈੜੀ ਜਿਹੀ ਅਵਾਜ਼ ਵਿੱਚ ਬੋਲੀ ਜਾਮਣਾਂ ਦਾ ਕੀ ਭਾਅ ਹੈਂ ।
ਬੱਚਾ ਡਰ ਗਿਆ ਤੇ ਉਹਦੇ ਮੂੰਹ ਵੱਲ ਵੱਧਦੇ ਹੋਏ ਹੱਥਾਂ ਵਿਚੋਂ ਦੋ ਜਾਮਣਾਂ ਥੱਲੇ ਗਿਰ ਗਈਆਂ ।
ਨਹੀਂ ਬੀਬੀ ਜੀ ਮੈਂ ਖਾਣ ਨਹੀਂ ਲੱਗਿਆ ਸੀ ।
ਉਸ ਨੇ ਪੁੱਛਿਆ ਬੇਟਾ ਇਹ ਜਾਮਣਾਂ ਤੇਰੀਆਂ ਨਹੀਂ ,
ਇਹ ਗੱਲ ਕਹਿਣ ਤੇ ਅੱਖਾਂ ਵਿਚੋਂ ਸਮੁੰਦਰ ਦੀ ਤਰ੍ਹਾਂ ਹੰਝੂ ਬਹਿ ਤੁਰੇ ਜੋ ਥੰਮਣ ਦਾ ਨਾਮ ਨਹੀਂ ਲੈ ਰਹੇ ਸੀ ।
ਉਸ ਨੇ ਬੱਚੇ ਨੂੰ ਚੁੱਪ ਕਰਾਇਆ ਅਤੇ ਪੁੱਛਿਆ ? ਉਸ ਨੇ ਆਪਣੀ ਸਾਰੀ ਕਹਾਣੀ ਬਿਆਨ ਕਰ ਦਿੱਤੀ ,
ਮੇਰਾ ਜਾਮਣਾਂ ਖਾਣ ਨੂੰ ਜੀ ਕਰਦਾ ਹੈ ,ਮੈਂ ਡਰ ਰਿਹਾ ਹਾਂ ਜੇ ਮਾਲਕਣ ਨੇ ਦੇਖ ਲਿਆ ਮੈਨੂੰ ਨੌਕਰੀ ਤੋਂ ਹਟਾ ਦੇਵੇਗੀ ।
” ਬੀਬੀ ਜੀ ਗਰੀਬ ਵੇਚ ਸਕਦਾ ਹੈ ਪਰ ਖਾ ਨਹੀਂ ਸਕਦਾ ”
ਬੱਚੇ ਦੀ ਕਹਾਣੀ ਸੁਣ ਕੇ ” ਜੀਤ ” ਦੀਆਂ ਅੱਖਾਂ ਪਾਣੀ ਨਾਲ ਭਰ ਆਈਆਂ ਬੱਚੇ ਨੂੰ ਆਪਣੀ ਗੋਦ ਵਿੱਚ ਲਿਆ ਅਤੇ ਕਿਹਾ ਰੱਬਾ ਤੇਰੇ ਰੰਗ ਨੇ ਕਿਸੇ ਨੂੰ ਮਣਾਂਮੂਹੀ ਦੇ ਰਿਹਾ ਹਾਂ ਕਿਸੇ ਨੂੰ ਤਰਸ ਦਾ ਦੇਖ ਵੀ ਨਹੀ ਦੇ ਰਿਹਾ ।
ਉਸ ਨੇ ਬੱਚੇ ਨੂੰ ਕਿਹਾ ਤੂੰ ਆਪਣੀ ਮਾਲਕਣ ਨੂੰ ਬਲਾ ਸਕਦਾ ਹੈ ।
ਕਿਉਂ ਨੀ ਬੀਬੀ ਜੀ ਜਰੂਰ ਬਲਾ ਸਕਦਾ ਹਾ ! ਉਸਨੇ ਮਾਲਕਣ ਨੂੰ ਬਲਾਉਂਣ ਲਈ ਕਿਹਾ ਉਸ ਨੇ ਆਪਣੀ ਮਾਲਕਣ ਨੂੰ ਬਲਾਇਆ ਉਹ ਆਈ ਹਾਂ ਬੀਬੀ ਜੀ ਇਹ ਸਾਰੀਆਂ ਜਾਮਣਾਂ ਕਿੰਨੇ ਦੀਆ ਹਨ ਬੀਬੀ ਜੀ ਲਗਭਗ ਇੱਕ ਸੌ ਰੁਪਏ ਦੀਆਂ ਉਸ ਨੇ ਆਪਣੇ ਪਰਸ ਵਿਚੋਂ ਸੌ ਦਾ ਨੋਟ ਕੱਢਿਆ ਮਾਲਕਣ ਨੂੰ ਦੇ ਦਿੱਤਾ । ਅਤੇ ਸਾਰੀਆਂ ਜਾਮਣਾਂ ਇਕੱਠੀਆਂ ਕਰਕੇ ” ਬੱਚੇ ” ਦੇ ਹੱਥ ਫੜਾ ਦਿੱਤੀਆਂ ਉਹ ਖੁਸ਼ ਹੋ ਆਪਣੇ ਘਰ ਵੱਲ ਨੂੰ ਵੱਧ ਰਿਹਾ ਹੀ ।
ਅਸੀਂ ਆਪਣੇ ਮੋਟਰਸਾਈਕਲ ਤੇ ਸ਼ਵਾਰ ਹੋ ਕੇ ਅੱਗੇ ਚੱਲ ਪਏ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ