1974 75 ਦੇ ਨੇੜੇ ਤੇੜੇ ਸੰਜੇ ਗਾਂਧੀ ਦਾ ਉਦੇ ਭਾਰਤੀ ਰਾਜਨੀਤੀ ਵਿਚ ਹੋਇਆ। ਉਹ ਉਸ ਸਮੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਪੁੱਤਰ ਸੀ। ਮੌਕੇ ਦੇ ਹਾਲਾਤ ਮੁਤਾਬਿਕ ਉਸਦਾ ਦੇਸ਼ ਵਿਚ ਐਮਰਜੰਸੀ ਲਾਉਣ ਵਿੱਚ ਪੂਰਾ ਹੱਥ ਸੀ। ਨੋਜਵਾਨਾਂ ਨੂੰ ਪਿੱਛੇ ਲਾਉਣ ਲਈ ਉਸਨੇ ਯੁਵਕ ਕਾਂਗਰਸ ਬਣਾਈ। ਭਾਵੇਂ ਐਮਰਜੰਸੀ ਦਾ ਮਤਲਬ ਲੋਕਤੰਤਰ ਦੀ ਹੱਤਿਆ ਸੀ ਇੱਕ ਗਲਤ ਕਦਮ ਸੀ। ਪਰ ਦੇਸ਼ ਦੇ ਵਿਗੜੇ ਹਾਲਾਤਾਂ ਨੂੰ ਕਾਬੂ ਕਰਨ ਦਾ ਇੱਕ ਮਾਤਰ ਜ਼ਰੀਆ ਸੀ। ਦੇਸ਼ ਵਿੱਚ ਬੇਲੋੜੇ ਅੰਦੋਲਨ ਮੁਜਾਹਰੇ ਹੜਤਾਲਾਂ ਤੇ ਪਾਬੰਧੀ ਸੀ। ਵਿਰੋਧੀ ਧਿਰ ਜੇਲ੍ਹਾਂ ਵਿੱਚ ਸੀ। ਪਰ ਦੇਸ਼ ਦੀ ਪਟੜੀ ਲੀਹ ਤੇ ਸੀ। ਗੱਡੀਆਂ ਲੇਟ ਨਹੀਂ ਸਨ। ਬਾਤੇਂ ਕਮ ਕਾਮ ਜਿਆਦਾ ਦਾ ਜ਼ੋਰ ਸੀ। ਬਜ਼ੁਰਗ ਸਿਆਸਤਦਾਨਾਂ ਨੂੰ ਪਿੱਛੇ ਧੱਕ ਕੇ ਯੁਵਕ ਅੱਗੇ ਸਨ। ਦੇਸ਼ ਵਿੱਚ ਸੰਜੇ ਗਾਂਧੀ ਦੇ ਨਾਮ ਦੀ ਤੂਤੀ ਬੋਲਦੀ ਸੀ। ਕਾਂਗਰਸ ਦੇ ਵੱਡੇ ਨੇਤਾ ਵੀ ਪੰਗੁ ਬਣੇ ਹੋਏ ਸਨ। ਕਿਸੇ ਅਖਬਾਰ ਰੇਡੀਓ ਟੀ ਵੀ ਨੂੰ ਫਾਲਤੂ ਬੋਲਣ ਦੀ ਆਗਿਆ ਨਹੀਂ ਸੀ। ਸਰਕਾਰ ਦੇ ਗੁਣ ਗਾਉਣ ਲਈ ਮਜਬੂਰ ਕੀਤਾ ਜਾਂਦਾ ਸੀ। ਯੁਵਕਾਂ ਦੇ ਮੂਹਰੇ ਆਉਣ ਨਾਲ ਬਜ਼ੁਰਗ ਨੇਤਾ ਮਾਯੂਸ ਜਿਹੇ ਹੋ ਗਏ ਸਨ। ਮੰਡੀ ਡੱਬਵਾਲੀ ਵਿਚ ਸ੍ਰੀ ਬਿਸੰਬਰ ਦਿਆਲ ਮਹਿਤਾ ਜੈ ਭਾਰਤ ਵਾਲੇ ਤੇ ਗੁਰਤੇਜ ਸੋਨੀ ਗੁਰਤੇਜ ਪ੍ਰੈਸ ਵਾਲੇ ਯੁਵਕ ਨੇਤਾ ਦੇ ਰੂਪ ਵਿਚ ਉਭਰੇ। ਘਾਗ ਪੁਰਾਣੇ ਕਾਂਗਰਸੀ ਨੇਤਾ ਨੂੰ ਇਹਨਾਂ ਦੀ ਚੜ੍ਹਤ ਪਸੰਦ ਨਹੀਂ ਸੀ ਪਰ ਇਹਨਾਂ ਹੀ ਪਹੁੰਚ ਵੇਖ ਕੇ ਓਹਨਾ ਕੋਲ ਚੁੱਪ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਚੋ ਬੰਸੀ ਲਾਲ ਦੇ ਬੇਟੇ ਸੁਰਿੰਦਰ ਨਾਲ ਇਹਨਾਂ ਦੀਆਂ ਸਿੱਧੀਆਂ ਤਾਰਾਂ ਜੁੜੀਆਂ ਸਨ। ਫਿਰ ਦੇਸ਼ ਵਿਚਲੀ ਐਮਰਜੰਸੀ ਦਾ ਵਿਰੋਧ ਸ਼ੁਰੂ ਹੋ ਗਿਆ। ਜਬਰੀ ਨਸ਼ਬੰਦੀ ਨੇ ਸਰਕਾਰ ਨੂੰ ਬਦਨਾਮ ਕਰ ਦਿੱਤਾ। 1977 ਨੂੰ ਸਾਰੇ ਮਹਾਂਰਥੀਆਂ ਨੂੰ ਹਰਾ ਕੇ ਜਨਤਾ ਪਾਰਟੀ ਦੀ ਮਿਕਸ ਵੇਜ਼ੀਟੇਬਲ ਵਰਗੀ ਸਰਕਾਰ ਹੋਂਦ ਵਿਚ ਆਈ।ਜੋ ਢਾਈ ਕ਼ੁ ਸਾਲ ਵਿੱਚ ਹੀ ਚਲੀ ਗਈ। ਤੇ ਫਿਰ ਕਾਂਗਰਸ ਦਾ ਸ਼ਾਸ਼ਨ ਆਇਆ। ਪਰ ਕਾਲ ਨੇ ਸੰਜੇ ਗਾਂਧੀ ਨੂੰ ਆਪਣੀ ਗ੍ਰਿਫਤ ਵਿਚ ਲੈ ਲਿਆ। ਤੇਜ਼ੀ ਨਾਲ ਉਭਰਦੇ ਯੁਵਾ ਦੇ ਚਲੇ ਜਾਣ ਨਾਲ ਇੱਕ ਨਵੀਂ ਸ਼ੁਰੂਆਤ ਦਾ ਅੰਤ ਹੋ ਗਿਆ। ਇਓ ਲੱਗਿਆ ਜਿਵੇਂ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਛਿਪ ਗਿਆ ਹੁੰਦਾ ਹੈ।
ਊਂ ਗਲ ਆ ਇੱਕ।
#ਰਮੇਸ਼ਸੇਠੀਬਾਦਲ