ਕੇਰਾਂ ਅਸੀਂ ਬਟਾਲੇ ਗਏ। ਵਾਪੀਸੀ ਤੇ ਬਰਗਾੜੀ ਵਿੱਚ ਦੀ ਲੰਘਣਾ ਸੀ। ਮੇਰੇ ਅੰਦਰ ਗੁੜ ਵਾਲਾ ਕੀੜਾ। ਮੁੰਡਾ ਕਹੇ ਡੈਡੀ ਮੈਂ ਸ਼ਾਮ ਨੂੰ ਫਿਰ ਡਿਊਟੀ ਵੀ ਅਉਣਾ ਹੈ। ਖੈਰ ਮੁੰਡਾ ਗੱਡੀ ਸਿੱਧੀ Bhupinder Singh Bargari ਦੇ ਘੁਲਾੜੇ ਤੇ ਹੀ ਲ਼ੈ ਗਿਆ। ਮਾਸਟਰ ਜੀ ਆਪ ਬਾਹਰ ਗਏ ਹੋਏ ਸਨ। ਸ਼ਾਇਦ ਬਾਪੂ ਜੀ ਸਨ ਡਿਊਟੀ ਤੇ। ਆਹ ਘਰ ਵਾਸਤੇ ਆਹ ਭੈਣ ਵਾਸਤੇ ਆਹ ਚਾਹ ਵਾਸਤੇ ਤੇ ਸ਼ੱਕਰ। ਕਰਦੇ ਕਰਦਿਆਂ ਨੇ ਵਾਹਵਾ ਖਰੀਦੋ ਫਰੋਖਤ ਕਰ ਲਈ। ਨਾ ਨਾ ਕਰਦੇ ਪੰਦਰਾਂ ਸੋ ਦਾ ਬਿੱਲ ਬਣ ਗਿਆ। ਮੁੰਡੇ ਨੇ ਅੱਖਾਂ ਮੀਟਕੇ ਫੜਾ ਦਿੱਤੇ। ਉਹ ਗਰਮ ਗਰਮ ਗੁੜ ਖਾਕੇ ਬਾਗੋ ਬਾਗ ਸੀ। ਜੁਆਕਾਂ ਨੇ ਕਾਹਨੂੰ ਕਦੇ ਤਾਜ਼ਾ ਗੁੜ ਚੱਖਿਆ ਹੈ । ਆਉਣ ਸਾਰ ਸਾਰਾ ਗੁੜ ਵੰਡ ਦਿੱਤਾ। ਥੋੜਾ ਜਿਹਾ ਘਰੇ ਰੱਖਿਆ। ਕਈ ਦਿਨ ਵਧੀਆ ਲੰਘੇ। ਹੁਣ ਛੋਟਾ ਪੁੱਛਦਾ ਹੈ ਡੈਡੀ ਬਟਾਲੇ ਕਿੱਦਣ ਜਾਣਾ ਹੈ। ਅਖੇ ਗੁੜ ਲਿਆਵਾਂਗੇ ਵਾਹਵਾ ਸਾਰਾ।
ਉਂਜ ਕਮਾਲ ਦਾ ਗੁੜ ਬਨਾਉਂਦੇ ਹਨ ਮਾਸਟਰ ਜੀ। ਪਤਾ ਨਹੀਂ ਲ਼ੋਕ ਕਿਵੇਂ ਬਰਗਾੜੀ ਵਿੱਚ ਦੀ ਬਿਨਾਂ ਗੁੜ ਖਰੀਦੇ ਟੱਪ ਜਾਂਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ