ਖੁਸ਼ੀਆਂ ਨੂੰ ‘ਗ੍ਰਹਿਣ’ | khusiyan nu grehan

ਬੇਸ਼ੱਕ ਅਸੀਂ 21ਵੀਂ ਸਦੀ ਵਿੱਚ ਵਿਚਰ ਰਹੇ ਹਾਂ, ਜਿਥੇ ਤਕਨੀਕੀ ਵਿਕਾਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪਰ ਬਹੁਤ ਕੁੱਝ ਅਜਿਹਾ ਵੀ ਹੈ ਜੋ ਸਦੀਆਂ ਤੋਂ ਹੀ ਮਨੁੱਖ ਦੇ ਨਾਲ ਨਾਲ ਚੱਲ ਰਿਹਾ। ਜਿਸਦਾ ਸ਼ਿਕਾਰ ਹੋਣ ਵਾਲੀ ਬਹੁਗਿਣਤੀ ਗਰੀਬੀ ਨਾਲ ਸਬੰਧਤ ਹੈ। ਅਜਿਹੇ ਹੀ ਇੱਕ ਪਰਿਵਾਰ ਦੀ ਸੱਚੀ ਘਟਨਾ

Continue reading


ਕਿਰਾਇਆ | kiraya

ਮੋਗਾ ਬਾਘਾਪੁਰਾਣਾ, ਲੁਧਿਆਣਾ ਲੁਧਿਆਣਾ ਨਾਨ ਸਟਾਪ ਕੋਈ ਰਾਹ ਦੀ ਸਵਾਰੀ ਨਾ ਹੋਵੇ। ਕਡੰਕਟਰ ਇਕੋ ਸਾਹ ਹੀ ਲੱਗਿਆ ਪਿਆ ਸੀ । ਮੈਂ ਵੀ ਪਿਛਲੇ ਅੱਡੇ ਤੋਂ ਮੋਗੇ ਜਾਣ ਲਈ ਟਿਕਟ ਕਟਵਾ ਲਈ ਸੀ । ਪਿਛਲੀ ਬਾਰੀ ਦੇ ਸਾਹਮਣੇ ਵਾਲੀ ਸੀਟ ‘ਤੇ ਮੈਂ ਬੈਠਾ ਹੋਇਆ ਸਾਂ। ਹਾਂ ਭਾਈ ਕਿੱਥੇ ਜਾਣਾ ਤੂੰ ਉਹਨੇ

Continue reading

ਚੀਸਾਂ | cheesan

ਨਿੱਕੇ ਹੁੰਦੀ ਭੈਣ ਜੀ ਦੇ ਮਾੜੀ ਜਿਹੀ ਸੱਟ ਵੀ ਲੱਗ ਜਾਇਆ ਕਰਦੀ ਤਾਂ ਹਾਲ ਦੁਹਾਈ ਮਚਾ ਕਿੰਨੀ ਸਾਰੀ ਖਲਕਤ ਇਕੱਠੀ ਕਰ ਲਿਆ ਕਰਦੀ..! ਪਹਿਲੋਂ ਗਲੀ ਦੇ ਮੋੜ ਤੇ ਬੈਠ ਲੱਗੀ ਸੱਟ ਨੂੰ ਘੁੱਟ-ਘੁੱਟ ਕਿੰਨਾ ਸਾਰਾ ਲਹੂ ਕੱਢ ਲੈਂਦੀ ਤੇ ਮਗਰੋਂ ਹਰ ਆਉਂਦੇ ਜਾਂਦੇ ਨੂੰ ਉਹ ਲਹੂ ਰੋ ਰੋ ਕੇ ਵਿਖਾਇਆ

Continue reading

ਮੇਲੇ ਕਾ ਸੁਆਦ | mele ka swaad

ਮੈਂ ਤਾਂ ਨਿਊਂ ਕਹਾਂ ਐਂ ਬੀ ਮ੍ਹਾਰੇ ਟੈਮ ਫੇਰ ਬੀ ਬੌਹਤ ਚੰਗੇ ਤੇ| ਭਮਾਂ ਦੀ ਪੈਸਾ ਧੇਲਾ ਐਨਾ ਜਾਦਾ ਨਹੀਂ ਹੋਆ ਕਰੈ ਤਾ| ਫੇਰ ਬੀ ਸਬਰ ਸੰਤੋਖ ਬੌਹਤ ਹੋਐ ਤਾ| ਇਬ ਤਾਂ ਪੈਸਾ ਧੇਲਾ ਬੌਹਤ ਐ ਲੋਕਾਂ ਪਾ, ਪਰ ਸਬਰ ਸੰਤੋਖ ਦਖਾਈ ਨੀਂ ਦੰਦਾ ਕਿਤੈ| ਬੌਹਤ ਬਰਸ ਪੈਹਲਾਂ ਕੀ ਬਾਤ

Continue reading


ਮਿੱਟੀ | mitti

ਬੇਟਾ ਇੰਡੋ-ਤਿੱਬਤੀਐਨ ਪੁਲਸ ਵਿਚ ਡਿਪਟੀ-ਕਮਾਂਡੈਂਟ ਬਣ ਗਿਆ ਤਾਂ ਚੱਢਾ ਸਾਬ ਨੇ ਮਹਿਕਮੇਂ ਵਿਚੋਂ ਸਮੇਂ ਤੋਂ ਪਹਿਲਾਂ ਵਾਲੀ ਰਿਟਾਇਰਮੈਂਟ ਲੈ ਲਈ..!ਫੇਰ ਅਕਸਰ ਹੀ ਕਾਲੇ ਰੰਗ ਦੀ ਅੰਬੈਸਡਰ ਤੇ ਟੇਸ਼ਨ ਆਇਆ ਕਰਦੇ..ਆਉਂਦਿਆਂ ਹੀ ਬੇਟੇ ਦੇ ਮਹਿਕਮੇਂ ਦੀਆਂ ਸਿਫਤਾਂ ਕਰਨੀਆਂ ਸ਼ੁਰੂ ਕਰ ਦਿੰਦੇ!ਫੇਰ ਗੱਲਾਂ ਗੱਲਾਂ ਵਿਚ ਰੇਲਵੇ ਦੇ ਮਹਿਕਮੇਂ ਵਿਚ ਹੀ ਨੁਕਸ ਕੱਢਣ

Continue reading

ਸੰਤਾਲੀ ਦੀ ਵੰਡ | santaali di vand

ਅਜੇ ਵੀ ਯਾਦ ਏ ਪਾਰੋਂ ਆਉਂਦਾ ਚੌਧਰੀ ਸਲਾਮਤ ਖੋਖਰ..ਅਕਸਰ ਦੱਸਦਾ ਹੁੰਦਾ ਸੀ ਕੇ ਵੰਡ ਵੇਲੇ ਕੋਈ ਪੰਜ ਕੂ ਸਾਲਾਂ ਦਾ ਹੋਵਾਂਗਾ..ਬੜਾ ਦਿਲਦਾਰ ਬੰਦਾ..ਅਮ੍ਰਿਤਸਰ ਹੋਟਲ ਵਿਚ ਠਹਿਰਦਾ ਤਾਂ ਰੌਣਕ ਜਿਹੀ ਲੱਗ ਜਾਂਦੀ..ਗੇਟ ਤੇ ਖਲੋਤੇ ਘਨੁਪੂਰ ਕਾਲੇ ਪਿੰਡ ਤੋਂ ਫੌਜੀ ਦਰਬਾਨ ਕਰਮ ਸਿੰਘ ਨੂੰ ਉਲਟਾ ਪਹਿਲੋਂ ਸਲੂਟ ਮਾਰ ਸੌਂ ਦਾ ਨੋਟ ਫੜਾ

Continue reading

ਸੰਘਰਸ਼ | sangarsh

ਸੰਘਰਸ਼..ਖੁਦ ਤੇ ਕਦੇ ਨਹੀਂ ਲੜਿਆ ਪਰ ਕੁਝ ਲੜਦੇ ਹੋਇਆਂ ਨੂੰ ਬਰੀਕੀ ਨਾਲ ਵੇਖਿਆ ਜਰੂਰ ਏ..! ਚੋਵੀ ਘੰਟੇ ਪੁਲਸ..ਏਜੰਸੀਆਂ..ਸਖਤੀ ਨਾਕੇ ਸੂਹਾਂ ਮੁਖਬਰੀ ਟਾਊਟ ਬਿਖੜੇ ਪੈਂਡੇ..ਖਾਣ ਸੌਣ ਜਾਗਣ ਦਾ ਕੋਈ ਟਾਈਮ ਨਹੀਂ..ਅੱਖੀਆਂ ਖੋਲ ਥਕੇਵਾਂ ਲਹੁਣਾ..ਨੰਗੇ ਪੈਰ ਸੱਪਾਂ ਠੂਹਿਆਂ ਦੀਆਂ ਸਿਰੀਆਂ..ਫੇਰ ਵੀ ਤੁਰਦੇ ਜਾਣਾ..ਕਿੰਨਾ ਕੁਝ ਵੇਖ ਸੁਣ ਅਣਡਿੱਠ ਅਣਸੁਣਿਆ ਕਰ ਦੇਣਾ..ਪੈਰ ਪੈਰ ਤੇ

Continue reading


ਫੋਟੋ ਵਾਲੀ | photo wali

ਨਿਯੁਕਤੀ ਮਗਰੋਂ ਛੇਵੀਂ ਜਮਾਤ ਨੂੰ ਪੰਜਾਬੀ ਪੜਾਉਣੀ ਸ਼ੁਰੂ ਕਰ ਦਿੱਤੀ..ਉਸ ਸਰਕਾਰੀ ਸਕੂਲ ਵਿਚ ਜਿਆਦਾਤਰ ਗਰੀਬ ਤਬਕੇ ਦੇ ਬੱਚੇ ਹੀ ਪੜਿਆ ਕਰਦੇ ਸਨ..! ਦਰਮਿਆਨੇ ਕਦ ਦਾ ਪਤਲਾ ਜਿਹਾ ਉਹ ਮੁੰਡਾ ਹਮੇਸ਼ਾਂ ਹੀ ਬਾਕੀਆਂ ਨਾਲੋਂ ਵੱਖਰਾ ਬੈਠਦਾ ਹੁੰਦਾ..!ਅੱਧੀ ਛੁੱਟੀ ਵੇਲੇ ਵੀ ਅਕਸਰ ਕੱਲਾ ਬੈਠਾ ਕੁਝ ਨਾ ਕੁਝ ਲਿਖਦਾ ਰਹਿੰਦਾ..ਇੱਕ ਦਿਨ ਕੰਮ ਨਾ

Continue reading

ਆਟੋਗਰਾਫ | autograph

ਗੱਲ ਕੋਈ ਪੰਦਰਾਂ ਕੁ ਸਾਲ ਪੁਰਾਣੀ ਹੈ। ਮੇਰੀ ਉਮਰ ਓਦੋਂ ਬਵੰਜਾ ਤਰਵੰਜਾ ਸਾਲ ਦੀ ਹੋਵੇਗੀ। ਮੇਰੇ ਜ਼ਿਲ੍ਹੇ ਦੇ ਇੱਕ ਸਾਹਿਤਕ ਮੰਚ ਵੱਲੋਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ।ਉਸ ਮੇਲੇ ਵਿੱਚ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਜਾਣੀਆਂ ਸਨ। ਪੰਜਾਬੀ ਫ਼ਿਲਮਾਂ ਦੀ ਇੱਕ ਖੂਬਸੂਰਤ ਅਭਿਨੇਤਰੀ ਨੂੰ ਬਤੌਰ ਮੁੱਖ ਮਹਿਮਾਨ ਬੁਲਾਇਆ ਗਿਆ। ਮੈਨੂੰ ਵੀ ਉਸ

Continue reading

ਵੱਡੇ ਘਰੋਂ ਰਿਸ਼ਤਾ | vadde gharo rishta

ਰਿਸ਼ਤਾ ਵੱਡੇ ਘਰੋਂ ਸੀ..ਮੈਂ ਅੰਦਰੋਂ ਅੰਦਰੀ ਡਰ ਰਹੀ ਸਾਂ..ਹੈਸੀਅਤ ਪੱਖੋਂ ਬਹੁਤ ਜਿਆਦਾ ਫਰਕ..ਇਕ ਵੇਰ ਮਨਾ ਵੀ ਕੀਤਾ ਪਰ ਪਿਓ ਧੀ ਨਾ ਮੰਨੇ..ਅਖ਼ੇ ਇੰਝ ਦੇ ਢੋ ਸਬੱਬ ਨਾਲ ਹੀ ਢੁੱਕਦੇ..! ਫੇਰ ਕਰਜਾ ਚੁੱਕਿਆ..ਪੈਲੀ ਵੀ ਗਹਿਣੇ ਪਾਈ..ਵੱਡਾ ਸਾਰਾ ਦਾਜ ਦਿੱਤਾ..ਓਹਨੀਂ ਦਿਨੀਂ ਮਾਰੂਤੀ ਕਾਰ ਨਵੀਂ ਨਵੀਂ ਆਈ ਸੀ..ਉਹ ਵੀ ਬੁੱਕ ਕਰਵਾ ਦਿੱਤੀ..ਡਿਲੀਵਰੀ ਨੂੰ

Continue reading