ਗੱਲ ਵਾਹਵਾ ਪੁਰਾਣੀ ਹੈ। ਸਕੂਲ ਨੂੰ ਮਿਲੀ ਮੈਚਿੰਗ ਗ੍ਰਾਂਟ ਨਾਲ ਸਕੂਲ ਲਈ ਇੱਕ ਨੀਲੇ ਰੰਗ ਦੀ ਸੋਲਾਂ ਸੀਟਰ ਮੈਟਾਡੋਰ ਖਰੀਦੀ ਗਈ। ਵੈਨ ਚਲਾਉਣ ਲਈ ਪਿੰਡ ਚੰਨੂ ਦੇ ਅੰਗਰੇਜ ਸਿੰਘ ਨੂੰ ਡਰਾਈਵਰ ਰੱਖਿਆ ਗਿਆ ਜੋ ਪਹਿਲਾਂ ਲੰਬੀ ਗਿੱਦੜਬਾਹਾ ਰੂਟ ਤੇ ਟੈਂਪੂ ਚਲਾਉਂਦਾ ਸੀ ਤੇ ਗੇਜੇ ਡਰਾਈਵਰ ਦੇ ਨਾਮ ਨਾਲ ਮਸ਼ਹੂਰ ਸੀ।
Continue readingCategory: Punjabi Story
ਸੋਸ ਦੀ ਬੋਤਲ | sauce di botal
1988 ਕ਼ੁ ਦੀ ਗੱਲ ਹੈ। ਕੋਈ ਪਰਿਵਾਰ ਆਪਣੇ ਮੁੰਡੇ ਲਈ ਲੜਕੀ ਦੇਖਣ ਗਿਆ ਮੈਨੂੰ ਵੀ ਨਾਲ ਲ਼ੈ ਗਿਆ। ਲੜਕੀ ਵਾਲਿਆਂ ਦੇ ਘਰ ਹੀ ਪ੍ਰੋਗਰਾਮ ਸੀ। ਡਾਈਨਿੰਗ ਟੇਬਲ ਤੇ ਤਿੰਨ ਅਸੀਂ ਜਣੇ ਇਧਰੋਂ ਬੈਠੇ ਸੀ ਤੇ ਉਧਰੋ ਲੜਕੀ ਦੇ ਨਾਲ ਉਸਦਾ ਛੋਟਾ ਭਰਾ ਤੇ ਮਾਤਾ ਸ੍ਰੀ ਬੈਠੇ ਸਨ। ਓਹਨਾ ਦਿਨਾਂ ਵਿੱਚ
Continue readingਕੁੱਤੇ | kutte
ਅੱਜ ਵੀ ਬਥੇਰਾ ਕਿਹਾ ਪਾਰਲਰ ਵਾਲੀ ਦੀਦੀ ਨੂੰ ਕਿ ਜਲਦੀ ਜਾਣ ਦਿਓ ਪਰ ਬੜੀ ਚਲਾਕ ਆ…ਜਾਣ ਕੇ ਅਣਸੁਣੀ ਜਿਹੀ ਕਰ ਛੱਡੀ… ਜਦੋਂ ਜਿਆਦਾ ਕਿਹਾ ਤਾਂ ਖਿਝ ਗਈ…ਉਹ ਵੀ ਕੀ ਕਰੇ ..ਵਿਆਹਾਂ ਦਾ ਸੀਜਨ…..ਉਤੋੰ ਵਿਦੇਸ਼ਾਂ ਤੋਂ ਪਰਤੀਆਂ ਬੀਬੀਆਂ…. ਪਾਰਲਰ ਹਰ ਵੇਲੇ ਭਰਿਆ ਰਹਿੰਦਾ .. ਕੰਮ ਬਹੁਤ ਜਿਆਦਾ ਆਉਂਦਾ …..ਸਾਰੇ ਸਾਲ ਦੀ
Continue readingਗੋਡੇ ਨੇ ਲਵਾਈ ਗੋਡਣੀ ( ਭਾਗ ਪਹਿਲਾ ) | gode ne lavai godni part 1
ਤਿੰਨ ਮਾਰਚ 2022 ਦਾ opd ਕਾਰਡ ਬਣਿਐ ਪੀ ਜੀ ਆਈ ਦਾ, ਓਦਣ ਦੀ ਇੱਕ ਲੱਤ ਬਲਾਡੇ ਤੇ ਇਕ ਚੰਡੀਗੜ੍ਹ । 1978 ਵਿੱਚ ਗੋਡੇ ਤੇ ਲੱਗੀ ਸੱਟ ਵੀ ਸੱਟਾ ਬਜ਼ਾਰ ਵਾਲ਼ੇ ਉਤਰਾਅ ਚੜ੍ਹਾਅ ਵਿਖਾ ਰਹੀ ਐ । ਬੋਹਾ ਦੇ ਟੂਰਨਾਮੈਂਟ ਤੇ ਖੱਟੀ ਸੀ ਇਹ ਖੱਟੀ । ਫ਼ਾਈਨਲ ਦਾ ਇਹ ਮੁਕਾਬਲਾ ਵੀ
Continue readingਮਾਝੇ ਦੀਆਂ ਮੀਣੀਆਂ | maajhe diyan meeniyan
ਉਸਦੇ ਸਿੰਗ ਨੀਵੇਂ ਸਨ..ਸਾਰੇ ਮੀਣੀ ਆਖ ਸੱਦਦੇ..ਪਹਿਲੇ ਸੂਏ ਕੱਟੀ ਦਿੱਤੀ..ਪਰਿਵਾਰ ਵੱਡਾ ਸੀ..ਆਏ ਗਏ ਲਈ ਖੁੱਲ੍ਹਾ ਦੁੱਧ..ਮੈਂ ਅੱਧਾ ਥਣ ਚੁੰਘਾ ਕੱਟੀ ਪਿਛਾਂਹ ਖਿੱਚ ਲੈਂਦੀ..ਫੇਰ ਥਾਪੀ ਮਾਰ ਹੇਠਾਂ ਬੈਠ ਜਾਂਦੀ..ਕਰਮਾਂ ਵਾਲੀ ਨੇ ਕਦੇ ਦੁੱਧ ਨਹੀਂ ਸੀ ਘੁੱਟਿਆ..ਜਿੰਨਾ ਹੁੰਦਾ ਸਭ ਕੁਝ ਨੁੱਚੜ ਕੇ ਆਣ ਬਾਲਟੀ ਵਿੱਚ ਪੈਂਦਾ..ਉਹ ਸਾਮਣੇ ਬੱਧੀ ਦਾ ਮੂੰਹ ਸਿਰ ਚੱਟਦੀ
Continue readingਸ਼ਾਨਦਾਰ ਪਾਰੀ | shaandaar paari
ਕ੍ਰਿਕਟ ਦਾ ਟੈਸਟ ਮੈਚ ਸ਼ੁਰੂ ਹੋਣ ਵਾਲ਼ਾ ਸੀ। ਸੱਠ-ਪੈਂਹਟ ਸਾਲ ਦੇ ਤਿੰਨ ਦੋਸਤ ਮੈਚ ਦੇਖਣ ਲਈ ਇੱਕ ਛੱਤ ਥੱਲੇ ਇਕੱਠੇ ਹੋਏ ਸਨ।ਭਾਵੇਂ ਤਿੰਨੋਂ ਦੋਸਤ ਕ੍ਰਿਕਟ ਮੈਚ ਦੇਖਣ ਦੇ ਮੁੱਢ ਤੋਂ ਸ਼ੌਕੀਨ ਸਨ। ਪਰ ਅੱਜ ਦਾ ਮੈਚ ਬਹਾਨਾ ਸੀ ਇਕੱਠੇ ਹੋਣ ਦਾ..ਦੁੱਖ ਸੁੱਖ ਸਾਂਝਾ ਕਰਨ ਦਾ। ਟੀ.ਵੀ ਉੱਪਰ ਪਿੱਚ ਰਿਪੋਰਟ ਪੇਸ਼
Continue readingਪੱਗ ਵਾਲਾ | pagg wala
ਏਧਰ ਆਏ ਨੂੰ ਅਜੇ ਕੁਝ ਹਫਤੇ ਹੀ ਹੋਏ ਸਨ..ਸਾਰੀ ਟੇਕ ਵਾਕਿਫਕਾਰਾਂ ਅਤੇ ਦੋਸਤੋਂ ਮਿੱਤਰਾਂ ਦੀ ਮਰਜੀ ਤੇ ਹੀ ਨਿਰਭਰ ਸੀ..ਜਿੱਧਰ ਨੂੰ ਆਖਦੇ ਤੁਰ ਪੈਂਦਾ..ਨਵਾਂ ਮਾਹੌਲ..ਨਵੇਂ ਤੌਰ ਤਰੀਕੇ..! ਕੇਰਾਂ ਐਤਵਾਰ ਦਾ ਦਿਨ..ਆਖਣ ਲੱਗੇ ਸੱਦਾ ਪੱਤਰ ਆਇਆ..ਜਾਣਾ ਪੈਣਾ ਤੇ ਅਗਲਿਆਂ ਇਹ ਵੀ ਪੱਕੀ ਕੀਤੀ ਕੇ ਮੈਨੂੰ ਨਾਲ ਜਰੂਰ ਲਿਆਂਦਾ ਜਾਵੇ..! ਮੈਂ ਸੱਤ
Continue readingਸਾਰਾ ਯੱਗ | sara jag
ਮੇਰੀ ਭੋਲ਼ੀ ਭਾਲੀ ਰੱਜ ਕੇ ਦਿਲ ਦੀ ਸੱਚੀ ਮਾਂ। ਮੈਂ ਜੇ ਲਿਖਣ ਲੱਗਾਂ ਤਾਂ ਸਾਰੀ ਜ਼ਿੰਦਗੀ ਵੀ, ਮਾਂ ਤੇਰੀਆਂ ਗੱਲਾਂ ਲਿਖਣ ਲਈ ਥੋੜੀ ਹੈ। ਮੇਰੀ ਮਾਂ ਮੈਨੂੰ ਤਾਂ ਪਿਆਰ ਕਰਦੀ ਹੀ ਸੀ। ਪਰ ਮੇਰੇ ਮਿੱਤਰਾਂ ਨੂੰ ਮੇਰੇ ਤੋਂ ਵੀ ਵੱਧ ਪਿਆਰ ਕਰਦੀ ਸੀ। ਗਲੀ ਮੁਹੱਲੇ ਦੀਆਂ, ਮੇਰੀ ਮਾਂ ਦੀ ਆਪਣੀ
Continue readingਜੋ ਸਾਡੇ ਹਿੱਸੇ ਆਈਆਂ ਮਾਵਾਂ | jo saade hisse aayian maava
ਅਸੀਂ ਜੋ 1980-85 ਤੋਂ 90 ਦੇ ਵਿੱਚ ਵਿਚਾਲੇ ਜੇ ਜੰਮੇ ਆਂ, ਅਸੀਂ ਓਹ ਪੀੜ੍ਹੀ ਹਾਂ ਜਿੰਨ੍ਹਾਂ ਨੂੰ ਬਹੁਤ ਸਾਧਾਰਨ ਤੇ ਸਾਦਗੀ ਭਰੀਆਂ ਮਾਵਾਂ ਨਸ਼ੀਬ ਹੋਈਆਂ..ਵੱਡੇ ਤੜਕੇ ਸਿੱਖ ਬੋਲਦੇ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਸਾਰਾ ਦਿਨ ਕੰਮ ‘ਚ ਰੁਲੇ-ਖੁਲੇ ਰਹਿਣਾ..ਸਾਡੀਆਂ ਮਾਵਾਂ ਕੋਲ਼ ਅੱਜ ਵਾਂਗ ਅਨੇਕਾਂ ਮਨੋਰੰਜਨ ਦੇ ਜਾਂ ਟਾਈਮ
Continue readingਅੱਬਿਆਂ ‘ਤੇ ਕੀ ਬੀਤਦੀ ?? | abbeya te kii beetdi hai ?
ਮੈਂ ਅੱਜ ਫੇਸ ਬੁੱਕ ‘ਤੇ ਇੱਕ ਵਿਚਾਰ ਪੜ੍ਹਿਆ,,,ਕਿ ਮੈਂ ਆਪਣੇ ਅੱਬਾ ਨੂੰ ਕਿਹਾ ,ਔਰਤ ਨੂੰ ਪੈਰ ਦੀ ਜੁੱਤੀ ਕਹਿਣ ਵਾਲੇ ਨਾਲ ਮੈਂ ਨਹੀਂ ਰਹਿਣਾ ,,,ਮੈਨੂੰ ਲੈ ਜਾ ,,,ਉਸ ਤੋਂ ਬਾਦ ਅੱਬਾ ਮੈਨੂੰ ਮਿਲਣ ਨਹੀਂ ਆਇਆ ,,,,ਇਹ ਵਿਚਾਰ ਪੜ੍ਹ ਕੇ ਮੈਨੂੰ ਕਈ ਸਾਲ ਪਹਿਲਾਂ ਇੱਕ ਬਹੁਤ ਹੀ ਸੁਲਝੀ,ਪੜ੍ਹੀ ਲਿਖੀ ,ਸੋਹਣੀ ਕੁੜੀ
Continue reading