ਓਦੋਂ ਅਸੀਂ ਪੰਦਰਾਂ ਪੈਸੇ ਦਾ ਪਾਈਆ ਦੁੱਧ ਕਿਸੇ ਹੱਟੀ ਤੋਂ ਲਿਆਉਂਦੇ। ਪਤਾ ਣੀ ਕਿਸੇ ਘਰੋਂ ਕਿਉਂ ਨਹੀਂ ਸੀ ਲਿਆਉਂਦੇ। ਜਾਂ ਸਾਈਕਲ ਵਾਲੇ ਦੋਧੀ ਤੋਂ ਲੈਂਦੇ। ਸਾਰੇ ਹੱਟੀਆਂ ਵਾਲੇ ਦੁੱਧ ਵੇਚਦੇ ਸਨ। ਬਹੁਤੇ ਵਾਰੀ ਸਾਨੂੰ ਦੁੱਧ ਬਾਬੇ ਤਾਰੀ ਦੀ ਹੱਟੀ ਤੋਂ ਹੀ ਮਿਲਦਾ। ਚਾਚੀ ਦੁਰਗਾ ਹੁੰਦੀ ਸੀ ਘਰੇ। ਉਹ ਦੁੱਧ ਪਾਉਂਦੀ।
Continue readingCategory: Punjabi Story
ਜ਼ਿੰਦਾਬਾਦ ਮੁਰਦਾਬਾਦ | zindabad murdabad
ਜਦੋਂ ਮੈਂ ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ਵਾਲੀ ਵਿਚ ਬਿਤਾਏ ਸਮੇਂ ਨੂੰ ਯਾਦ ਕਰਦਾ ਹਾਂ ਤਾਂ ਕਈ ਚੇਹਰੇ ਮੇਰੀਆਂ ਅੱਖਾਂ ਮੂਹਰੇ ਘੁੰਮ ਜਾਂਦੇ ਹਨ। ਕਾਲਜ ਦਾ ਹੈਡ ਕਲਰਕ ਸ੍ਰੀ ਟੀ ਸੀ ਨਰੂਲਾ, ਟਾਈਪਿਸਟ ਸ਼ਗਨ ਲਾਲ ਸੇਠੀ ਤੇ ਜਗਦੇਵ ਸਿੰਘ ਫੀਸ ਕਲਰਕ, ਭੋਲਾ ਸਿੰਘ ਸੇਵਾਦਾਰ ਬਹੁਤ ਯਾਦ ਆਉਂਦੇ ਹਨ। ਕੇਰਾਂ ਅਸੀਂ ਇੱਕ
Continue readingਸੇਵ ਦ ਗਰਲ ਚਾਈਲਡ | save the girl child
“ਮਾਸਟਰ ਜੀ ਵਧਾਈਆਂ ਹੋਣ ਤੁਸੀ ਦਾਦਾ ਬਣ ਗਏ। ਡਾਕਟਰ ਸਾਹਿਬਾਂ ਨੇ ਨੰਨੀ ਜਿਹੀ ਬੇਟੀ ਨੂੰ ਜਨਮ ਦਿੱਤਾ ਹੈ।’ ਨਰਸ ਨੇ ਆਕੇ ਮੈਨੂੰ ਦੱਸਿਆ। ਇਹ ਮੇਰੇ ਡਾਕਟਰ ਬੇਟੇ ਦਾ ਆਪਣਾ ਹੀ ਹਸਪਤਾਲ ਸੀ ਤੇ ਮੇਰੀ ਨੂੰਹ ਦਾ ਇਹ ਪਹਿਲਾ ਬੱਚਾ ਸੀ ਸਾਰਾ ਪਰਿਵਾਰ ਤੇ ਸਟਾਫ ਖੁਸ਼ ਸੀ। ਚਿਹਰਾ ਤਾਂ ਮੇਰਾ ਵੀ
Continue readingਮਾਮਾ ਬਿਹਾਰੀ | mama bihari
ਪਿੜਾਂ ਵਿਚ ਕੈਂਚੀ ਸਾਈਕਲ ਚਲਾਉਂਦੇ ਦੀ ਮੇਰੀ ਲੱਤ ਟੁੱਟ ਗਈ। ਓਦੋਂ ਹੱਡੀ ਟੁੱਟਣ ਤੇ ਸਿਆਣੇ ਨੂੰ ਬਲਾਉਂਦੇ ਸਨ। ਡੱਬਵਾਲੀ ਪਿੰਡੋਂ ਮੇਰੇ ਪਾਪਾ ਜੀ ਕਿਸੇ ਬਜੁਰਗ ਨੂੰ ਮੋਟਰ ਸਾਈਕਲ ਤੇ ਲਿਆਏ। ਉਸ ਅਖੌਤੀ ਸਿਆਣੇ ਨੇ ਮੇਰੀ ਲੱਤ ਬੰਨ ਦਿੱਤੀ। ਮੇਰੇ ਦਾਦਾ ਜੀ ਦੀ ਪੁਰਾਣੀ ਮਲਮਲ ਦੀ ਪੱਗ ਦੀਆਂ ਪੱਟੀਆਂ ਬਣਾਕੇ ਪਾਸੇ
Continue readingਮੂਰਤੀ ਤੋਂ ਅਸ਼ਵਿਨੀ ਅਤੇ ਅਸ਼ਵਿਨੀ ਤੋਂ ਮੂਰਤੀ ਦਾ ਸਫਰ | murti to ashvini ate ashvini
ਸੰਨ 1987 ਵਿੱਚ ਜਗਿੰਦਰ ਸਿੰਘ ਦੇ ਘਰ ਇੱਕ ਪੋਤਰੀ ਨੇ ਜਨਮ ਲਿਆ। ਬਹੁਤ ਹੀ ਸੋਹਣੀ ਕੁੜੀ ਪਰੀਆਂ ਵਰਗੀ। ਕੋਈ ਕਹੇ ਪਰੀਆਂ ਵਰਗੀ ਹੈ ਤੇਰੀ ਪੋਤਰੀ ਤੇ ਕੋਈ ਕਹੇ ਮੂਰਤੀਆਂ ਵਰਗੀ ਜੋ ਵੀ ਉਸ ਬੱਚੀ ਨੂੰ ਵੇਖੇ ਝੱਟ ਗੋਦੀ ਚੁੱਕ ਲਵੇ। ਲਖਵੀਰ ਦੇ ਵਿਆਹ ਨੂੰ ਪੰਦਰਾਂ ਸਾਲ ਹੋ ਗਏ ਸਨ ਐਨੇ
Continue readingਮੋਗਰਾ | mogra
ਪਿੰਡਾਂ ਆਲੀ ਸਾਂਝ ਸਾਡੇ ਪਿੰਡ ਆਲੇ ਘਰ ਨਾਲ ਇੱਕ ਪਾਸੇ ਤਾਏ ਮਾੜੂ ਯਾਨੀ ਕੌਰ ਸਿੰਘ ਕੀ ਕੰਧ ਲਗਦੀ ਸੀ ਤੇ ਦੂਜੇ ਪਾਸੇ ਤਾਏ ਚਤਰੇ ਕੇ ਘਰ ਦੀ ਪਿੱਠ ਲਗਦੀ ਸੀ। ਓਹਨਾ ਦਾ ਮੂਹਰਲਾ ਦਰਵਾਜ਼ਾ ਬਾਬਾ ਬਲਬੀਰ ਸਿੰਘ ਆਲੀ ਗਲੀ ਵਿਚ ਸੀ। ਤਾਏ ਚਤਰੇ ਕਿਆਂ ਨਾਲ ਵੀ ਸਾਡੀ ਦਾਲ ਕੌਲੀ ਦੀ
Continue readingਪ ਤੋਂ ਪਰੀਸ਼ਾ | parisha
ਪ੍ਰਸਿੰਨੀ ਤੋਂ ਪਰੀਸਾ ਤੱਕ ਪ ਸ਼ਬਦ ਨਾਲ ਪ੍ਰੇਮ ਪਿਆਰ ਪਰਮਾਤਮਾ ਪੁੰਨ ਵਰਗੇ ਸ਼ਬਦ ਹੀ ਸ਼ੁਰੂ ਨਹੀਂ ਹੁੰਦੇ ਸਗੋਂ ਪੁੱਤਰ ਪੁੱਤਰੀ ਪਿਓ ਪਾਪਾ ਵਰਗੇ ਅਨਮੋਲ ਰਿਸ਼ਤਿਆਂ ਦੇ ਸ਼ਬਦ ਬਣਦੇ ਹਨ। ਅਜਿਹੇ ਪਿਆਰੇ ਰਿਸ਼ਤਿਆਂ ਦੇ ਨਾਮ ਵੀ ਜਦੋ ਪ ਤੋਂ ਸ਼ੁਰੂ ਹੁੰਦੇ ਹੋਣ ਤਾਂ ਰਿਸ਼ਤੇ ਹੋਰ ਵੀ ਪਿਆਰੇ ਹੋ ਜਾਂਦੇ ਹਨ। ਪਰ
Continue readingਬਾਹਰਲੇ ਮੁਲਕਾਂ ਤੋਂ ਪਰਤੇ ਬਜ਼ੁਰਗਾਂ ਦੀ ਦਾਸਤਾਨ | bahrle mulak
ਅੱਜਕਲ੍ਹ ਵਿਰਲੇ ਹੀ ਪਰਿਵਾਰ ਐਸੇ ਹੋਣਗੇ ਜਿੰਨਾ ਦਾ ਕੋਈਂ ਜੀਅ ਬਾਹਰਲੇ ਮੁਲਕ ਨਹੀਂ ਗਿਆ। ਬਹੁਤੇ ਜਾਣ ਦੀ ਤਿਆਰੀ ਕਰ ਰਹੇ ਹਨ ਵੱਡੇ ਛੋਟੇ ਸ਼ਹਿਰਾਂ ਵਿੱਚ ਵੀਜ਼ੇ ਅਤੇ ਆਈਲੇਟਸ ਵਾਲੀਆਂ ਹੱਟੀਆਂ ਲੋਕਾਂ ਨੂੰ ਵੱਡੇ ਸੁਫ਼ਨੇ ਦਿਖਾਕੇ ਆਪਣੇ ਵੱਲ ਖਿੱਚ ਰਹੀਆਂ ਹਨ। ਇੰਡੀਆ ਵਿੱਚ ਇਹ ਸਭ ਤੋਂ ਵਧੀਆ ਰੋਜਗਾਰ ਹੈ। ਇਹ੍ਹਨਾਂ ਹੱਟੀਆਂ
Continue readingਧਰੇਕ ਦਾ ਬੂਟਾ | dhrek da boota
ਮੈਂ ਜਦ ਨਵੀਂ – ਨਵੀਂ ਵਿਆਹੀ ਸਹੁਰੇ ਘਰ ਆਈ ਸੀ ਤਾਂ ਉਦੋਂ ਆਹ ਇਨਵੈਟਰ ਵਗੈਰਾ ਨਹੀਂ ਸੀ ਹੁੰਦੇ ਲਾਇਟ ਵਧੇਰੇ ਜਾਇਆ ਕਰਦੀ ਸੀ ਤਾਂ ਸਾਡੇ ਵਿਹੜੇ ਵਿਚ ਧਰੇਕ ਲੱਗੀ ਹੁੰਦੀ ਬਹੁਤ ਹੀ ਸੋਹਣੀ ਛਾਂ ਹੁੰਦੀ ਸੰਘਣੀ ਦਰਵਾਜ਼ੇ ਵਰਗੀ। ਜਦੋਂ ਲਾਇਟ ਚਲੀ ਜਾਂਦੀ ਸਾਰੇ ਆ -ਆ ਕੇ ਉਸ ਦੇ ਥੱਲੇ ਬੇਬੇ
Continue readingਅੰਬ ਦਾ ਅਚਾਰ | amb da achaar
ਓਹਨਾ ਵੇਲਿਆਂ ਵਿੱਚ ਕੱਚੀਆਂ ਅੰਬੀਆਂ ਪਸ਼ੇਰੀ (ਪੰਜ ਸੇਰ ਮਤਲੱਬ ਪੰਜ ਕਿੱਲੋ ) ਦੇ ਹਿਸਾਬ ਨਾਲ ਮਿਲਦੀਆਂ ਸਨ। ਮਾਤਾ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪਾਪਾ ਜੀ ਪਸ਼ੇਰੀ ਯ ਦੋ ਪਸ਼ੇਰੀ ਅੰਬੀਆਂ ਸਹਿਰੋ ਲਿਆਉਂਦੇ। ਫਿਰ ਮਾਤਾ ਜੀ ਅੰਬੀਆਂ ਨੂੰ ਰਗੜ ਰਗੜ ਕੇ ਧੋਂਦੇ ਤੇ ਸਕਾਉਂਦੇ। ਅਗਲੇ ਦਿਨ ਪਾਪਾ ਜੀ ਸ਼ਰੀਫ
Continue reading