ਗਲ ਵਾਹਵਾ ਪੁਰਾਣੀ ਹੈ। ਮੇਰੇ ਮਾਮੇ ਦਾ ਮੁੰਡਾ ਓਮਾ (ਸ੍ਰੀ ਓਮ ਪ੍ਰਕਾਸ਼) ਮੇਰੀ ਮਾਸੀ ਯਾਨੀ ਆਪਣੀ ਭੂਆ ਨੂੰ ਸਿਰਸਾ ਮਿਲਣ ਗਿਆ। ਮਾਸੀ ਨੇ ਇਕ ਰੋਟੀ ਗਰਮ ਗਰਮ ਥਾਲੀ ਵਿਚ ਰੱਖ ਦਿੱਤੀ ਤੇ ਫਿਰ ਸਹੇਲੀ ਨਾਲ ਗੱਲਾਂ ਚ ਮਸਤ ਹੋ ਗਈ ਤੇ ਹੋਰ ਰੋਟੀ ਦੇਣੀ ਭੁੱਲ ਗਈ। ਮੇਰੇ ਮਾਮੇ ਦੇ ਮੁੰਡੇ
Continue readingਸ਼ਰਾਬੀ ਦਾ ਦੁੱਖ | shrabi da dukh
ਮੀਂਹ ਵਰ੍ਹ ਕੇ ਹਟਿਆ ਸੀ ਸ਼ਾਮ ਦੇ ਚਾਰ ਵੱਜੇ ਸਨ ਓਹ ਚਰਖਾ ਕੱਤਦੀ ਉੱਠੀ ਚੁੱਲ੍ਹੇ ਵਿੱਚ ਸੁੱਕੇ ਗਿੱਲੇ ਗੋਹੇ ਲਾ ਓਹਨੇ ਝਲਾਨੀ(ਰਸੋਈ ) ਵਿੱਚ ਦਾਲ ਧਰ ਦਿੱਤੀ ਆਟਾ ਗੁੰਨ੍ਹ ਕੇ ਮੱਝ ਵੱਲ ਗਈ ਜੋ ਓਹਨੂੰ ਈ ਓਡੀਕ ਰਹੀ ਸੀ ਓਹਨੇ ਗਾਰੇ ਨਾਲ ਲਿੱਬੜੀ ਮੱਝ ਦੇ ਸਿਰ ਤੇ ਹੱਥ ਫੇਰਿਆ ਤੇ
Continue readingਪੰਜਾਬੀ ਮੁਟਿਆਰ ਦਾ ਅਨਮੋਲ ਗਹਿਣਾ ਚੁੰਨੀ | punjabi mutiyar da anmol gehna chunni
ਮੁਟਿਆਰ ਦੀ ਸ਼ਾਨ ਅਤੇ ਸ਼ਰਮ,ਹਯਾ,ਅਣਖ ਦਾ ਗਹਿਣਾ ਚੁੰਨੀ ਹੈ । ਚੁੰਨੀ ਵੇਖਣ ਨੂੰ ਤਾਂ ਦੋ ਮੀਟਰ ਕੱਪੜਾ ਅਤੇ ਛੋਟਾ ਜਿਹਾ ਸ਼ਬਦ ਹੈ , ਪਰ ਜੇ ਡੂੰਘਾਈ ਨਾਲ ਵੇਖਿਆ ਜਾਵੇ ਤਾਂ ਇਸ ਦੇ ਅਰਥ ਬਹੁਤ ਹੀ ਡੂੰਘੇ ਹਨ । ਚੁੰਨੀ ਔਰਤ ਦੇ ਸਿਰ ਢੱਕਣ ਲਈ ਦੋ ਮੀਟਰ ਦਾ ਕੱਪੜਾ ਨਾ ਸਮਝੋ
Continue readingਅਸੀਂ ਜੱਟ ਹੁੰਦੇ ਹਾਂ। | asi jatt hunde aa
ਇਹ ਕੋਈਂ ਨਵੀਂ ਗੱਲ ਨਹੀਂ। ਜਦੋਂ ਤੁਸੀਂ ਕੋਈਂ ਕੰਮ ਕਰਦੇ ਹੋ ਫਿਰ ਜੱਟਵਾਦ ਵਾਲਾ ਪੰਗਾ ਕਿਉਂ ਪੈ ਜਾਂਦਾ ਹੈ। 1 ਸਾਡੇ ਦੁੱਧ ਪਾਉਣ ਵਾਲਾ ਆਪਣੀ ਗੱਡੀ ਤੇ ਆਉਂਦਾ ਹੈ। ਉਸਨੇ ਘਰੇ ਮੱਝਾਂ ਰੱਖੀਆਂ ਹਨ ਖੁਦ ਸਵੇਰ ਸ਼ਾਮ ਆਉਂਦਾ ਹੈ ਦੁੱਧ ਪਾਉਣ। “ਨਹੀਂ ਪਸੰਦ ਤਾਂ ਨਾ ਲਵੋ। ਮੈਂ ਖੁਦ ਜੱਟ ਹਾਂ।
Continue readingਛੋਲੂਏ ਦੀ ਗੱਲ | choluye di gal
“ਰੋਕਿਓ ਰੋਕਿਓ ਗੱਡੀ ਰੋਕਿਓ।” ਨਾਲ ਬੈਠੀ ਨੇ ਇੱਕ ਦਮ ਕਿਹਾ। “ਕੀ ਹੋ ਗਿਆ ਹੁਣ?” ਮੈਂ ਰੇਲਵੇ ਫਾਟਕ ਨੇੜੇ ਟਰੈਫਿਕ ਦੇ ਝੁੰਜਲਾਏ ਨੇ ਕਿਹਾ। “ਛੋਲੂਆ ਪੁੱਛਿਓ ਕੀ ਭਾਅ ਦਿੰਦੇ ਹਨ।” ਉਸਨੇ ਸਾਹਮਣੇ ਰੇਲਵੇ ਦੀ ਕੰਧ ਨਾਲ ਭੁੰਜੇ ਬੈਠੇ ਕੁਝ ਲੋਕਾਂ ਨੂੰ ਵੇਖਕੇ ਕਿਹਾ। ਉਹਨਾਂ ਲੋਕਾਂ ਵਿੱਚ ਬੱਚੇ ਬਜ਼ੁਰਗ ਮਰਦ ਤੇ ਔਰਤਾਂ
Continue readingਜੰਞ | janjh
ਮੈ ਓਦੋ ਚੋਥੀ ਜਮਾਤ ਵਿਚ ਪੜ੍ਹਦਾ ਸੀ। ਸਾਡੇ ਪਿੰਡ ਵਿਚ ਇਕ ਆਦਮੀ ਰਹਿੰਦਾ ਸੀ ਜਿਸ ਦਾ ਨਾਮ ਹਾਕਮ ਸਿੰਘ ਸੀ। ਪਰ ਉਸ ਦਾ ਕੱਦ ਲੰਬਾ ਹੋਣ ਕਰਕੇ ਉਸਨੂੰ ਚੁਬਾਰਾ ਕਹਿੰਦੇ ਸਨ। ਓਹ ਮੇਰੇ ਦਾਦੇ ਦਾ ਪਾਗੀ ਸੀ ਮਤਲਬ ਬੇਲੀ ਸੀ ਆੜੀ ਸੀ ਦੋਸਤ ਸੀ ਹਾਣੀ ਸੀ ਤੇ ਅਸੀਂ ਸਾਰੇ ਉਸਨੂੰ
Continue readingਭਾਂਡੇ ਦਾ ਸੁਆਦ | bhande da swaad
“ਮੈਨੂੰ ਤਾਂ ਭਾਈ ਕੌਲੀ ਯ ਬਾਟੀ ਦੇ ਦੇ ਚਾਹ ਪੀਣ ਨੂੰ।” ਮੇਰੀ ਮਾਂ ਅਕਸਰ ਚਾਹ ਪੀਣ ਵੇਲੇ ਕਹਿ ਦਿੰਦੀ। ਉਹ ਰਿਸ਼ਤੇਦਾਰੀ ਵਿੱਚ ਗਈ ਵੀ ਕੌਲੀ ਬਾਟੀ ਮੰਗਣੋ ਨਾ ਸੰਗਦੀ। ਉਹ ਕੱਪ ਵਿੱਚ ਵੀ ਚਾਹ ਪੀ ਲੈਂਦੀ ਸੀ ਪਰ ਕੌਲੀ ਬਾਟੀ ਵਿੱਚ ਚਾਹ ਪੀਕੇ ਜਿਆਦਾ ਖੁਸ਼ ਹੁੰਦੀ ਸੀ। ਬਹੁਤ ਲੋਕ ਆਪਣਾ
Continue readingਬਿਜਲੀ ਵਾਲਾ ਪੱਖਾ | bijli wala pakha
ਸਾਡੇ ਪਿੰਡ ਵਿਚ ਅਜੇ ਬਿਜਲੀ ਆਈ ਹੀ ਸੀ। ਬਹੁਤ ਘੱਟ ਲੋਕਾਂ ਨੇ ਕੁਨੈਕਸ਼ਨ ਲਿਆ ਸੀ। ਇਕ ਦਿਨ ਬਿਜਲੀ ਬੰਦ ਹੋਣ ਕਰਕੇ ਮੇਰੇ ਦਾਦਾ ਜੀ ਗਰਮੀ ਵਿਚ ਹੱਥ ਵਾਲੀ ਪੱਖੀ ਨਾਲ ਹਵਾ ਝੱਲ ਰਹੇ ਸਨ। ਇਕ ਬਜੁਰਗ ਦੁਕਾਨ ਤੇ ਆਇਆ ਤੇ ਕਹਿੰਦਾ “ਸੇਠਾ ਆਹ ਛੱਤ ਆਲਾ ਪੱਖਾ ਕਿਉਂ ਨਹੀ ਚਲਾਇਆ ?”
Continue readingਡੀਸੀ ਦਾ ਤਬਾਦਲਾ | dc da tabadla
ਵਾਹਵਾ ਪੁਰਾਣੀ ਗੱਲ ਹੈ। ਓਦੋਂ ਪਿੰਡ ਬਾਦਲ ਫਰੀਦਕੋਟ ਜ਼ਿਲ੍ਹੇ ਅਧੀਨ ਹੁੰਦਾ ਸੀ। ਅਤੇ ਫਰੀਦਕੋਟ ਜ਼ਿਲ੍ਹੇ ਦੇ ਡੀਸੀ ਸਾਹਿਬ ਸਕੂਲ ਦੀ ਐੱਲ ਐਮ ਸੀ ਦੇ ਚੇਅਰਮੈਨ ਸਨ। ਡੀਸੀ ਸਾਹਿਬ ਲੰਬੀ ਹਲਕੇ ਦੇ ਪਿੰਡ ਸਿੰਘੇਵਾਲੇ ਕਿਸੇ ਪ੍ਰੋਗਰਾਮ ਤੇ ਆਏ ਸਨ ਤੇ ਅਚਾਨਕ ਹੀ ਸਕੂਲ ਦੌਰੇ ਤੇ ਵੀ ਆ ਗਏ। ਉਸ ਦਿਨ ਸ਼ਨੀਵਾਰ
Continue readingਲੋਹੜੀ | lohri
ਪਿੰਡ ਘੁਮਿਆਰੇ ਸਾਡਾ ਘਰ ਬਿਲਕੁਲ ਤਿੰਨ ਗਲੀਆਂ ਯਾਨੀ ਤਿਕੋਨੀ ਤੇ ਸੀ। ਅਸੀਂ ਸਾਰੇ ਇੱਕਠੇ ਮਿਲ ਕੇ ਲੋਹੜੀ ਬਾਲਦੇ। ਹਰ ਘਰ ਖੁਸ਼ੀ ਨਾਲ ਇੱਕ ਇੱਕ ਟੋਕਰਾ ਪਾਥੀਆਂ ਦਾ ਲੋਹੜੀ ਲਈ ਦਿੰਦਾ। ਬਾਕੀ ਅਸੀਂ ਮੁੰਡੇ ਕੁੜੀਆਂ ਘਰੋ ਘਰ ਜਾਕੇ ਲੋਹੜੀ ਮੰਗ ਲਿਆਉਂਦੇ। ਰਾਤ ਨੂੰ ਪੂਰੇ ਗੀਹਰੇ ਜਿੱਡੀ ਲੋਹੜੀ ਬਾਲਦੇ। ਕਈ ਵਾਰੀ ਤਾਂ
Continue reading