ਅਨਾਥ | anaath

ਅਕਸਰ ਵੇਖਿਆ ਵਕਤੀ ਹਮਦਰਦੀ ਦੇ ਦਰਿਆ ਛੇਤੀ ਹੀ ਸੁੱਕ ਜਾਂਦੇ..ਪਰ ਜਿਸ ਆਂਦਰ ਦਾ ਬੁਰਕ ਭਰਿਆ ਹੁੰਦਾ ਉਹ ਦਿਨੇ ਰਾਤ ਰੋਂਦੀ ਏ..ਕਲਪਦੀ ਏ..ਕਦੀ ਜਾਹਰਾ ਤੌਰ ਤੇ ਕਦੀ ਅੰਦਰ ਵੜ..ਫੇਰ ਇੱਕ ਐਸਾ ਮਰਹਲਾ ਵੀ ਆਉਂਦਾ ਜਦੋਂ ਆਪਣੇ ਵੱਲ ਆਉਂਦੇ ਹਮਦਰਦੀ ਦਿਲਾਸੇ ਵਾਲੇ ਕਿੰਨੇ ਸਾਰੇ ਹੱਥ ਵੀ ਨਕਲੀ ਜਿਹੇ ਲੱਗਣ ਲੱਗਦੇ..! ਮੈਨੂੰ ਯਾਦ

Continue reading


ਸਬਰ ਦਾ ਘੁੱਟ | sabar da ghutt

ਬਾਪੂ ਦੇ ਜਾਂਦਿਆਂ ਹੀ ਮੇਰਾ ਸਕੂਲ ਜਾਣਾ ਮੁੱਕ ਗਿਆ..ਆਖਣ ਲੱਗੇ ਹੁਣ ਜੁੰਮੇਵਾਰੀ ਚੁੱਕਣੀ ਪੈਣੀ..ਮਾਂ ਬੇਬਸ ਸੀ..ਬਾਪੂ ਬੜਾ ਚੰਗਾ ਇਨਸਾਨ ਸੀ ਪਰ ਸ਼ਰਾਬ ਦੇ ਨਾਲ ਨਾਲ ਜਦੋਂ ਕਿੰਨੇ ਨਸ਼ੇ ਹੋਰ ਵੀ ਕਰਨ ਲੱਗ ਪਿਆ ਤਾਂ ਹਾਲਤ ਦਿਨੋਂ ਦਿਨ ਵਿਗੜਦੀ ਗਈ..! ਇੱਕ ਦਿਨ ਸੁੱਤੇ ਪਏ ਦੇ ਬੋਝੇ ਵਿਚੋਂ ਚਿੱਟੀਆਂ ਗੋਲੀਆਂ ਕੱਢ ਖ਼ਾਲ

Continue reading

ਸੋਨੇ ਵਾਲੀ ਬੀਬੀ | sone wali bibi

ਵੱਡੀ ਬੀਜੀ ਨੂੰ ਸੋਨੇ ਨਾਲ ਅਤੇ ਭੈਣ ਜੀ ਨੂੰ ਆਪਣੇ ਕਮਰੇ ਨਾਲ ਬਹੁਤ ਪਿਆਰ ਸੀ..! ਕਿਧਰੇ ਜਾਂਦੀ ਤਾਂ ਗਹਿਣਿਆਂ ਵਾਲੀ ਪੋਟਲੀ ਨੇਫੇ ਬੰਨ ਨਾਲ ਹੀ ਰਖਿਆ ਕਰਦੀ..ਭੈਣ ਜੀ ਦਾ ਵੀ ਕਾਲਜ ਵੱਲੋਂ ਕੈਂਪ ਲੱਗਦਾ ਤਾਂ ਆਪਣੇ ਕਮਰੇ ਨੂੰ ਮੋਟਾ ਜਿੰਦਾ ਮਾਰ ਦਿਆ ਕਰਦੀ..! ਮੈਨੂੰ ਫਰੋਲਾ-ਫਰੋਲੀ ਦੀ ਆਦਤ..ਮੈਂ ਲੁਕਾਈ ਹੋਈ ਕੁੰਜੀ

Continue reading

ਗਿਰਗਿਟ | girgit

ਸੱਥ ਵਿੱਚ ਬੈਠਾ ਚਾਨਣ ਸਿੰਘ ਆਪਣੀ ਵਿਦੇਸ਼ ਗਈ ਕੁੜੀ ਦੀਆਂ ਸਿਫਤਾਂ ਕਰ ਰਿਹਾ ਸੀ ਤੇ ਨਾਲ਼ ਹੀ ਉਸ ਦੀਆਂ ਬਾਹਰ ਖਿਚਵਾਈਆਂ ਤਸਵੀਰਾਂ ਆਪਣੇ ਮਿੱਤਰ ਬਚਿੱਤਰ ਨੂੰ ਦਿਖਾਉਂਦਾ ਬੋਲਿਆ ਕਿ ਅਗਲੇ ਮਹੀਨੇ ਅਸੀਂ ਜਾ ਰਹੇ ਆ ਧੀ ਰਾਣੀ ਕੋਲ, ਉਹਦਾ ਵਿਆਹ ਕਰਨ। ਇੱਕ ਹੋਰ ਤਸਵੀਰ ਦਿਖਾਉਂਦਿਆਂ ਕਿਹਾ ਕਿ ਆ ਮੁੰਡੇ ਨਾਲ

Continue reading


ਸਿੱਖੀ | sikhi

2016 ਦੀ ਗੱਲ ਹੈ ਕਿ ਮੈਂ ਗੁਰਦੁਆਰਾ ਸਾਹਿਬ ਰੈਡਿੰਗ ਆਪਣੇ ਲੈਕਚਰ ਦੇਣ ਵਾਸਤੇ ਗਿਆ ਸੀ । ਜਿੱਥੇ ਚਰਚ ਦੇ ਵਿਚੋਂ ਕੁਝ ਇਸਾਈ ਭਾਈਚਾਰੇ ਦੇ ਲੋਕ ਸਿੱਖ ਸਿਧਾਂਤਾਂ ਤੇ ਸਿੱਖੀ ਪ੍ਰੰਪਰਾਵਾਂ ਆਦਿ ਦੀ ਵਿਲੱਖਣਤਾ ਦੇ ਬਾਰੇ ਜਾਨਣ ਲਈ ਬੜੀ ਉਤਸੁਕਤਾ ਨਾਲ ਆਏ ਹੋਏ ਸਨ । ਸਭ ਤੋਂ ਪਹਿਲਾਂ ਆਉਂਦਿਆਂ ਅਸੀਂ ਉਨ੍ਹਾਂ

Continue reading

ਸ਼ੁਕਰਾਨਾ | shukrana

ਡਾਊਨ-ਟਾਊਨ ਤੋਂ ਇੱਕ ਜਰੂਰੀ ਪੇਪਰ ਚੁੱਕਣਾ ਸੀ..ਪਾਰਕਿੰਗ ਮੁਸ਼ਕਿਲ ਮਿਲੀ ਤੇ ਦੂਜਾ ਬਰਫ ਦਾ ਵੱਡਾ ਢੇਰ..ਅਜੇ ਪੈਰ ਧਰਿਆ ਹੀ ਸੀ ਕੇ ਸਾਰੀ ਲੱਤ ਵਿਚ ਧਸ ਗਈ! ਕੋਲੋਂ ਲੰਘਦੀ ਗੋਰੀ ਨਿੰਮਾ-ਨਿੰਮਾ ਮੁਸ੍ਕੁਰਾਉਂਦੀ ਹੋਈ ਲੰਘ ਗਈ ! ਜੁਰਾਬਾਂ ਥੋੜੀਆਂ ਗਿੱਲੀਆਂ ਹੋ ਗਈਆਂ ਪਰ ਇਹ ਸੋਚ ਕੇ ਅਗਾਂਹ ਤੁਰ ਪਿਆ ਕੇ ਜਿੰਦਗੀ ਕਿਥੇ ਰੁਕਦੀ

Continue reading

ਆਜ਼ਾਦੀਆਂ | azadiyan

ਦੋ ਹਜਾਰ ਤਿੰਨ ਵਿੱਚ ਬਣੀ “ਵੀਰ ਜਾਰਾ”..ਖਾਲਸਾ ਕਾਲਜ ਸ਼ੂਟਿੰਗ ਹੋਈ ਤਾਂ ਓਦੋਂ ਅਮ੍ਰਿਤਸਰ ਹੀ ਸਾਂ..ਥੀਏਟਰ ਵਿੱਚ ਵੇਖਣ ਗਿਆ..ਕਿੰਨੇ ਲੋਕ ਰੋ ਰਹੇ ਸਨ..ਇੱਕ ਅਜੀਬ ਜਿਹੀ ਕਸ਼ਿਸ਼ ਸੀ..ਤੁਹਾਥੋਂ ਕਾਹਦਾ ਓਹਲਾ ਇਕੇਰਾਂ ਤਾਂ ਮੈਂ ਵੀ ਰੋ ਪਿਆ ਸਾਂ..ਪਰ ਅੰਦਰ ਘੁੱਪ ਹਨੇਰੇ ਕਿਸੇ ਹੰਝੂ ਨਾ ਵੇਖੇ..! “ਜ਼ਾਰਾ” ਨਾਮ ਦੀ ਇੱਕ ਕੁੜੀ ਵੰਡ ਵੇਲੇ ਸਿੱਖ

Continue reading


ਬਾਪੂ ਵਰਗਾ | baapu varga

ਕੁੱਝ ਦਿਨ ਪਹਿਲਾਂ ਇਕ ਪੋਸਟ ਪੜ੍ਹ ਕੇ ਮੈਨੂੰ ਆਪਣਾ ਬਾਪੂ ਯਾਦ ਆ ਗਿਆ,,।ਮੈ ਆਪਣੇ ਦਾਦੇ ਨੂੰ ਬਾਪੂ ਆਖਦੀ ਸੀ,।ਮੈਨੂੰ ਲਗਦਾ ਦਾਦੇ ਤਾਂ ਸਾਰਿਆਂ ਨੂੰ ਹੀ ਚੰਗੇ ਲਗਦੇ ਹੋਣੇ ਐ,,,, ਪਰ ਮੈਨੂੰ ਆਪਣੇ ਬਾਪੂ ਨਾਲ ਬਾਹਲ਼ਾ ਈ ਮੋਹ ਸੀ,,,, ਮੈਂ ਆਪਣੇ ਬਾਪੂ ਨੂੰ ਜੁਆਨੀ ਚ ਤਾਂ ਨਹੀਂ ਦੇਖਿਆ ਸੀ,,, ਪਰ ਓਹਦੇ

Continue reading

ਕਾਰਜ | karaj

ਸ੍ਰ ਹਰਬਖਸ਼ ਸਿੰਘ ਉੱਨੀ ਸੌ ਚੁਤਾਲੀ ਵੇਲੇ ਮਲੇਸ਼ੀਆ ਵਿੱਚ ਤਾਇਨਾਤ ਸਨ..ਇੱਕ ਦਿਨ ਪਿਆਰਾ ਸਿੰਘ ਨਾਮ ਦੇ ਫੌਜੀ ਨੂੰ ਮੋਟਰ ਸਾਈਕਲ ਮਗਰ ਬਿਠਾ ਜੰਗਲ ਵਿਚੋਂ ਰੇਕੀ ਕਰਨ ਲੰਘ ਰਹੇ ਸਨ ਕੇ ਜਪਾਨੀਆਂ ਘਾਤ ਲਾ ਦਿੱਤੀ..ਗ੍ਰਨੇਡ ਦੀਆਂ ਕੰਕਰਾਂ ਸਿਰ ਵਿੱਚ ਜਾ ਧਸੀਆਂ..ਦੋਵੇਂ ਡਿੱਗ ਪਏ..ਜਪਾਨੀਆਂ ਠੁੱਡ ਮਾਰ ਵੇਖਿਆ..ਫੇਰ ਮਰਿਆ ਸਮਝ ਛੱਡ ਗਏ..! ਕਿਸੇ

Continue reading

ਕਮੇਟੀ | committee

ਅੱਜ ਫੇਰ ਕਲੇਸ਼ ਪਿਆ ਹੋਇਆ ਸੀ..ਵਜਾ ਜਵਾਕਾਂ ਦੀ ਫੀਸ ਅਤੇ ਹੋਰ ਖਰਚੇ..ਅੱਜ ਫੇਰ ਬਿਨਾ ਰੋਟੀ ਖਾਂਦੀ ਹੀ ਨਿੱਕਲ ਆਉਣਾ ਪਿਆ..! ਅੱਗੇ ਫਾਟਕ ਬੰਦ..ਅਚਾਨਕ ਵੇਖਿਆ ਕੋਲ ਹੀ ਸੜਕ ਦੇ ਇੱਕ ਪਾਸੇ ਨਿੱਕੇ ਬੱਚੇ ਦਾ ਇਕ ਨਵਾਂ ਨਕੋਰ ਬੂਟ ਪਿਆ ਸੀ..ਸਟਿੱਕਰ ਵੀ ਅਜੇ ਉਂਝ ਦਾ ਉਂਝ..ਉੱਤੇ ਨਿੱਕੀ ਜਿਹੀ ਇੱਕ ਬਿੱਲੀ ਵੀ ਬਣੀ..!

Continue reading