ਬਠਿੰਡੇ ਤੋਂ ਡੱਬਵਾਲੀ ਆਉਂਦਿਆਂ ਰਸਤੇ ਵਿੱਚ ਵੇਰਕਾ ਬੂਥ ਆਉਂਦਾ ਹੈ। ਇੱਕ ਦਿਨ ਵਾਪੀਸੀ ਵੇਲੇ ਸਾਹਿਬਾਂ ਨੇ ਫਲੇਵਰਡ ਦੁੱਧ ਪੀਣ ਦੀ ਇੱਛਾ ਜਾਹਿਰ ਕੀਤੀ। ਨਾਲ ਵੱਡੀ ਭੈਣ ਵੀ ਸੀ। ਦਿਲ ਮੇਰਾ ਵੀ ਕਰਦਾ ਸੀ। ਅਸੀਂ ਤਿੰਨ ਬੋਤਲਾਂ ਲੈ ਲਈਆਂ। ਮੌਕਾ ਵੇਖਕੇ ਸਾਹਿਬਾਂ ਨੇ ਪਨੀਰ ਦੀ ਮੰਗ ਵੀ ਰੱਖ ਦਿੱਤੀ। ਗੱਡੀ ਵਿੱਚ ਵਿਸਕੀ ਵੀ ਬੈਠਾ ਸੀ ਉਸ ਲਈ ਵੀ ਬਿਸਕੁਟਾਂ ਦਾ ਪੈਕਟ ਲੈ ਲਿਆ ਗਿਆ। ਕੁਲ ਦੋ ਸੌ ਪੇਂਹਟ ਰੁਪਏ ਦੇ ਭੁਗਤਾਨ ਲਈ ਮੈਂ ਪੰਜ ਸੌ ਰੁਪਏ ਦਾ ਨੋਟ ਮੂਹਰੇ ਕਰ ਦਿੱਤਾ। ਪਰ ਉਸ ਕੋਲ ਖੁੱਲੇ ਪੈਸੇ ਨਹੀਂ ਸਨ।
ਬਾਊ ਜੀ ਅੱਜ ਤਾਂ ਹਰ ਕੋਈ ਪੰਜ ਸੌ ਦਾ ਨੋਟ ਦੇ ਰਿਹਾ ਹੈ। ਤੁਸੀਂ ਆਉਂਦੇ ਜਾਂਦੇ ਪੈਸੇ ਦੇ ਜਾਇਓ। ਫਿਰ ਮੈਂ ਪੇਟੀਂਐੱਮ ਰਾਹੀਂ ਭੁਗਤਾਨ ਕਰਨ ਲੱਗਿਆ ਪਰ ਨੈੱਟ ਦੀ ਪ੍ਰਾਬਲਮ ਹੋ ਗਈ।
ਚਲੋ ਘਰੇ ਜਾਕੇ ਆਰਾਮ ਨਾਲ ਪੇਮੈਂਟ ਕਰ ਦੇਣਾ। ਫਿਰ ਵੀ ਮੈਂ ਆਪਣਾ ਮੋਬਾਇਲ ਨੰਬਰ ਉਸਨੂੰ ਦੇ ਦਿੱਤਾ। ਘਰੇ ਆਕੇ ਤਕਨੀਕੀ ਕਾਰਨਾਂ ਕਰਕੇ ਮੈਂ ਚਾਰ ਦਿਨ ਭੁਗਤਾਨ ਨਾ ਕਰ ਸਕਿਆ। ਪੰਜਵੇਂ ਦਿਨ ਉਸਦਾ ਫੋਨ ਆਇਆ ਮਖਿਆ ਬਾਊ ਜੀ ਭੁੱਲ ਗਏ ਹੋਣੇ ਹੈ। ਉਸਨੇ ਆਖਿਆ।
ਨਹੀਂ ਪੇਟੀਂਐੱਮ ਦੀ ਸਮੱਸਿਆ ਸੀ। ਮੈਂ ਸ਼ਰਮਿੰਦਾ ਜਿਹਾ ਹੋ ਕੇ ਦੱਸਿਆ।
ਕੋਈ ਨਾ ਕੋਈ। ਜਦੋ ਠੀਕ ਲੱਗੇ ਕਰ ਦੇਣਾ।
ਮੈਨੂੰ ਉਸਦੀ ਦੁਕਾਨਦਾਰੀ ਵਧੀਆ ਲੱਗੀ। ਭਾਰਤ ਭੂਸ਼ਣ ਅਰੋੜਾ ਨਾਮ ਦਾ ਸਖਸ਼ ਵਾਕਿਆ ਹੀ ਵਧੀਆ ਤੇ ਮਿੱਠ ਬੋਲੜਾ ਹੈ। ਅਜਿਹੇ ਸਾਧੂ ਸੁਭਾ ਦੇ ਲੋਕ ਬਹੁਤ ਘੱਟ ਮਿਲਦੇ ਹਨ।
#ਰਮੇਸ਼ਸੇਠੀਬਾਦਲ