1965 ਦੇ ਨੇੜੇ ਤੇੜੇ ਜਿਹੇ ਮੈਨੂ ਸਕੂਲ ਵਿਚ ਦਾਖਿਲ ਕਰਵਾਇਆ। ਕਚੀ ਪੱਕੀ ਦਾ ਜਮਾਨਾ ਹੁੰਦਾ ਸੀ। ਅਸੀਂ ਫੱਟੀ ਤੇ ਸਲੇਟ ਲੈ ਕੇ ਸਕੂਲ ਜਾਂਦੇ। ਲੋਹਾਰੇ ਆਲੀ ਜੀਤ ਭੈਣਜੀ ਨਵੇ ਨਵੇ ਨੋਕਰੀ ਤੇ ਆਏ ਸਨ। ਮੇਰੇ ਪਹਲੇ ਟੀਚਰ ਬਣੇ। ਵਿਚਾਰੀ ਜੀਤ ਭੈਣ ਜੀ ਮੇਰਾ ਬਹੁਤ ਖਿਆਲ ਰਖਦੇ। ਮੈ ਫੱਟੀ ਸੋਹਨੀ ਨਾ ਲਿਖਦਾ। ਘਰੋਂ ਫੱਟੀ ਪੋਚ ਕੇ ਲਿਜਾਂਦਾ ਪਰ ਵਿੰਗੀਆਂ ਲਿਖੀਰਾਂ ਮਾਰਕੇ ਸਾਰਾ ਕਮ ਖਰਾਬ ਕਰ ਲੈਂਦਾ। ਤੇ ਏਇਓ ਲਿਖਦਾ ਜਿਵੇ ਸਿਆਹੀ ਦਾ ਕੀੜਾ ਲਬੇੜ ਕੇ ਛਡਿਆ ਹੋਵੇ। ਜੀਤ ਭੈਣ ਜੀ ਨੂ ਸ਼ਰਮ ਅਉਂਦੀ ਤੇ ਮੈਨੂ ਲੜਦੀ ਵੇ ਤੇਰੀ ਬੀਬੀ ਕੀ ਆਖੁ ਜੀਤ ਨੇ ਆਹ ਪੜਾਇਆ ਹੈ ਮੇਰੇ ਮੁੰਡੇ ਨੂ , ਫਿਰ ਓਹ ਕਿਸੇ ਨੂ ਛਪੜ ਤੇ ਭੇਜ ਕੇ ਮੇਰੀ ਫੱਟੀ ਦੁਬਾਰਾ ਪੋਚਨ ਨੂ ਕਹਿੰਦੀ ਤੇ ਆਪ ਸਿਧੀਆਂ ਲਖੀਰਾਂ ਮਾਰ ਕੇ ਦਿੰਦੀ। ਕੋਲੋ ਬਾਹ ਕੇ ਮੈਥੋਂ ਸਾਫ਼ ਸਾਫ਼ ਫੱਟੀ ਲਿਖ੍ਵੋੰਦੀ। ਕਦੇ ਕਦੇ ਇੱਕ ਦੋ ਸ਼ਬਦ ਆਪ ਵੀ ਲਿਖ ਦਿੰਦੀ। ਮੇਰੀ ਮਾਂ ਨੂ ਓਹ ਆਪਣੀ ਮਾਂ ਬਰਾਬਰ ਸਮਝਦੀ ਸੀ ਤੇ ਇੱਕ ਤਰਾਂ ਨਾਲ ਡਰਦੀ ਵੀ ਹੁੰਦੀ ਸੀ। ਮੈ ਮ ਉੱਤੇ ਵੀ ਸਿਧਿ ਲਾਈਨ ਖਿਚ ਦਿੰਦਾ ਰਾ ਤੇ ਗ ਨੂ ਇੱਕ ਕਰ ਦਿੰਦਾ ਬਿਹਾਰੀ ਤੇ ਸਿਹਾਰੀ ਨੂ ਮਿਲਾ ਦਿੰਦਾ। ਕਾਪੀਆਂ ਦੀਆਂ ਜਿਲਤਾਂ ਫੜ ਦਿੰਦਾ। ਕਦੇ ਕਦੇ ਸਿਆਹੀ ਨਾਲ ਆਪਣੇ ਕਪੜੇ ਖਰਾਬ ਕਰ ਲੈਂਦਾ ਫਿਰ ਓਹ ਮੇਰਾ ਮੂਹਂ ਧੂਵਾ ਦਿੰਦੀ ਕਰ ਕਿਸੇ ਕਪੜੇ ਨਾਲ ਪੂੰਝ ਭੀ ਦਿੰਦੀ। ਓਹ ਚੋਥੀ ਪੰਜਵੀ ਤਕ ਮੇਰੀ ਟੀਚਰ ਰਹੀ। ਹੁਣ ਵੀ ਬਹੁਤ ਯਾਦ ਅਉਂਦੀ ਹੈ ਜੀਤ ਭੈਣਜੀ ਦੀ। ਰੱਬ ਉਸਨੁ ਲੰਬੀ ਉਮਰ ਬਖਸ਼ੇ। ਖੁਸ਼ੀਆਂ ਦੇਵੇ।