ਵਾਹਵਾ ਸਾਲ ਹੋਗੇ ਮੈਨੂੰ ਮੇਰਾ ਕਰੀਬੀ ਰਿਸ਼ਤੇਦਾਰ ਆਪਣੇ ਬੇਟੇ ਨੂੰ ਦਿਖਾਉਣ ਲਈ ਸ਼ਹਿਰ ਦੇ ਪ੍ਰਸਿੱਧ ਸਰਜਨ Rs Agnihotri ਕੋਲ ਲ਼ੈ ਗਿਆ।
“ਜਿਹੜੀ ਦਵਾਈ ਲਿਖਕੇ ਦਿੱਤੀ ਸੀ। ਉਹ ਖਵਾ ਦਿੱਤੀ ਚਾਰ ਦਿਨ?” ਡਾਕਟਰ ਸਾਹਿਬ ਨੇ ਮਰੀਜ਼ ਨੂੰ ਚੈਕ ਕਰਕੇ ਆਪਣੀ ਪੁਰਾਣੀ ਪਰਚੀ ਫਰੋਲਦੇ ਹੋਏ ਪੁਛਿਆ।
“ਨਹੀਂ ਜੀ। ਬੱਸ ਇੱਕ ਦਿਨ ਹੀ ਖਵਾਈ ਸੀ।” ਮਰੀਜ ਦਾ ਪਾਪਾ ਝਿਜਕਦਾ ਹੋਇਆ ਬੋਲਿਆ।
“ਕਿਉਂ? ਦਵਾਈ ਬੰਦ ਕਿਉਂ ਕਰਤੀ?”
“ਜੀ ਗੋਲੀ ਮਹਿੰਗੀ ਸੀ। ਸੋ ਰੁਪਏ ਦੀ ਗੋਲੀ ਤੇ ਤਿੰਨ ਗੋਲੀਆਂ ਰੋਜ ਦੀਆਂ।” ਉਸਨੇ ਪੂਰਾ ਹਿਸਾਬ ਲਾਕੇ ਦੱਸਿਆ।
“ਫਿਰ ਹੁਣ ਸਰਜਰੀ ਕਰਾਉਣੀ ਪਊ। ਤੂੰ ਸਮਝਿਆ ਨਹੀਂ।” ਡਾਕਟਰ ਸਾਹਿਬ ਨੇ ਆਦਤਨ ਕਿਹਾ।
ਖੈਰ ਮੌਕੇ ਦੀ ਨਜ਼ਾਕਤ ਵੇਖਕੇ ਡਾਕਟਰ ਸਾਹਿਬ ਨੇ ਸਿਆਣੇ ਪਿਓ ਦੇ ਪੁੱਤ ਦੀ ਸਰਜਰੀ ਕਰ ਦਿੱਤੀ। ਕੋਈਂ ਬਾਈ ਕੁ ਸੌ ਰੁਪਏ ਦਾ ਬਿੱਲ ਬਣਿਆ। ਜੋ ਉਸ ਨੇ ਬਿਨਾਂ ਹੀਲ ਹੁੱਜਤ ਦੇ ਪੇ ਕਰ ਦਿੱਤਾ।
“ਰਮੇਸ਼ ਫਿਰ ਵੀ ਆਪਣੀ ਬੱਚਤ ਹੋ ਗਈ। ਪੁਖ਼ਰਾਜ ਨਰਸਿੰਗ ਹੋਮ ਵਾਲਾ ਡਾਕਟਰ ਤਾਂ ਪੰਜ ਛੇ ਹਜ਼ਾਰ ਦਾ ਖਰਚਾ ਦੱਸਦਾ ਸੀ।” ਮੇਰੇ ਉਸ ਕਰੀਬੀ ਨੇ ਵਾਪੀਸੀ ਵੇਲੇ ਮੈਨੂੰ ਕਿਹਾ। ਉਸ ਹਿਸਾਬੀ ਕਿਤਾਬੀ ਬੰਦੇ ਦਾ ਗਣਿਤ ਵੇਖਕੇ ਮੈਂ ਮੇਰੀ ਹਾਸੀ ਨਿਕਲਣੀ ਸੁਭਾਵਿਕ ਹੀ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ