ਹਾਂ ਉਸ ਦਿਨ ਛੱਬੀ ਦਸੰਬਰ ਸੀ ਸੰਨ ਸੀ ਉੱਨੀ ਸੋ ਤਿਰਾਸੀ । ਵੱਡੀ ਭੈਣ ਦੇ ਡਿਲੀਵਰੀ ਡਿਊ ਸੀ। ਸਿਜ਼ੇਰੀਅਨ ਦਾ ਬਹੁਤਾ ਚੱਲਣ ਨਹੀਂ ਸੀ। ਫਿਰ ਵੀ ਅਸੀਂ ਧਾਲੀਵਾਲ ਹਸਪਤਾਲ ਚਲੇ ਗਏ ਕਿਉਂਕਿ ਉਹ ਲੇਡੀ ਡਾਕਟਰ ਮੇਰੀ ਛੋਟੀ ਮਾਮੀ ਦੀ ਜਾਣਕਾਰ ਸੀ। ਛੱਬੀ ਦੀ ਰਾਤ ਮੈਂ ਤੇ ਜੀਜਾ ਜੀ ਹਸਪਤਾਲ ਹੀ ਰੁਕੇ। ਇਹ ਘਰ ਵਿੱਚ ਪਹਿਲੀ ਡਿਲੀਵਰੀ ਸੀ। ਅਸੀਂ ਸਾਰਾ ਪਰਿਵਾਰ ਬਹੁਤ ਚਿੰਤਿਤ ਸੀ। ਬਿਜਲੀ ਸੰਕਟ ਨੂੰ ਦੇਖਦੇ ਹੋਏ ਮੈਂ ਪ੍ਰੇਮ ਸੇਠੀ ਦੀ ਦੁਕਾਨ ਤੋਂ ਉਸਦਾ ਹੌਂਡਾ ਦਾ ਜੇਨਰੇਟਰ ਸੈੱਟ ਹਸਪਤਾਲ ਚੁੱਕ ਲਿਆਇਆ ਸੀ। ਉਹ ਪੋਰਟੇਬਲ ਜੈਨ ਸੈੱਟ ਸੀ।
“ਜੇ ਬੱਚਾ ਅੱਜ ਰਾਤ ਬਾਰਾਂ ਵਜੇ ਤੋਂ ਬਾਅਦ ਹੋਵੇ ਤਾਂ ਗੱਲ ਬਣਜੇ।” ਮੈਂ ਜੀਜਾ ਨੂੰ ਕਿਹਾ।
“ਕਿਉਂ?” ਜੀਜਾ ਜੀ ਨੇ ਹੈਰਾਨੀ ਨਾਲ ਪੁੱਛਿਆ।
“ਕੱਲ੍ਹ ਨੂੰ ਉਸਦਾ ਵੀ ਜਨਮਦਿਨ ਹੈ।” ਮੈਂ ਸੰਗਦੇ ਜਿਹੇ ਨੇ ਕਿਹਾ।
ਮੇਰੇ ‘ਉਸਦੇ’ ਸ਼ਬਦ ਨੂੰ ਉਹ ਚੰਗੀ ਤਰ੍ਹਾਂ ਸਮਝ ਗਏ ਕਿਉਂਕਿ ਉਹ ਮੇਰੇ ਭੇਦੀ ਸਨ। ਇਸ ਲਈ ਉਹ ਹੱਸ ਪਏ। “ਆਹੋ ਤੈਨੂੰ ਭਾਣਜੇ ਦੇ ਬਹਾਨੇ ਉਸਦਾ ਜਨਮ ਦਿਨ ਮਨਾਉਣਾ ਸੌਖਾ ਹੋਜੂ।” ਉਹਨਾਂ ਨੇ ਮਜ਼ਾਕ ਨਾਲ ਕਿਹਾ। ਖੋਰੇ ਕੁਦਰਤ ਨੂੰ ਵੀ ਇਹ ਹੀ ਮੰਜੂਰ ਸੀ। ਅਗਲੇ ਦਿਨ ਨੋ ਵਜੇ ਮੈਂ ਮਾਮਾ ਬਣ ਗਿਆ। ਉਸਤੋਂ ਪਹਿਲਾਂ ਮੈਂ ਤੇ ਮੇਰਾ ਦੋਸਤ #ਉਸਨੂੰ ਹੈਪੀ ਬਰਥਡੇ ਬੋਲ ਆਏ ਸੀ। ਕਿਉਂਕਿ ਓਦੋਂ ਆਹ ਕੇਕ ਵਗੈਰਾ ਦਾ ਰਿਵਾਜ ਨਹੀਂ ਸੀ ਨਾ ਹੀ ਮੋਬਾਇਲ ਤੇ ਪੋਸਟਾਂ ਪਾਉਣ ਦਾ। ਵੱਧ ਤੋਂ ਵੱਧ ਬਰਥਡੇ ਦਾ ਗਰੀਟਿੰਗ ਕਾਰਡ ਭੇਜਿਆ ਜਾਂਦਾ ਸੀ। ਜੋ ਅਸੀਂ ਕਈ ਦਿਨ ਪਹਿਲਾਂ ਹੀ ਖਰੀਦ ਲਿਆ ਸੀ। ਉਂਜ ਭਾਵੇਂ ਮੈਂ ਤੇ ਮੇਰਾ ਦੋਸਤ ਕਈ ਦਿਨਾਂ ਤੋਂ ਜਨਮਦਿਨ ਦੀਆਂ ਤਿਆਰੀਆਂ ਕਰ ਰਹੇ ਸੀ । ਫਿਰ ਇੱਕ ਡਾਕਟਰ ਹੋਣ ਦੇ ਨਾਤੇ ਉਹ ਵੀ ਸਾਡੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਏ। ਕੁਦਰਤੀ ਇੱਕ ਸਤਾਈ ਦਸੰਬਰ ਨੇ ਮੈਨੂੰ ਦੋ ਖੁਸ਼ੀਆਂ ਦਿੱਤੀਆਂ। ਫਿਰ ਹੁਣ ਅਸੀਂ ਸਤਾਈ ਦਸੰਬਰ ਨੂੰ ਹਰ ਸਾਲ ਮੇਰੇ ਭਾਣਜੇ ਦੀਪਕ ਦਾ ਜਨਮਦਿਨ ਮਨਾਉਂਦੇ ਹਾਂ। ਇਸ ਤਰ੍ਹਾਂ ਕੱਲ੍ਹ ਮੇਰੇ ਭਾਣਜੇ ਦਾ ਜਨਮਦਿਨ ਹੈ। ਬਾਕੀ ਕਿਸੇ ਬਾਰੇ ਹੋਰ ਕੀ ਲਿਖਣਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ