ਕੌਫ਼ੀ ਵਿਦ ਸਰਪੰਚ ਸਾਹਿਬ | coffee with sarpanch sahib

#ਕੌਫੀ_ਵਿਦ_ਸਰਪੰਚ_ਸਾਹਿਬ
ਅੱਜ ਸ਼ਾਮ ਦੀ ਮੇਰੀ ਕੌਫੀ ਵਿਦ ਦਾ ਸ਼ਿਕਾਰ ਇੱਕ ਅਜਿਹਾ ਸਖਸ਼ ਸੀ ਜਿਸ ਨੂੰ ਜੇ ਮਲੋਟ ਦਾ ਮੌਂਟੀ ਛਾਬੜਾ ਆਖਿਆ ਜਾਵੇ ਤਾਂ ਕੋਈ ਗਲਤ ਨਹੀਂ ਹੋਵੇਗਾ। ਓਹੀ ਵਿਸ਼ਾਲ ਮਿੱਤਰ ਮੰਡਲੀ, ਓਹੀ ਘੁੰਡੀ ਪਕੜਨ ਦਾ ਪਕੜਨ ਦਾ ਹੁਨਰ ਤੇ ਓਹੀ ਤੁੱਕਬੰਦੀ ਕਰਨ ਦੀ ਆਦਤ। ਦੋਸਤਾਂ ਵਿੱਚ ਸਰਪੰਚ ਸਾਹਿਬ ਦੇ ਨਾਮ ਨਾਲ ਮਸ਼ੂਹਰ ਸੰਤਮੱਤ ਦਾ ਪੁਜਾਰੀ ਸ੍ਰੀ Rajinder Sachdeva। ਕਿਰਤੀ ਮਿਹਨਤੀ ਤੇ ਹਕੂਮਤ ਤੋਂ ਦੁਖੀ ਬਗਾਵਤੀ ਤੇਵਰ ਰੱਖਣ ਵਾਲਾ #ਰਜਿੰਦਰ ਅਕਸ਼ਰ ਹੀ ਬੜੀ ਡੂੰਘੀ ਗੱਲ ਕਰ ਜਾਂਦਾ ਹੈ। ਜਿਸਨੂੰ ਸਮਝਣ ਲਈ ਦਿਮਾਗ ਦੇ ਕਈ ਪੁਰਜਿਆਂ ਦੀ ਸੈਟਿੰਗ ਬਦਲਣੀ ਪੈਂਦੀ ਹੈ। ਵਾਧੂ ਦੋਸਤ ਬਣਾਉਣੇ ਤੇ ਫਿਰ ਓਹਨਾ ਨਾਲ ਦਿਲ ਤੋਂ ਦੋਸਤੀ ਨਿਭਾਉਣ ਵਾਲੇ ਇਹ ਸਖਸ਼ ਦੀ ਹਲੀਮੀ ਤੇ ਤਲੀਮੀ ਪਿੱਛੇ ਪਿੰਡ ਖਿਓਵਾਲੀ ਦੇ ਝਾਂਬ ਪਰਿਵਾਰ ਦਾ ਦਿਮਾਗ ਚਲਦਾ ਹੈ। ਕਿਉਂਕਿ ਖਿਓਵਾਲੀ ਇਸਦੀ ਸੁਸਰਾਲ ਭੂਮੀ ਹੈ।
ਸੁਣਿਆ ਹੈ ਲ਼ੋਕ ਆਪਣੇ ਡਾਂਗਾ ਵਰਗੇ ਪੁੱਤਾਂ ਤੇ ਮਾਣ ਕਰਦੇ ਹਨ ਇਸ ਦਾ ਪੁੱਤਰ ਹੀ ਬਾਈ #ਬੰਦੂਕ ਹੈ। ਤੇ ਉਹ ਵੀ ਸੰਤਮਤ ਦੇ ਰਸਤੇ ਦਾ ਦੌੜਾਕ ਹੈ।
ਜਦੋ ਵੀ ਇਸਦੀ ਕਲਮ ਚਲਦੀ ਹੈ ਤਾਂ ਉਹ ਉਰਦੂ ਦੇ ਭਾਰੀ ਭਰਕਮ ਲਫ਼ਜ਼ਾਂ ਨਾਲ ਭਰਪੂਰ ਟੋਟਕੇ ਬਣਕੇ ਪੁਰਾਣੀਆਂ ਸੱਟਾਂ ਦੇ ਸਿਆਲ ਵਿਚਲੇ ਦਰਦ ਦਾ ਅਹਿਸਾਸ ਕਰਾਉਂਦੀਆਂ ਹਨ। ਚਾਹੇ ਅੱਜ ਦੀ ਮਹਿਫਿਲ ਵਿੱਚ Sanju Sethi Yogesh Narula ਤੇ ਦੋਸਤ #ਅੰਕੁਸ਼_ਚਲਾਣਾ ਵੀ ਸੀ ਪਰ ਲੁਤਰੋ ਮੇਰੀ ਤੇ ਸਰਪੰਚ ਸਾਹਿਬ ਦੀ ਹੀ ਚਲਦੀ ਰਹੀ। ਬਾਕੀ ਸਭ ਮੂਕ ਦਰਸ਼ਕ ਹੀ ਸਨ। ਰਜਿੰਦਰ ਮੈਨੂੰ ਐਂਕਲ ਨਹੀਂ ਆਖਦਾ ਬਾਊ ਜੀ ਆਖਕੇ ਮਾਣ ਬਖਸਦਾ ਹੈ। ਉਸਦਾ ਗੱਲ ਕਹਿਣ ਦਾ ਵੱਖਰਾ ਹੀ ਸਟਾਈਲ ਹੈ। ਗੱਲਾਂ ਦੇ ਵਿਸ਼ੇ ਬਦਲਦੇ ਰਹੇ ਪਰ ਹਰ ਪੱਖ ਦੀ ਭਰਪੂਰ ਜਾਣਕਾਰੀ ਸੀ ਉਸ ਵਿਚ। ਭਾਵੇਂ ਕੌਫੀ ਦੀਆਂ ਦੋ ਸ਼ਿਫਟਾਂ ਹੋ ਗਈਆਂ। ਪਰ ਗੱਲਾਂ ਦੀ ਲੜੀ ਨਹੀਂ ਟੁੱਟੀ।
ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਹੇਗਾ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *