ਬਹੁਤ ਸਰਦੀ ਪੈ ਰਹੀ ਹੈ। ਰਜਾਈ ਵੀ ਬੇਵੱਸ ਲਗਦੀ ਹੈ। ਚਾਹੇ ਕਮਰੇ ਚ ਬਲੋਅਰ ਚਲ ਰਿਹਾ ਹੈ। ਪਰ ਸਰੀਰ ਅਜੇ ਵੀ ਕੰਬ ਰਿਹਾ ਹੈ। ਯਾਦ ਆਇਆ ਸਰਦੀ ਤਾਂ ਪਹਿਲਾਂ ਵੀ ਹੁੰਦੀ ਸੀ। ਪਰ ਲੱਗਦੀ ਨਹੀ ਸੀ ਓਦੋਂ ਦੋ ਦੋ ਤਿੰਨ ਤਿੰਨ ਕਈ ਵਾਰੀ ਚਾਰ ਚਾਰ ਝੱਗੇ ਪਾਉਂਦੇ। ਮੇਰੇ ਦਾਦਾ ਜੀ ਧੋਤੀ ਬੰਨਦੇ ਸਨ। ਮੈ ਕਦੇ ਉਹਨਾਂ ਨੂੰ ਪਜਾਮੇ ਵਿਚ ਨਹੀ ਸੀ ਦੇਖਿਆ। ਸਰਦੀ ਵਿਚ ਓਹ ਅਕਸਰ ਫੋਜੀਆਂ ਵਾਲੀਆਂ ਵੱਡੀਆਂ ਵੱਡੀਆਂ ਜੁਰਾਬਾਂ ਪਾਉਂਦੇ ਗੋਡੇ ਤੱਕ। ਮੋਟਾ ਕੰਬਲ ਲੈਂਦੇ ਜਿਸ ਨੂੰ ਧੁੱਸਾ ਆਖਦੇ ਸਨ। ਕਈ ਵਾਰੀ ਮੂੰਹ ਵੀ ਢੱਕ ਲੈਂਦੇ। ਸਾਰਾ ਦਿਨ ਅੱਗ ਬਾਲੀ ਰੱਖਦੇ ਤੇ ਅੱਗ ਦੁਆਲੇ ਦੋ ਚਾਰ ਬਾਬੇ ਵੀ ਬੇਠੇ ਰਹਿੰਦੇ। ਜੁੱਤੀ ਲਾਹਕੇ ਪੈਰ ਸੇਕਦੇ, ਹੱਥ ਸੇਕਦੇ। ਬਾਜਰੇ ਦੇ ਮੋਟੇ ਮੋਟੇ ਮੰਨ ਖਾਂਦੇ। ਸਰਦੀ ਸ਼ੁਰੂ ਹੁੰਦੇ ਹੀ ਮੇਥਰੇ ਦੀਆਂ ਪਿੰਨੀਆਂ ਬਣਾ ਲੈਂਦੇ। ਧੁੱਪ ਨਿਕਲੀ ਤੋਂ ਸਿਖਰ ਦੁਪਹਿਰੇ ਨਹਾਉਂਦੇ ਪਰ ਕਦੇ ਕਦੇ। ਫੋਜੀਆਂ ਵਾਲੀਆਂ ਜੁਰਾਬਾਂ ਓਹ ਜੰਗ ਸਿੰਘ ਫੋਜੀ ਤੋਂ ਮੰਗਾਉਂਦੇ ਤੇ ਕਦੇ ਕਦੇ ਘੁੱਟ ਬਰਾਂਡੀ ਦਾ ਵੀ ਲਾ ਲੈਂਦੇ। ਅਖੇ ਇਹ ਖੰਘ ਤੋ ਚੰਗੀ ਹੁੰਦੀ ਹੈ। ਸਰਦੀ ਤਾਂ ਬਹੁਤ ਹੁੰਦੀ ਸੀ ਓਦੋਂ ਵੀ ਤੇ ਹੁਣ ਵੀ ਹੈ। ਪਰ ਹੁਣ ਸਮਾਂ ਬਦਲ ਗਿਆ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ