” ਵੇ ਧਰਮਿਆ ! ਤੂੰ ਤਾਂ ਕਮਾਲ ਕਰਤੀ, ਇੰਨੀ ਵਧੀਆ ਕੋਠੀ ਪਾਈ ਲਈ । ਹੁਣ ਤੂੰ ਕੰਮ ਕੀ ਕਰਦਾਂ ਭਲਾ ?”
” ਹਾਂ ਤਾਈ ਰੱਬ ਦੀ ਮਿਹਰ ਹੈਂ, ਜਿਹੜਾ ਕੰਮ ਆ ਗਿਆ ਉਹੀ ਕਰ ਲਈਦਾ ।”
” ਕਿੱਥੇ ਆ ਤੇਰੀ ਮਾਂ ਨਿਹਾਲੋ ?”
” ਅੰਦਰ ਮੰਜੇ ‘ਤੇ ਪਈ ਐ ।”
” ਨੀ ਆਜਾ ਦਿਆਲੋ ਲੰਘ ਆ ।”
” ਤੂੰ ਮੰਜੇ ‘ਤੇ ਪਈ ਕਿਹੜੀਆਂ ਸੋਚਾਂ ਸੋਚ ਰਹੀਂ ਏ, ਹੁਣ ਤਾਂ ਤੈਨੂੰ ਖੁਸ਼ ਰਹਿਣਾ ਚਾਹੀਦਾ, ਏ.ਸੀ ਦੀ ਹਵਾ ਵਿੱਚ ਰਹਿੰਨੀ ਐਂ ।”
” ਨੀ ਮੈਂ ਤਾਂ ਸੋਚ ਰਹੀ ਸੀ ਗ਼ਰੀਬਾਂ ਦੇ ਖੂਨ ਪਸੀਨੇ ਦੀ ਕਮਾਈ ਹੜੱਪ ਕਰਕੇ ਬਣਾਈਂ ਕੋਠੀ ਦੀ ਚਮਕ ਅਤੇ ਏ.ਸੀ ਦੀ ਹਵਾ ਸਦਾ ਸੁੱਖ ਨਹੀਂ ਦਿੰਦੀ ।” ਇਹ ਗੱਲ ਸੁਣਕੇ, ਕੋਲ ਮੰਜੇ ਤੇ ਬੈਠਾ ਧਰਮਾਂ ਆਪਣੀ ਤਾਈ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਫਿਰ ਗੱਲ ਨਾ ਕਰ ਸਕਿਆ । ” ਇਹ ਪੱਥਰ ਦੀ ਬਣੀ ਕੋਠੀ ਦੀ ਚਮਕ ਨਾਲੋਂ ਮੇਰੇ ਕੱਚੇ ਘਰ ਦੀ ਚਮਕ ਜ਼ਿਆਦਾ ਹੈ , ਹੱਕ ਦੀ ਕਮਾਈ ਦੇ ਨਾਲ ਬਣਾਇਆ ਹੋਇਆ ਹੈ , ਸਦਾ ਠੰਢੀ ਹਵਾ ਆਉਂਦੀ ਰਹਿੰਦੀ ਹੈ। ਇਹਦੇ ਵਿੱਚੋਂ ਤਾਂ ਗ਼ਰੀਬਾਂ ਦੇ ਖੂਨ ਦੀ ਮਹਿਕ ਆ ਰਹੀਂ ਐ । ਇੱਥੇ ਮੈਨੂੰ ਕਦੇ ਵੀ ਸਕੂਨ ਨਹੀਂ ਮਿਲ ਸਕਦਾ ।” ਨਿਹਾਲੋ ਉੱਠ ਕੇ ਦਿਆਲੋ ਨਾਲ ਆਪਣੇ ਕੱਚੇ ਘਰ ਵੱਲ ਨੂੰ ਤੁਰ ਪਈ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
8288047637