ਹਰ ਸਾਲ ਇਸੇ ਸ਼ਹੀਦੀ ਹਫਤੇ ਦੌਰਾਨ ਦੋ ਗੱਲਾਂ ਜਰੂਰ ਸਾਹਮਣੇ ਆਉਂਦੀਆਂ ਹਨ। ਪਹਿਲੀ ਕਿ ਕਾਰਸੇਵਾ ਵਾਲੇ ਬਾਬਿਆਂ ਨੇ ਠੰਡੇ ਬੁਰਜ ਨੂੰ ਢਾਹਕੇ ਨਵੀਂ ਇਮਾਰਤ ਬਣਾ ਦਿੱਤੀ। ਇਸ ਤਰ੍ਹਾਂ ਸਾਡੀ ਅਨਮੋਲ ਯਾਦਗਾਰ ਨੂੰ ਖਤਮ ਕਰ ਦਿੱਤਾ।
ਦੂਜਾ ਟੋਡਰ ਮੱਲ ਦੀ ਹਵੇਲੀ ਜੋ ਦਿਨ ਬਦਿਨ ਖੰਡਰ ਹੋਈ ਜਾ ਰਹੀ ਹੈ ਕੋਈਂ ਇਸ ਦੀ ਸੰਭਾਲ ਨਹੀਂ ਕਰਦਾ।
ਕੀ ਕਾਰ ਸੇਵਾ ਵਾਲੇ ਬਾਬੇ ਬਾਹਰੋਂ ਆਏ ਸਨ। ਉਹਨਾਂ ਨੂੰ ਉਸ ਸਮੇ ਰੋਕਿਆ ਕਿਉਂ ਨਾ ਗਿਆ। ਉਹਨਾਂ ਨੂੰ ਠੰਡਾ ਬੁਰਜ ਢਾਉਣ ਦੀ ਆਗਿਆ ਕਿਸ ਨੇ ਦਿੱਤੀ। ਸੰਗਤਾਂ ਕਿੱਥੇ ਸਨ ਓਦੋਂ। ਹੁਣ ਅਸੀਂ ਲਕੀਰ ਪਿੱਟ ਰਹੇਹਾਂ। ਮਤਲਬ ਖੁਦ ਹੀ ਦੋਸ਼ੀ ਹਾਂ ਯ ਸਾਡੇ ਧਾਰਮਿਕ ਆਗੂ।
ਟੋਡਰ ਮਲ ਦੀ ਹਵੇਲੀ ਹੁਣ ਵੀ ਸੰਭਾਲੀ ਜਾ ਸਕਦੀ ਹੈ। ਅਸੀਂ ਸਰਕਾਰ ਦੇ ਮੂੰਹ ਵੱਲ ਕਿਉਂ ਦੇਖਦੇ ਹਾਂ। ਸਿੱਖ ਸੰਗਤ ਯ ਨਾਨਕ ਨਾਮ ਲੇਵਾ ਮੂਹਰੇ ਆਉਣ। ਇਸ ਇਤਿਹਾਸਿਕ ਹਵੇਲੀ ਨੂੰ ਬਚਾਉਣ।
ਨਹੀਂ ਫਿਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ।
#ਰਮੇਸ਼ਸੇਠੀਬਾਦਲ