ਛੁਹਾਰੇ ਆਮ ਕਰਕੇ ਸ਼ਰਦੀਆਂ ਵਿੱਚ ਖਾਧੇ ਜਾਂਦੇ ਹਨ। ਮੇਰੇ ਦਾਦਾ ਜੀ ਦੁੱਧ ਵਿੱਚ ਛੁਹਾਰੇ ਉਬਾਲ ਕੇ ਖਾਂਦੇ। ਕਹਿੰਦੇ ਸਰੀਰ ਨਿਰੋਆ ਰਹਿੰਦਾ ਹੈ। ਉਹ ਰੋਜ਼ ਹੀ ਚਾਰ ਪੰਜ ਛੁਹਾਰੇ ਖਾਂਦੇ। ਪਰ ਅੱਜ ਕੱਲ ਦੇ ਜੁਆਕਾਂ ਬੰਦਿਆ ਨੂੰ ਛੁਹਾਰੇ ਗਰਮੀ ਕਰ ਦਿੰਦੇ ਹਨ। ਇੱਕ ਦਿਨ ਛੁਹਾਰੇ ਖਾ ਕੇ ਓਹ ਸ੍ਕਿਨ ਕ੍ਰੀਮ ਖਰੀਦਦੇ ਹਨ।
ਸ਼ਰਦੀਆਂ ਵਿੱਚ ਮੇਰੇ ਦਾਦਾ ਜੀ ਖਸਖਸ ਨੂੰ ਦੇਸੀ ਘਿਓ ਦਾ ਤੜਕਾ ਲਾ ਕੇ ਦੁੱਧ ਵਿੱਚ ਲੇਟੀ ਬਣਾ ਕੇ ਖਾਂਦੇ। ਇਸ ਨਾਲ ਰੇਸ਼ੇ ਜ਼ੁਕਾਮ ਦੀ ਸਮੱਸਿਆ ਹੱਲ ਹੋ ਜਾਂਦੀ। ਪਰ ਅੱਜ ਕੱਲ ਦੀ ਪੀੜ੍ਹੀ ਨੂੰ ਖਸਖਸ ਖਾਣ ਨਾਲ ਕਬਜੀ ਹੋ ਜਾਂਦੀ ਹੈ।
ਸ਼ਰਦੀਆਂ ਵਿੱਚ ਬਾਜਰੀ ਦੀ ਖਿਚੜੀ। ਬਾਜਰੀ ਦੀ ਰੋਟੀ ਸਾਗ ਨਾਲ ਆਮ ਹੀ ਖਾਂਦੇ। ਪਰ ਅੱਜ ਕੱਲ ਦੀ ਪੀੜ੍ਹੀ ਬਾਜਰੀ ਦੀ ਰੋਟੀ ਨੂੰ ਸੀਮੈਂਟ ਦੀ ਰੋਟੀ ਆਖਦੀ ਹੈ।
ਸ਼ਰਦੀਆਂ ਸ਼ੁਰੂ ਹੁੰਦੇ ਹੀ ਦਾਦਾ ਜੀ ਦੋ ਕਿੱਲੋ ਘਿਓ ਦੀਆਂ ਮੇਥੇ ਦੀਆਂ ਪਿੰਨੀਆਂ ਬਨਵਾਉਂਦੇ ਖਾਣ ਲਈ ਪਰ ਅੱਜ ਕੱਲ ਇਹ ਸਮਾਨ ਸ਼ੂਗਰ ਬੀ ਪੀ ਮੋਟਾਪਾ ਹੋਣ ਕਰਕੇ ਸਿਰਫ ਸੁਫਨਾ ਹੀ ਬਣ ਕੇ ਰਿਹ ਗਿਆ ਹੈ।
ਹਾਂ ਪੀਜ਼ਾ ਪੁਲਾਵ ਪੋਹਾ ਪਾਸਤਾ ਪਰਾਉਂਠੇ ਹੀ ਬੱਚਿਆਂ ਦੀ ਪਸੰਦ ਹੈ।
#ਰਮੇਸ਼ਸੇਠੀਬਾਦਲ