“ਰੋਜ਼ ਦੁੱਧ ਮਿਲ ਜਾਂਦਾ ਹੈ ਯ ਅੱਜ ਹੀ ਮਿਲਿਆ ਹੈ?” ਬਠਿੰਡਾ ਦੀ ਸੌ ਫੁੱਟੀ ਤੇ ਬਣੇ #ਗੋਪਾਲ_ਸਵੀਟਸ ਦੇ ਬਾਹਰ ਬਣੀਆਂ ਪੌੜ੍ਹੀਆਂ ਤੇ ਕਸੋਰੇ ਵਿੱਚ ਕੇਸਰ ਵਾਲਾ ਦੁੱਧ ਪੀਂਦੀ ਇੱਕ ਬਜ਼ੁਰਗ ਔਰਤ ਨੂੰ ਮੈਂ ਪੁੱਛਿਆ। ਮੇਰੇ ਸਾਹਮਣੇ ਹੀ ਇੱਕ ਬਾਊ ਉਸਨੂੰ ਦੁੱਧ ਦਾ ਕਸੋਰਾ ਫੜ੍ਹਾਕੇ ਗਿਆ ਸੀ। ਬਠਿੰਡੇ ਦੇ ਤਕਰੀਬਨ ਹਰ ਚੰਗੇ ਹੋਟਲ ਦੇ ਮੂਹਰੇ ਤੁਹਾਨੂੰ ਇਸਤਰਾਂ ਦੇ ਮੰਗਤੇ ਸਵਾਲੀ ਔਰਤਾਂ ਤੇ ਬੱਚੇ ਮਿਲ ਜਾਂਦੇ ਹਨ ਜੋ ਖਾਣਾ ਖਾਣ ਆਏ ਲੋਕਾਂ ਤੋਂ ਪੈਸੇ ਯ ਖਾਣ ਲਈ ਕੁਝ ਮੰਗਦੇ ਰਹਿੰਦੇ ਹਨ।ਇਹਨਾਂ ਦੇ ਅੱਡੇ ਲਗਭਗ ਫਿਕਸ ਹਨ। ਸੁਣਿਆ ਹੈ ਇਹ ਲੋਕ ਚੰਗੀ ਦਿਹਾੜੀ ਬਣਾ ਲੈਂਦੇ ਹਨ।
“ਹਾਂ ਬੇਟਾ ਕੋਈਂ ਨਾ ਕੋਈਂ ਦੂਧ ਪਿਲਾ ਹੀ ਦੇਤਾ ਹੈ। ਕੋਈਂ ਕੁਛ ਔਰ ਖਾਣੇ ਕੋਂ ਦੇ ਦੇਤਾ ਹੈ।” ਮਾਈ ਨੇ ਖੁਸ਼ੀ ਖੁਸ਼ੀ ਦੱਸਿਆ। ਕੱਲ੍ਹ ਇਕੱਤੀ ਦਸੰਬਰ ਨੂੰ ਅਸੀਂ ਵੀ ਸਾਰੇ ਸਾਡੀ ਕੁੱਕ ਛੁੱਟੀ ਤੇ ਹੋਣ ਕਰਕੇ ਉਥੇ ਖਾਣਾ ਖਾਣ ਗਏ ਸੀ। ਮੈਂ ਕਦੇ ਕਦੇ ਇਸ ਤਰ੍ਹਾਂ ਦੀ ਕਿਸੇ ਬਜ਼ੁਰਗ ਔਰਤ ਨੂੰ ਦਸ ਰੁਪਏ ਦੇ ਦਿੰਦਾ ਹਾਂ। ਬਹੁਤੇ ਵਾਰੀ ਜੇਬ ਵਿੱਚ ਖੁੱਲ੍ਹੇ ਨਹੀਂ ਹੁੰਦੇ। ਇਸ ਤੋਂ ਵੱਧ ਦਾ ਜਿਗਰਾ ਨਹੀਂ ਪੈਂਦਾ। ਕਿਉਂਕਿ ਮੈਂ ਇਸ ਤਰ੍ਹਾਂ ਪੈਸੇ ਦੇਣ ਨੂੰ ਮੰਗਣ ਲਈ ਉਤਸ਼ਾਹਿਤ ਕਰਨਾ ਮੰਨਦਾ ਹਾਂ। ਪਰ ਰਾਤੀ ਕਿਸੇ ਬਾਊ ਨੇ ਉਸਨੂੰ ਵਧੀਆ ਮਿਠਾਈ ਦਾ ਡਿੱਬਾ ਦਿੱਤਾ। ਦੂਸਰੇ ਨੇ ਦੁੱਧ ਦਾ ਕਸੋਰਾ ਖਰੀਦਕੇ ਦਿੱਤਾ। ਇੱਕ ਦਿਨ ਇੱਕ ਮੈਡਮ ਕੋਲ੍ਹ ਖੜ੍ਹਕੇ ਇੱਕ ਮਾਈ ਨੂੰ ਮਸਾਲਾ ਡੋਸਾ ਖਿਲਾ ਰਹੀ ਸੀ। ਮੈਨੂੰ ਲੱਗਿਆ ਕਿ ਕਈ ਵਾਰੀ ਆਪਣੇ ਖਾਣ ਨਾਲੋਂ ਵੀ ਕਿਸੇ ਗਰੀਬ ਨੂੰ ਖਵਾਕੇ ਜਿਆਦਾ ਖੁਸ਼ੀ ਮਿਲਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ