ਆਹ ਛੋਲੂਆ ਕਿਵੇ ਲਾਇਆ ਹੈ।
40 ਰੁਪਏ ਪਾਈਆ।
ਪਰ ਇਹ ਤਾਂ ਵਧੀਆ ਨਹੀਂ।
ਚਲੋ ਫਿਰ ਉਸ ਬੁੜੀ ਕੋਲੋ ਤਾਜ਼ਾ ਲੈ ਲਵੋ। ਉਹ ਆਪ ਹੀ ਕੱਢਕੇ ਵੇਚਦੀ ਹੈ।
ਮਾਤਾ ਛੋਲੂਆ ਕੀ ਭਾਅ ਲਾਇਆ ਹੈ।
60 ਰੁਪਏ ਪਾਈਆ।
60 ਤਾਂ ਬਾਹਲੇ ਹਨ।
ਬਾਬੂ ਜੀ ਠੰਡ ਬਹੁਤ ਹੈ। ਹੱਥ ਸੁੰਨ ਹੋਗੇ। ਸੱਚੀ ਹੱਥ ਚਲਦੇ ਨਹੀਂ ਹੁਣ ਤਾਂ।
ਪਾਈਆ ਦੇਦੇ।
ਪਾਈਆ ਵਾਲਾ ਲਿਫ਼ਾਫ਼ਾ ਫੜ੍ਹ ਕੇ ਪੰਜਾਹ ਦਾ ਨੋਟ ਫੜ੍ਹਾ ਦਿੱਤਾ।
ਗਰੀਬ ਨੇ ਫੜ੍ਹ ਲਿਆ ਤੇ ਅਸੀਂ ਐਕਟਿਵਾ ਅੱਗੇ ਤੋਰ ਲਈ।
ਘਰੇ ਆ ਕੇ ਵੇਖਿਆ, ਲਿਫ਼ਾਫ਼ਾ ਨਹੀਂ ਸੀ। ਠੰਡ ਵਿੱਚ ਹੱਥ ਸੁੰਨ ਹੋ ਗਏ।ਤੇ ਲਿਫ਼ਾਫ਼ਾ ਸ਼ਾਇਦ ਰਾਹ ਵਿੱਚ ਡਿੱਗ ਪਿਆ।
#ਰਮੇਸ਼ਸੇਠੀਬਾਦਲ