ਮਾਪਿਆਂ ਨੇ ਆਪਣੀ ਧੀ ” ਭੋਲੀ ” ਦਾ ਬੜੇ ਚਾਵਾਂ ਨਾਲ ਇੱਕ ਚੰਗੇ ਘਰ ਵਿੱਚ ਵਿਆਹ ਕਰ ਦਿੱਤਾ । ਫਿਰ ਉਸ ਨੇ ਦੋ ਸਾਲ ਬਾਅਦ ਇੱਕ ਬੱਚੀ ਨੂੰ ਜਨਮ ਦਿੱਤਾ ਜਿਸ ਦਾ ਨਾਮ ” ਨੀਰੂ ” ਰੱਖਿਆ ਕੁੱਝ ਸਾਲ ਬਹੁਤ ਵਧੀਆ ਗੁਜ਼ਰੇ ਉਸ ਤੋਂ ਬਾਅਦ ਉਸਦਾ ਪਤੀ ” ਮੀਤ ” ਇੱਕ ਬੁਰੀ ਸੰਗਤ ਵਿੱਚ ਬੁਰੀ ਤਰ੍ਹਾਂ ਫਸ ਚੁੱਕਿਆ ਸੀ ।ਉਹ ਰੈਲੀਆਂ ਕਾਨਫਰੰਸਾ ਵਿੱਚ ਜਾਂਦਾ ਉਥੇ ਮੁਫਤ ਦੀ ਦਾਰੂ ਪੀਦਾ ਅਤੇ ਨਿੱਤ ਦਾ ਸ਼ਰਾਬੀ ਰਹਿਣ ਦੀ ਆਦਤ ਬਣ ਚੁੱਕੀ ਸੀ । ਉਸ ਨੂੰ ਘਰ ਕੋਈ ਫਿਕਰ ਨਹੀਂ ਰਹਿੰਦਾ ਸੀ ।
ਉਹ ਵਿਉਂਟੀ ਪਾਲਰ ਦੀ ਦੁਕਾਨ ਤੇ ਕੰਮ ਕਰਦੀ ਸੀ ਇੱਕ ਦਿਨ ਕੰਮ ਤੋਂ ਆ ਰਹੀ ਸੀ ਲੇਟ ਹੋ ਗਈ ਸੀ ਸ਼ਾਮ ਹੋ ਚੁੱਕੀ ਸੀ ਉਹ ਬਹੁਤ ਤੇਜ਼ੀ ਨਾਲ ਆਪਣੇ ਘਰ ਵੱਲ ਨੂੰ ਜਾ ਰਹੀ ਸੀ ।ਉਸ ਦੇ ਹੱਥ ਵਿੱਚ ਇੱਕ ਸਮਾਨ ਨਾਲ ਭਰਿਆ ਹੋਇਆ ਝੋਲਾ ਫੜਿਆ ਹੋਇਆ ਸੀ ਅਤੇ ਆਪਣੇ ਮੱਥੇ ਤੋਂ ਪਸੀਨੇ ਦੀਆਂ ਤਰੇਲੀਆਂ ਨੂੰ ਪੁੰਝਦੀ ਹੋਈ ਨੇ ਆਪਣੇ ਕੰਬਦੇ ਹੱਥਾਂ ਨਾਲ ਆਪਣੇ ਘਰ ਦਾ ਦਰਵਾਜਾ ਖੋਲਿਆ ਝੋਲੇ ਨੂੰ ਰਸੋਈ ਵਿੱਚ ਰੱਖ ਕੇ ਆਪ ਮੰਜੇ ਉਪਰ ਗਿਰ ਗਈ । ਹੁਣ ” ਨੀਰੂ ” ਵੀ ਪੰਜ ਛੇ ਸਾਲ ਦੀ ਹੋ ਚੁੱਕੀ ਸੀ ਉਹ ਦੌਡ਼ ਦੀ ਹੋਈ ਆਪਣੀ ਮਾਂ ਨੂੰ ਗਲਵੱਕੜੀ ਪਾਉਣ ਲੱਗੀ ਤਾਂ ਮਾਂ ਨੇ ਪਰੇ ਧਕੇਲ ਦਿੱਤਾ । ਮਾਂ ਅੰਦਰੋਂ ਡਰ ਰਹੀ ਸੀ ਕਿ ਜਿਸ ਗੰਦਗੀ ਨੂੰ ਉਹ ਆਪਣੇ ਹੱਡਾਂ ਉਪਰ ਮਲ ਕੇ ਆਈ ਹੈਂ ਉਸ ਦੀ ਬੋ ਉਸਦੀ ਬੱਚੀ ਨੂੰ ਨਾ ਆ ਜਾਵੇ । ਕਹਿਣ ਲੱਗੀ ਮਾਂ ਝੋਲੇ ਵਿੱਚ ਕੀ ਲਿਆਈ ਐ, ਮੇਰੇ ਲਈ ਖਾਣ ਨੂੰ ਮਠਿਆਈ ਵੀ ਲੈ ਕੇ ਆਈ ਹੈਂ , ਹਾਂ ਪੁੱਤਰ ਬੱਚੀ ਨੇ ਝੋਲਾ ਖੋਲਿਆ ਖਾਣ ਵਾਲੀ ਚੀਜ਼ ਕੱਢੀ ਆਪਣੇ ਮਾਂ ਕੋਲੀ ਲੈ ਗਈ ਕਹਿਣ ਲੱਗੀ ਮਾਂ ਇਸ ਵਿਚੋਂ ਤਾਂ ਅੱਜ ਗੰਦੀ ਬੋ ਆ ਰਹੀ ਹੈ ਨਾਲੇ ਮੰਮੀ ਤੂੰ ਕਹਿ ਰਹੀ ਸੀ ਮੇਰੇ ਕੋਲ ਪੈਸੇ ਹੈ ਨਹੀ । ਇਹ ਗੱਲ ਸੁਣ ਕੇ ਮਾਂ ਦੀਆਂ ਅੱਖਾਂ ਵਿਚੋਂ ਪਾਣੀ ਸਮੁੰਦਰ ਦੀ ਤਰ੍ਹਾਂ ਬਹਿ ਤੁਰਿਆ , ਉਹ ਸਮਝ ਜਾਂਦੀ ਹੈ ਮਾਂ ਨੇ ਘਰ ਦੇ ਰਾਸ਼ਣ ਲਈ ਅੱਜ ਕੋਈ ਜਰੂਰ ਗਲਤ ਕਦਮ ਚੁੱਕਿਆ ਹੈਂ ।
ਉਹ ਇੱਕ ਪਾਸੇ ਬੈਠ ਕੇ ਸ਼ੋਚ ਰਹੀ ਸੀ ਜੇ ਮੇਰਾ ਬਾਪ ਸਾਨੂੰ ਰਾਸ਼ਨ ਲਿਆ ਕੇ ਦੇਵੇ , ਤਾਂ ਅੱਜ ਮੇਰੀ ਮਾਂ ਨੂੰ ਇਹ ਗੰਦਗੀ ਹੱਡਾਂ ਉਪਰ ਨਹੀਂ ਮਲਣੀ ਪੈਂਣੀ ਸੀ ।
ਇੰਨੇ ਨੂੰ ਸ਼ਰਾਬ ਨਾਲ ਰੱਜਿਆ ਆਪਣੇ ਬੂਹੇ ਦੇ ਅੱਗੇ ਆਕੇ ਡਿੱਗ ਜਾਂਦਾ ਹੈ ” ਭੋਲੀ “ਅੰਦਰੋਂ ਉਬੜਵਾਏ ਉੱਠੀ ਤੇ ਬਾਹਰ ਆਉਂਦੀ ਹੈ ਦਰਵਾਜ਼ੇ ਵਿੱਚ ਡਿੱਗੇ ਪਏ ਨੂੰ ਦੇਖ ਕੇ ਸ਼ੋਚ ਦੀ ਹੈਂ ਮਨਾ ਕਲ ਨੂੰ ਮੈ ਪੇਕਿਆ ਨੂੰ ਚਲੀ ਜਾਵਾਂ ਫਿਰ ਦਿਲ ਵਿੱਚ ਕਹਿ ਰਹੀ ਸੀ ” ਅੜੀਏ ” ਉਹਨਾਂ ਨੇ ਤਾਂ ਆਪਣਾ ਫਰਜ਼ ਨਭਾ ਦਿੱਤਾ ਹੈ ਉਹਨਾਂ ਨੇ ਤਾਂ ਵਧੀਆ ਦੇਖ ਕੇ ਹੀ ਲੱਭਿਆ ਸੀ । ਇਹ ਤਾਂ ਤੇਰੀ ਕਿਸਮਤ ਹੈ ਫਿਰ ਉਸਨੂੰ ਚੱਕ ਕੇ ਇੱਕ ਪਾਸੇ ਪਏ ਮੰਜੇ ਉਪਰ ਪਾ ਦਿੰਦੀ ਹੈਂ ।
“ ਦਿਨ ਚੜਿਆ ਮਾਂ ਧੀ ਦੋਹਨੇ ਖਾਮੋਸ਼ ਬੈਠੀਆਂ ਸਨ “
ਉਸਨੇ ਪੁੱਛਿਆ ਅੱਜ ਕੀ ਗੱਲ ਹੋਈ ਹੈ ਮਾਵਾਂ ਧੀਆਂ ਬੜੀ ਖਾਮੋਸ਼ੀ ਨਾਲ ਬੈਠੀਆਂ ਨੇ ” ਨੀਰੂ” ਕਹਿਣ ਲੱਗੀ ਪਿਤਾ ਜੀ ਜਦ ਜਾਨਵਰ ਖੇਤੀ ਨੂੰ ਖਾਣ ਲੱਗ ਜਾਣ ਖੇਤੀ ਕਿਸੇ ਕੰਮ ਦੀ ਨਹੀ ਰਹਿੰਦੀ ਪਿਤਾ ਜੀ ਤੁਸੀਂ ਹਰ ਰੋਜ਼ ਦੀ ਮੁਫਤ ਦੀ ਸ਼ਰਾਬ ਪੀਣੀ ਛੱਡ ਦਿਓ , ਤੁਸੀਂ ਆਪਣੀ ਘਰ ਦੀ ਖੇਤੀ ਨੂੰ ਸਾਂਭ ਲਵੋ ਨਹੀਂ ਤਾਂ ਸਾਰੀ ਦੀ ਸਾਰੀ ਜਾਨਵਰ ਖਾ ਜਾਣਗੇ ।ਫਿਰ ਮਿੱਟੀ ਫਰੋਲਿਆ ਤੇ ਕੁੱਝ ਨਹੀਂ ਮਿਲਣੇ ਵਾਲਾ ਖੇਤੀ ਤਾਂ ਜਾਨਵਰ ਚੁੰਗ ਜਾਣਗੇ।
ਹੁਣ ਸ਼ੋਚ ਰਿਹਾ ਸੀ ਕਿ ਮੈਨੂੰ ਇਹ ਗੱਲ ਕਿਉਂ ਕਹੀ ਸ਼ੋਚਣ ਲਈ ਮਜ਼ਬੂਰ ਹੋ ਗਿਆ ਅਤੇ ਅੱਖਾਂ ਖੁੱਲ ਗਈਆਂ ਸ਼ਰਾਬ ਨੂੰ ਸਦਾ ਲਈ ਤਿਆਗ ਦਿੱਤਾ । ਉਹ ਆਪਣੇ ਹਰ ਰੋਜ਼ ਦੀ ਤਰ੍ਹਾਂ ਕੰਮ ਤੇ ਜਾਣ ਲੱਗੀ ਉਸਦੇ ਪਤੀ ਨੇ ਰੋਕ ਦਿੱਤਾ । ਕਹਿਣ ਲੱਗੀ ਕਿਉਂ ਜੀ ਮੈਂ ਕੰਮ ਨਹੀਂ ਕਰਨਾ ਨਹੀ ਮੇਰੀਆਂ ਆਪਣੀ ਬੱਚੀ ਨੇ ਅੱਖਾਂ ਖੋਲ ਦਿੱਤੀਆਂ ਜੋ ਸ਼ਰਾਬ ਦੇ ਨਸ਼ੇ ਕਾਰਣ ਬੰਦ ਪਈਆਂ ਸਨ । ਕਹਿਣ ਲੱਗਿਆ ਅੱਜ ਤੋਂ ਘਰ ਦਾ ਰਸ਼ਨ ਅਤੇ ਖਰਚਾ ਮੈਂ ਦਿਆਂਗਾ ਸਾਮ ਨੂੰ ਘਰ ਆਉਂਦੇ ਸਮੇ ਰਾਸ਼ਨ ਦਾ ਭਰਿਆ ਥੈਲਾ ਲੈ ਕੇ ਆਇਆ ਅਤੇ ਆਪਣੀ ਧੀ ਦੇ ਖਾਣ ਵਾਸਤੇ ਕੁੱਝ ਮਠਿਆਈ ਲੈ ਕੇ ਆਇਆ ਬੱਚੀ ਨੇ ਡੱਬਾ ਖੋਲਿਆ ਅਤੇ ਕਹਿਣ ਲੱਗੀ ਮੰਮੀ ਜੀ ਅੱਜ ਇਸ ਮਠਿਆਈ ਵਿਚੋਂ ਗੰਦੀ ਬੋ ਨਹੀ ਆ ਰਹੀ ? ਕਹਿਣ ਲੱਗੀ ਪੁੱਤਰ ਤੇਰੀ ਸਿੱਖਿਆ ਨੇ ਤੇਰੇ ਬਪ ਦੀਆ ਅੱਖਾਂ ਖੋਲ ਦਿੱਤੀਆਂ ਜੋ ਨਸ਼ੇ ਦੀ ਲੱਟ ਵਿੱਚ ਬੰਦ ਪਈਆਂ ਸਨ ਸਾਡੀ ਖੇਤੀ ਨੂੰ ਹੁਣ ਜਾਨਵਰ ਨਹੀਂ ਚੁਗਣ ਗਏ ਹੁਣ ਤੇਰਾ ਬਾਪ ਸੰਭਾਲ ਰੱਖੇਗਾ ਤੇਰੇ ਲਈ ਲਿਆਂਦੀ ਮਠਿਆਈ ਵਿਚੋਂ ਕਦੇ ਵੀ ਗੰਦਗੀ ਦੀ ਬੋ ਨਹੀਂ ਆਵੇਗੀ ।।
ਹਾਕਮ ਸਿੰਘ ਮੀਤ ਬੌਂਦਲੀ
( ਮੰਡੀ ਗੋਬਿੰਦਗਡ਼੍ਹ )
very Good Hakam Paji