ਕੁੱਝ ਦਿਨ ਪਹਿਲਾਂ ਇਕ ਪੋਸਟ ਪੜ੍ਹ ਕੇ ਮੈਨੂੰ ਆਪਣਾ ਬਾਪੂ ਯਾਦ ਆ ਗਿਆ,,।ਮੈ ਆਪਣੇ ਦਾਦੇ ਨੂੰ ਬਾਪੂ ਆਖਦੀ ਸੀ,।ਮੈਨੂੰ ਲਗਦਾ ਦਾਦੇ ਤਾਂ ਸਾਰਿਆਂ ਨੂੰ ਹੀ ਚੰਗੇ ਲਗਦੇ ਹੋਣੇ ਐ,,,, ਪਰ ਮੈਨੂੰ ਆਪਣੇ ਬਾਪੂ ਨਾਲ ਬਾਹਲ਼ਾ ਈ ਮੋਹ ਸੀ,,,, ਮੈਂ ਆਪਣੇ ਬਾਪੂ ਨੂੰ ਜੁਆਨੀ ਚ ਤਾਂ ਨਹੀਂ ਦੇਖਿਆ ਸੀ,,, ਪਰ ਓਹਦੇ ਉੱਚੇ ਲੰਬੇ ਕਦ ,,ਤੇ ਗੋਰੇ ਚਿੱਟੇ ਰੰਗ ਨੂੰ ਦੇਖ ਕੇ ਮੈਨੂੰ ਲਗਦਾ ਸੀ ਆਪਣੇ ਸਮੇਂ ਚ ਓਹ ਵਾਹਵਾ ਸੋਹਣਾ ਹੋਏਗਾ ,,,,ਮੇਰੀ ਉੱਚੀ ਲੰਬੀ ਬੇਬੇ ਵੀ ਬਾਪੂ ਨਾਲ ਪੂਰੀ ਫੱਬਦੀ ਸੀ।
ਬਾਪੂ ਕੁੜਤੇ ਨਾਲ ਚਾਦਰਾ,,ਤੇ ਸਿਰ ਤੇ
ਪਰਨਾ ਬੰਨ੍ਹਦਾ ਸੀ,,,,,, ਪੈਰਾਂ ਚ ਓਹਦੇ ਜੁੱਤੀ ਹੁੰਦੀ ਸੀ,,,ਕਿਤੇ ਵਿਆਹ ਜਾਂ ਰਿਸ਼ਤੇਦਾਰੀ ਚ ਜਾਣ ਮੌਕੇ ਓਹ ਚਿੱਟਾ ਚਾਦਰਾ ਤੇ ਪਰਨਾ ਵੀ ਚਿੱਟਾ ਬੰਨ੍ਹਦਾ,,,,,.!ਬਾਪੂ ਚਿੱਟੇ ਕਪੜਿਆਂ
ਚ ਪੂਰਾ ਫੱਬਦਾ,,,,,,।
ਮੇਰਾ ਬਚਪਨ ਸ਼ਹਿਰ ਚ ਹੀ ਲੰਘਿਆ ਤੇ ਬਾਪੂ ਨਾਲ ਮੇਰਾ ਮੇਲ ਛੁੱਟੀਆਂ ਚ ਹੀ ਪਿੰਡ ਆਉਣ ਤੇ ਹੁੰਦਾ,,,,ਮੇਰੇ ਡੈਡੀ ਹੁਣੀ ਪੰਜ ਭਰਾ ਤੇ ਮੇਰੇ ਤਿੰਨ ਚਾਚੇ ਪਿੰਡ ਹੀ ਰਹਿੰਦੇ ਸਨ,,,,,।
ਮੇਰਾ ਤਾਇਆ ਵੀਹਾਂ ਕੂ ਸਾਲ ਦੀ ਉਮਰ ਚ ਬਾਹਰਲੇ ਮੁਲਕ ਚਲਾ ਗਿਆ ਸੀ,,,ਤਾਂ ਜੌ ਗੁਜਾਰਾ ਥੋੜਾ ਸੌਖਾ ਹੋ ਜਾਏ,,,,,,।
ਮੈਂ ਜਦ ਵੀ ਪਿੰਡ ਜਾਂਦੀ ਤਾਂ ਬਾਪੂ ਨੂੰ ਚਾਅ ਹੀ ਚੜ ਜਾਂਦਾ,,,,ਓਹ ਦਾ ਚਿਹਰਾ ਖਿੜਿਆ ਹੀ ਰਹਿੰਦਾ,,,,,ਬਾਪੂ ਦੇ ਹੋਰ ਵੀ ਪੋਤੇ ਪੋਤੀਆਂ ਸੀ,,, ਪਰ ਮੈਨੂੰ ਲਗਦਾ ਓਹ ਮੈਨੂੰ ਸਭ ਤੋਂ ਵੱਧ ਮੋਹ ਕਰਦਾ,,,,,।
ਮੇਰੀ ਉਮਰ ਦੇ ਬਾਈਆਂ ਸਾਲਾਂ ਚ ਓਹਨੇ ਕਦੇ ਮੈਨੂੰ ਝਿੜਕਿਆ ਨਹੀਂ ਸੀ,,,,ਹਮੇਸ਼ਾ ਅਸੀਸਾਂ ਹੀ ਦਿੰਦਾ,,,,,,।
ਬਾਪੂ ਜਦੋਂ ਖੁੱਲ੍ਹ ਕੇ ਹੱਸਦਾ ਤਾਂ ਓਹਦੀਆਂ ਅੱਖਾਂ ਮੀਟੀਆਂ ਜਾਂਦੀਆਂ,,,ਤੇ ਓਹ ਬਹੁਤਾ ਹਸਦਾ ਆਪ ਹੀ ਸ਼ਰਮਾਉਣ ਜਿਹਾ ਲੱਗ ਜਾਂਦਾ,,,ਬਾਪੂ ਬੇਬੇ ਦਾ ਪੂਰਾ ਧਿਆਨ ਰੱਖਦਾ ਸੀ,,,ਓਹ ਬੇਬੇ ਦਾ ਖਾਣ ਪੀਣ ,,ਪਹਿਨਣ ,,,ਦਵਾਈ ਵਗੈਰਾ ਦਾ ਪੂਰਾ ਖ਼ਿਆਲ ਰੱਖਦਾ,,,,ਮੈਨੂੰ ਦੇਖ ਕੇ ਲਗਦਾ ਬਾਪੂ ਜਵਾਨੀ ਚ ਤਾਂ ਬੇਬੇ ਦਾ ਹੋਰ ਵੀ ਮੋਹ ਕਰਦਾ ਹੋਊ,,,,।
ਬਾਪੂ ਨੂੰ ਆਪਣੇ ਹਾਣ ਦੇ ਦੋਸਤ ਬੜੇ ਚੰਗੇ ਲਗਦੇ ਸੀ,,,ਮੈਨੂੰ ਲਗਦਾ ਜਿਵੇਂ ਬਾਪੂ ਆਪਣੇ ਹਾਣ ਦਿਆ ਨਾਲ ਵੱਧ ਖੁਸ਼ ਰਹਿੰਦਾ ਏ ਜਿਵੇਂ,,,ਓਹ ਓਹਨਾਂ ਦੀ ਗੱਲਾਂ ਚ ਵਾਰੀ ਨਾ ਆਉਣ ਦਿੰਦਾ,,, ਕਈ ਕਿੱਸੇ ਸੁਣਾਉਂਦਾ,,,ਪਾਕਿਸਤਾਨ ਰਹਿਣ ਵੇਲੇ ਦੀਆਂ ਗੱਲਾਂ ਕਰਦਾ ਓਹ ਹੋਰ ਵੀ ਖਿੜ ਜਾਂਦਾ,,,।
ਬਾਹਰਲੇ ਮੁਲਕ ਰਹਿੰਦੇ ਤਾਏ ਨੂੰ ਬਾਪੂ ‘ਹਰੂ’ ਆਖਦਾ ਸੀ,,,,,,!,,,,ਬਾਪੂ ਜਦੋਂ ਵੀ ਸਿਹਤ ਪੱਖੋਂ ਢਿੱਲਾ ਹੁੰਦਾ ਤਾਂ ਇਕੋ ਗੱਲ ਵਾਰ ਵਾਰ ਪੁੱਛਦਾ ,”ਹਰੂ ਨੇ ਕੋਈ ਸੁਨੇਹਾ ਘਲਿਆ?
ਹਰੁ ਨੇ ਕਦੋਂ ਆਉਨਾ ਏ,,,,?
ਓਹਨਾ ਵੇਲਿਆ ਚ ਬਾਹਰ ਗਿਆ ਨਾਲ ਰਾਬਤਾ ਔਖਾ ਈ ਹੁੰਦਾ ਸੀ,,,,,।
ਬਾਪੂ ਦੇ ਮੂੰਹੋਂ ਤਾਏ ਦਾ ਨਾਮ ਸੁਣ ਕੇ ਮੇਰਾ ਮਨ ਭਰ ਆਉਂਦਾ,,,,,ਮੈਨੂੰ ਬਿਲਕੁਲ ਵੀ ਚੇਤਾ ਨਹੀਂ ਆਉਂਦਾ ਕਿ ਬਾਪੂ ਨੇ ਕਦੇ ਵੀ ਆਪਣੇ ਲਈ ਕੋਈ ਵੱਖਰੀ ਮੰਗ ਰੱਖੀ ਹੋਵੇ,,,,,।
ਓਹਨੇ ਲੀੜੇ ਤੱਕ ਨਹੀਂ ਖਰੀਦੇ ਸੀ ਕਦੇ,,,,ਜਿਦਾ ਦੇ ਲਿਆ ਦਿੰਦੇ ਓਹ ਪਾ ਲੈਂਦਾ,,,, ਜੋਂ ਬਣਦਾ ਓਹ ਖ਼ਾ ਲੈਂਦਾ ,,,,, ਪਰ
ਤਾਏ ਨੂੰ ਮਿਲਣ ਲਈ ਓਹ ਕਿਸੇ ਸਮੁੰਦਰੋ ਕੱਢੀ ਮੱਛੀ ਵਾਂਙ ਤੜਫਦਾ ਨਜ਼ਰ ਆਉਂਦਾ,,,ਓਹ ਤਰਲੇ ਪਾਉਂਦਾ,,,,,,।
ਬਾਪੂ ਨੂੰ ਰੇਡੀਉ ਸੁਣਨ ਦਾ ਬੜਾ ਸ਼ੌਕ ਸੀ,,,,।ਬਾਪੂ ਦੀ ਮੰਜੀ ਤੇ ਹਮੇਸ਼ਾ ਹੀ ਰੇਡੀਓ ਪਿਆ ਰਹਿੰਦਾ ਸੀ,,,,ਮੈਂ ਅਕਸਰ ਬਾਪੂ ਨੂੰ ਰੇਡੀਓ ਕੰਨ ਨਾਲ ਲਾ ਕੇ ਖਬਰਾਂ ਸੁਣਦੀ ਦੇਖਦੀ,,,ਓਹਨੂੰ ਦੇਖ ਕੇ ਲਗਦਾ ਜਿਵੇਂ ਓਹ ਕਿਸੇ ਖ਼ਾਸ ਖ਼ਬਰ ਦੀ ਉਡੀਕ ਕਰਦਾ,,,ਸ਼ਾਇਦ ਆਪਣੇ ਪੁੱਤ ਦੇ ਮੁੜ ਆਉਣ ਦੀ ਖਬਰ ਦੀ ਉਡੀਕ ਕਰਦਾ ਰਹਿੰਦਾ ਸੀ,,,,,,,,!
ਓਹ ਸਵੇਰੇ ਸ਼ਾਮ ਗੁਰੂਦਵਾਰੇ ਜਾਂਦਾ ਤੇ ਅਰਦਾਸ ਕਰਦਾ ,,,ਅਰਦਾਸ ਚ ਓਹ ਹਮੇਸ਼ਾ ਮੇਰੇ ਤਾਏ ਦੀ ਸੁੱਖ ਮੰਗਦਾ,,,,,।
ਕਈ ਵਰ੍ਹਿਆਂ ਬਾਅਦ ਹੁਣ ਚਾਹੇ ਮੇਰਾ ਤਾਇਆ ਬਾਹਰੋਂ ਮੁੜ ਆਇਆ ਏ ਤੇ ਆਪਣੇ ਪਰਿਵਾਰ ਨਾਲ ਰਹਿੰਦਾ ਏ ਪਰ ਹੁਣ ਮੇਰਾ ਬਾਪੂ ਅੰਬਰਾਂ ਤੇ ਕਿਸੇ ਦੇਸ ਚ ਜਾ ਵਸਿਆ ਏ,,,,।
ਮੈਨੂੰ ਆਉਂਦੀ ਜਾਂਦੀ ਨੂੰ ਗਲੀ ਗੁਆਂਢ ,,, ਬਜ਼ਾਰ,,ਬਸ,ਟਰੇਨ ਚ ਜਦ ਵੀ ਕੁੜਤੇ ਚਾਦਰੇ ਚ ਕੋਈ ਬਜ਼ੁਰਗ ਨਜ਼ਰ ਆਉਂਦੈ ਤਾਂ ਸੱਚੀਓਂ ਮੈਨੂੰ ਓਹ ਆਪਣੇ ਬਾਪੂ ਵਰਗਾ ਲਗਦੈ,,,,,।
ਪਰੀ ਕੰਬੋਜ