ਰਾਤ ਨੂੰ ਬਾਰਾਂ ਇੱਕ ਵਜੇ ਸਭ ਥੱਕ ਟੁੱਟ ਕੇ ਜਿਸਨੂੰ ਜਿੱਥੇ ਵੀ ਜਗ੍ਹਾ ਮਿਲੀ ਸੋਂ ਗਏ। ਪਰ ਬੀਜੀ ਨੂੰ ਨੀਂਦ ਕਿੱਥੇ? ਕਿਉਕਿ ਅੱਜ ਉਸਦੀ ਧੀ ਸਾਰੇ ਭੈਣ ਭਰਾਵਾਂ ਤੋਂ ਟੁੱਟ ਗਈ ਸੀ। ਧੀ ਦਾ ਬੇਬਸ ਚੇਹਰਾ ਉਸ ਦੀਆਂ ਅੱਖਾਂ ਅੱਗੇ ਬਾਰ ਬਾਰ ਆ ਜਾਂਦਾ । ਤੇ ਬੀਤੀਆਂ ਸਾਰੀਆਂ ਪੁਰਾਣੀਆਂ ਗੱਲਾਂ ਇਕ ਫਿਲਮ ਦੀ ਤਰ੍ਹਾਂ ਬੀਜੀ ਦੀਆਂ ਅੱਖਾਂ ਮੂਹਰੇ ਘੁੰਮਣ ਲੱਗੀਆਂ । ਇਹ ਚਾਰੇ ਭਰਾ ਸ±ੁਰੂ ਤੋ ਹੀ ਸੰਤੋਸ ਨਾਲ ਰੁੱਖ ਨਹੀਂ ਸੀ ਰਲਾਉਂਦੇ । ਸਗਨ ਲਾਲ ਤੇ ਬਿੰਦੇ ਦੀ ਆਪਸ ਚ ਰਮਂ ਮਿਲਦੀ ਸੀ। ਸਗਨ ਲਾਲ ਹਮੇਸ ਬਿੰਦੇ ਨੂੰ ਆਪਣੇ ਨਾਲ ਰਲਾਈ ਰੱਖਦਾ ਸੀ । ਕੁਝ ਸਾਲ ਤਾਂ ਇਹਨਾਂ ਨੇ ਦੇਸੇ ਨੂੰ ਵੀ ਅਲੱਗ ਹੀ ਰੱਖਿਆ ।ਇਹ ਉਸ ਨਾਲ ਘਰੇ ਆਏ ਨਾਲ ਵੀ ਨਾ ਬੋਲਦਾ ਚਾਹ ਪਾਣੀ ਪੁਛਣਾ ਤਾਂ ਇਕ ਪਾਸੇ ਰਿਹਾ। ਉਹ ਵਿਚਾਰਾ ਆਪਣੀ ਮਾਂ ਤੇ ਪਿਤਾ ਜੀ ਖਾਤਿਰ ਆਉਂਦਾ ਤੇ ਹਾਲ ਚਾਲ ਪੁੱਛ ਕੇ ਮੁੜ ਜਾਂਦਾ। ਇਹਨਾਂ ਦੇ ਪਿਤਾ ਜੀ ਵੀ ਅਕਸਰ ਇਸ ਗੱਲ ਨੂੰ ਲੈ ਕੇ ਝੂਰਦੇ ਰਹਿੰਦੇ ਸਨ ਪਰ ਉਹ ਕਿਸੇ ਨੂੰ ਕੁਝ ਨਹੀਂ ਸਨ ਕਹਿੰਦੇ ।ਇਹ ਉਹਨਾ ਦੀ ਸaਰਾਫਤ ਹੀ ਸੀ ਜਾਂ ਉਹ ਆਪਣੇ ਸੁਭਾਅ ਤੋਂ ਮਜਬੂਰ ਸਨ। ਸਭ ਨੂੰ ਪੂਰੀ ਅਜaਾਦੀ ਦੇ ਰੱਖੀ ਸੀ।
ਕੋਈ ਪੰਜ ਕੁ ਸਾਲ ਪਹਿਲਾਂ ਜਦੋਂ ਦੇ ਇਹਨਾਂ ਦੇ ਪਿਤਾ ਜੀ ਸਭ ਨੂੰ ਛੱਡ ਕੇ ਚਲੇ ਗਏ ਤਾਂ ਇਹਨਾਂ ਚਾਰਾਂ ਭਰਾਵਾਂ ਨੇ ਸੰਤੋਸ ਨੂੰ ਤਾਂ ਜਵਾਂ ਹੀ ਇੱਕ ਪਾਸੇ ਕਰ ਦਿੱਤਾ। ਪਿਤਾ ਦੀ ਮੌਤ ਤੋਂ ਬਾਅਦ ਸੰਤੋਸ ਉਸ ਨੂੰ ਵਾਰੀ ਵਾਰੀ ਮਿਲਣ ਆਉaaਂਦੀ ਤੇ ਉਸਦੀ ਸਾਭ ਸੰਭਾਲ ਬਾਰੇ ਭਰਾਵਾਂ ਨਾਲ ਸਵਾਲ ਜਵਾਬ ਕਰਦੀ। ਤੇ ਇਹ ਉਸ ਤੇ ਚਿੜ੍ਹ ਜਾਂਦੇ। ਇਹਨਾ ਦੇ ਪਿਤਾ ਜੀ ਦੇ ਹੁੰਦਿਆਂ ਤਾਂ ਬੀਜੀ ਉਹਨਾਂ ਨਾਲ ਰਾਇ ਕਰਕੇ ਘਰ ਆਈ ਧੀ ਦਾ ਮਾਣ ਸਨਮਾਨ ਕਰਦੀ।ਤੇ ਇਹਨਾ ਦੇ ਪਿਤਾ ਜੀ ਵੀ ਝੱਟ ਸਾਇਕਲ ਤੇ ਜਾ ਕੇ ਕੁਝ ਨਾ ਕੁਝ ਖਾਣ ਨੂੰ ਤੇ ਧੀ ਦੇ ਪੱਲੇ ਬੰਨ੍ਹਣ ਨੂੰ ਲੈ ਆਉਂਦੇ। ਉਹ ਬਿਨਾ ਕਹੇ ਹੀ ਭੱਠ ਆਲੇ ਬਿਸਕੁਟਾਂ ਦੇ ਪੈਕਟ ਲੈ ਆਉਂਦੇ ਤੇ ਕਦੇ ਉਸਨੂੰ ਪੁੱਤਾਂ ਵੱਲ ਝਾਕਣ ਦੀ ਜਰੂਰਤ ਨਾ ਪੈਂਦੀ । ਪਰ ਹੁਣ ਪਹਿਲਾ ਵਾਲੀਆਂ ਗੱਲਾਂ ਨਹੀਂ ਸਨ ਰਹੀਆਂ। ਹੁਣ ਛੋਟੀ ਛੋਟੀ ਗੱਲ ਵੀ ਉਹ ਪੁੱਤਾਂ ਨੂੰ ਪੁੱਛ ਕੇ ਕਰਦੀ ।ਘਰ ਆਈ ਧੀ ਨੂੰ ਚਾਹ ਪਾਣੀ ਪਿਲਾਉਣ ਲਈ ਵੀ ਉਹ ਪੁੱਤਾਂ ਤੇ ਨੂੰਹਾਂ ਦੇ ਮੂੰਹ ਵੱਲ ਝਾਕਦੀ । ਪੁੱਤ ਵੀ ਧੀ ਦੇ ਵਾਰ ਵਾਰ ਇੱਥੇ ਆਉਣ ਤੇ ਅਤੇ ਉਸ ਦੇ ਬਾਰ ਬਾਰ ਆਉਂਦੇ ਫੋਨਾਂ ਨੂੰ ਲੈ ਕੇ ਅੋਖੇ ਸੋਖੇ ਹੁੰਦੇ ਰਹਿੰਦੇ । “ਅਖੇ ਮਾਂ ਤੂੰ ਘਰ ਦੀਆਂ ਛੋਟੀਆਂ ਛੋਟੀਆਂ ਗੱਲਾਂ ਧੀ ਨੂੰ ਦੱਸਦੀ ਹੈਂ ਤੇ ਭਰਾਵਾਂ ਦੇ ਭੈਣ ਭਣੋਈਏ ਨਾਲ ਤਾਲੋਕਾਤ ਦਿਨ ਬਦਿਨ ਵਿਗੜਦੇ ਗਏ। ਜਦੋਂ ਵੀ ਉਹ ਦੋਵੇਂ ਜੀ ਆਉਂਦੇ ਤਾਂ ਇਹਨਾਂ ਚੋ ਕੋਈ ਵੀ ਚੱਜ ਨਾਲ ਉਹਨਾ ਨਾਲ ਗੱਲਬਾਤ ਨਾ ਕਰਦਾ। ਏਥੋ ਤੱਕ ਕਿ ਕਿਸੇ ਵੀ ਵਿਆਹ ਜਾ ਮਰਨੇ ਤੇ ਜਦੋਂ ਇਕੱਠੇ ਹੁੰਦੇ ਤਾਂ ਇਹ ਉਹਨਾਂ ਨੂੰ ਨਾ ਬਲਾਉਂਦੇ । ਦੂਰ ਦੂਰ ਰਹਿੰਦੇ ।ਰੋਟੀ ਪਾਣੀ ਦੀ ਸੁਲਾ ਵੀ ਨਾ ਮਾਰਦੇ ।ਉਹਨਾ ਸਾਹਮਣੇ ਉਹ ਧੀ ਨੂੰ ਸਗਨ ਵੀ ਨਾ ਦੇ ਸਕਦੀ ਤੇ ਚੋਰੀ ਚੋਰੀ ਡਰਦੀ ਹੋਈ ਧੀ ਦੀ ਮੁੱਠੀ ਚ ਨੋਟ ਫੜ੍ਹਾ ਦਿੰਦੀ।ਪਰ ਉਹ ਚੁੱਪ ਰਹਿੰਦੀ ।ਕਿਸੇ ਨੂੰ ਕੁਝ ਨਾ ਆਖਦੀ। ਪਰ ਉਸਨੂੰ ਕਲ੍ਹ ਦੀ ਸਗਨ ਲਾਲ ਦੀ ਕਹੀ ਹੋਈ ਗੱਲ ਬਹੁਤ ਚੁੱਭ ਰਹੀ ਸੀ ਕਿ ਜੇ ਅੱਜਸ਼ ਇਹਨਾਂ ਨੂੰ ਮਿੰਨਤਾਂ ਕਰਕੇ ਵਿਆਹ ਚ ਬੁਲਾ ਵੀ ਲਿਆ ਤਾਂ ਇਹ ਸਾਨੂੰ ਹਰ ਵਿਆਹ ਤੇ ਤੰਗ ਕਰਨਗੇ।ਕੀ ਕੋਈ ਆਪਣੀ ਧੀ ਨੂੰ ਇਸ ਤਰ੍ਹਾਂ ਛੱਡ ਸਕਦਾ ਹੈ। ਜੇ ਇਹਨਾਂ ਦੇ ਪਿਤਾ ਜੀ ਜਿਉਂਦੇ ਹੁੰਦੇ ਤਾਂ ਕੀ ਉਹ ਧੀ ਨੂੰ ਇਸ ਤਰ੍ਹਾਂ ਛੱਡ ਦਿੰਦੇ।ਅਜੇ ਕਲ੍ਹ ਹੀ ਤਾਂ ਇਹ ਗੱਲ ਹੋਈ ਹੈ। ਜਦੋ ਉਸਨੇ ਸੰਤੋਸ ਬਾਰੇ ਆਪਣੀ ਵੱਡੀ ਨਨਾਣ ਨਾਲ ਮਾੜੀ ਜਿਹੀ ਗੱਲ ਕੀਤੀ ਸੀ।ਜੋ ਉਹਨਾ ਦੇ ਨਾਲ ਹੀ ਉਸ ਦੇ ਵੱਡੇ ਪੋਤੇ ਦੇ ਵਿਆਹ ਤੇ ਆਈ ਸੀ।
“ਹਾਂ ਬੀਜੀ ਹੁਣ ਦੱਸੋ ਭੁਆ ਜੀ ਕਹਿੰਦੇ ਸੀ ਕਿ ਤੇਰੀ ਬੀਜੀ ਭਾਈ ਕੁਰਣ ਕੁਰਣ ਕਰਦੀ ਹੈ। ਸੰਤੋਸ ਨੂੰ ਲੈਕੇ ।’ ਸਗਨ ਲਾਲ ਨੇ ਥੋੜਾ ਅਖਾ ਜਿਹਾ ਹੋ ਕੇ ਪੁਛਿਆ । “ਮੈ ਤਾਂ ਕੀ ਆਖਣਾ ਹੈ। ਮੇਰੀ ਤਾਂ ਕਿਸਮਤ ਹੀ ਮਾੜੀ ਹੈ। ਰੱਬ ਨੇ ਇੱਕ ਧੀ ਦਿੱਤੀ ਉਹ ਵੀ ਸੋਖੀ ਨਹੀਂ । ਹੁਣ ਸਕੇ ਭਤੀਜੇ ਦਾ ਵਿਆਹ ਹੈ। ਆਪਾਂ ਸਾਰੇ ਆਏ ਹੋਏ ਹਾਂ।ਉਹ ਨਹੀ ਆਈ। ਤੇਰੀ ਧੀ ਵੀ ਏਨੀ ਦੂਰੋਂ ਚੱਲਕੇ ਆਈ ਹੈ। ਤੇ ਉਹ ਨੇੜੇ ਬੈਠੀ ਵੀ ਵਿਆਹ ਤੋਂ ਖੁੰਝ ਗਈ ਕੜ੍ਹਮੀ। ‘ ਬੀਜੀ ਨੇ ਦਿਲ ਦੀ ਗੱਲ ਆਖੀ। “ਬੀਜੀ ਅਸੀਂ ਕੀ ਕਰ ਸਕਦੇ ਹਾਂ। ਅਸੀ ਤਾਂ ਬਹੁਤ ਵਾਰੀ ਬੇਇੱਜਤੀ ਕਰਵਾ ਆਏਂ ਹਾਂ । ਮੰਗਣੀ ਵੇਲੇ ਵੀ ਜਦੋਂ ਤੂੰ ਆਖਿਆ ਬਈ ਉਹ ਗੁੱਸੇ ਹਨ। ਉਹ ਮੰਗਣੀ ਤੇ ਨਹੀਂ ਆਉਣਗੇ। ਤੇਰੇ ਕਹਿਣ ਤੇ ਅਸੀਂ ਦੋਵੇ ਭਰਾ ਤੇਰੇ ਨਾਲ ਗਏ ।ਪਰ ਭੈਣ ਤੇ ਜੀਜਾ ਜੀ ਨੇ ਜੋ ਬੇਇੱਜਤੀ ਕੀਤੀ। ਤੈਥੋਂ ਕੀ ਭੁੱਲੀ ਹੈ । ਤੇ ਫਿਰ ਉਹ ਆ ਵੀ ਗਏ ਤੇ ਉਨੂੰਥੇ ਆਪੇ।ਤੇ ਆਪਣੀ ਕਿੰਨੀ ਬੇਇੱਜਤੀ ਹੋਈ ਆਪਣੀ ਕੁੜਮਾਂ ਅੱਗੇ। ਨਾ ਕਿਸੇ ਨਾਲ ਬੋਲੇ, ਨਾ ਕਿਸੇ ਨਾਲ ਦੁਆ ਸਲਾਮ ਕੀਤੀ। ਸਾਰੇ ਉਹਨਾਂ ਦੇ ਮੂੰਹ ਵੱਲ ਝਾਕਦੇ ਸੀ । ਤੇ ਫਿਰ ਕੀ ਫਾਇਦਾ ਹੋਇਆ? ਉਹਨਾਂ ਦੇ ਆਉਣ ਦਾ। ਐਦੋ ਤਾਂ ਨਾ ਹੀ ਆਉੱਦੇ।’ ਸਗਨ ਲਾਲ ਨੇ ਸਾਰੀ ਭੜਾਸ ਕੱਢੀ ।
“ਬੀਜੀ ਛੱਡੋ ਹੁਣ ਭੂਆ ਦੀਆਂ ਗੱਲਾਂ ਜੇ ਨਹੀਂ ਆਏ ਤਾਂ ਨਾਂ ਹੀ ਸਹੀ । ਸਾਡੇ ਤੋਂ ਨਹੀਂ ਕਿਸੇ ਦੀਆਂ ਮਿੰਨਤਾਂ ਹੁੰਦੀਆਂ । ਪਾਠ ਦਾ ਭੋਗ ਪੈਣ ਲੱਗਿਆ ਹੈ । ਤੇ ਤੁਸੀਂ ਸਾਰੇ ਵੱਡੇ ਹਾਲ ਵਿੱਚ ਆ ਜਾਓ। ਕੰਮ ਚ ਉਲਝੀ ਛੋਟੀ ਪੋਤੀ ਪੂਜਾ ਨੇ ਆਕੇ ਸਾਰਿਆਂ ਨੂੰ ਟੋਕਿਆ । “ਬੀਜੀ ਤੁਸੀ ਦੱਸੋ ਅਸੀਂ ਕਰ ਕੀ ਸਕਦੇ ਹਾਂ। ਜੇ ਉਹ ਨਹੀਂ ਆਏ ਤਾਂ , ਉਹਨਾਂ ਨਹੀਂ ਅਪਣੇ ਮੁੰਡੇ ਵਿਆਹੁਣੇ ? ਜੇ ਉਹ ਇਓ ਅੜੀਆਂ ਕਰਨਗੇ ਤਾਂ ਉਹਨਾਂ ਦੇ ਕੌਣ ਜਾਵੇਗਾ ਵਿਆਹ ਤੇ?’ ਸਗਨ ਲਾਲ ਨੇ ਮਿੱਠੀ ਜਿਹੀ ਧਮਕੀ ਭਰੇ ਲਹਿਜੇ ਨਾਲ ਆਖਿਆ ।
“ਨਹੀਂ ਬੇਟਾ ਧੀ ਪਰਾਏ ਵੱਸ ਹੁੰਦੀ ਹੈ। ਮੈਂ ਕਿਵੇੱ ਬਰਦਾ±ਤ ਕਰਾਂ ਕਿ ਉਹ ਵਿਆਹ ਚ ਨਾ ਆਵੇ।ਉਹ ਵੀ ਤੇ ਮੇਰੇ ਢਿੱਡ ਦੀ ਜੰਮੀ ਹੈ। ਉਸ ਤੋਂ ਬਿਨਾ ਮੈਥੋਂ ਤੁਹਾਡੀਆਂ ਖੁ ਸਆਂ ਜਰ ਨਹੀਂ ਹੁੰਦੀਆਂ । ‘ ਮਾਂ ਨੇ ਬੇਵਸੀ ਵਿੱਚ ਠੰਡਾ ਹੌਕਾਂ ਜਿਹਾ ਲਿਆ ।“ਗੱਲ ਸੁਣੋ ਬੀਜੀ, ਹਰੇਕ ਨੂੰ ਇੱਜਤ ਪਿਆਰੀ ਹੁੰਦੀ ਹੈ। ਸਾਡੀ ਵੀ ਕੋਈ ਇੱਜਤ ਹੈ। ਉਹ ਘਰੇ ਗਿਆਂ ਤੋਂ ਅਵਾ ਤਵਾ ਬੋਲਦੇ ਹਨ। ਉਹਨਾਂ ਦੇ ਰੋਸੇ ਪੂਰੇ ਨਹੀਂ ਹੁੰਦੇ। ਉਹ ਤਾਂ ਸਾਡੇ ਸਾਰਿਆਂ ਤੇ ਹੀ ਗਿਲੇ ± ਸਕਵੇ ਕਰੀ ਜਾਂਦੇ ਹਨ। ਕਿਸੇ ਨੂੰ ਚੰਗਾ ਵੀ ਨਹੀਂ ਆਖਦੇ ।ਪਤਾ ਨਹੀਂ ਕਿਉਂ? ਮੈਥੋ ਨਹੀਂ ਉਹਨਾਂ ਦੀਆਂ ਮਿੰਨਤਾਂ ਹੁੰਦੀਆਂ। ਨਾ ਹੀ ਮੈਂ ਉਹਨਾਂ ਨੂੰ ਮਨਾਉਣ ਜਾਣਾ ਹੈ। ਹੁਣ ਛੋਟਾ ਬਿੰਦਾ ਵਿੱਚ ਬੋਲ ਪਿਆ। ਬਿੰਦੇ ਨੂੰ ਜਿਆਦਾ ਗੁੱਸਾ ਆਉਦਾ ਸੀ ਕਿਉਂਕਿ ਉਸਨੂੰ ਵੱਡੇ ਸਗਨ ਲਾਲ ਦੀ ਸਹਿ ਪ੍ਰਾਪਤ ਸੀ । “ ਲੋਕੀ ਕੀ ਆਖਣਗੇ। ਸਰੀਕਾ ਕੀ ਆਖੂ ਬਈ ਇਹਨਾਂ ਦੀ ਧੀ ਹੀ ਨਹੀਂ ਆਈ ਵਿਆਹ ਤੇ । ਆਪਣੀ ਬਦਨਾਮੀ ਹੋਵੇਗੀ । ‘ ਮਾਂ ਨੇ ਬਸ ਥੋੜੇ ਜਿਹੇ ਸਬਦਾਂ ਚ ਆਪਣੀ ਗੱਲ ਆਖਣ ਦੀ ਕੋਸਿਸ ਕੀਤੀ। “ਤੇ ਫਿਰ ਅਸੀ ਕੀ ਕਰੀਏ । ਜੇ ਆਪਣੀ ਬਦਨਾਮੀ ਹੈ ਤਾਂ ਉਹਨਾਂ ਦੀ ਵੀ ਬਦਨਾਮੀ ਹੈ। ਉਹ ਸਾਨੂੰ ਚਾਰੇ ਭਰਾਵਾਂ ਨੂੰ ਉਹ ਮਾੜਾ ਆਖਦੇ ਹਨ। ਕਿਸੇ ਨੂੰ ਤਾਂ ਉਹ ਚੰਗਾ ਆਖਣ। ਬਾਕੀ ਮੈਂ ਤਾਂ ਹੋਰ ਕੁਝ ਨਹੀਂ ਕਹਿਣਾਂ ।ਮੇਰੀ ਤੇ ਸਗਨ ਲਾਲ ਦੀ ਮਸਾਂ ਮਸਾਂ ਬੋਲਚਾਲ ਹੋਈ ਹੈ। ਮੈਂ ਨਹੀਂ ਹੁਣ ਵੱਡੇ ਭਰਾ ਨਾਲ ਵਿਗਾੜਨੀ ਚਾਹੁਂਦਾ । ‘ ਗੱਲਾ ਗੱਲਾਂ ਦੇ ਵਿੱਚ ਦੇਸਾ ਵੀ ਆਪਣੀ ਗੱਲ ਕਹਿ ਗਿਆ। ਉਹ ਆਪਣੀ ਅਫਸਰੀ ਤੇ ਸਟੇਟਸ ਦੇ ਨਸ ਵਿੱਚ ਸੀ । ਬਾਕੀ ਸਗਨ ਲਾਲ ਤੇ ਬਿੰਦਾ ਇੱਕੋ ਘਰੇ ਵਿਆਹੇ ਸਨ। ਸਗਨ ਲਾਲ ਸਭ ਤੋਂ ਵੱਡਾ ਸੀ ਤੇ ਵਹਿਵਤੀ ਵੀ ਸੀ। ਹਰ ਸਰਾਰਤ ਦੇ ਪਿੱਛੇ ਉਸ ਦਾ ਦਿਮਾਗ ਕੰਮ ਕਰਦਾ ਸੀ।ਉਹ ਹਰੇਕ ਨੂੰ ਆਪਣੇ ਪਿੱਛੇ ਲਾਉਦਾ ਸੀ। ਉਹ ਖੁੱਦ ਕਦੇ ਬੁਰਾ ਨਹੀ ਸੀ ਬਣਦਾ। ਪਰ ਬਾਕੀਆਂ ਨੂੰ ਪਿਛੇ ਲਾਉਣ ਦੇ ਆਦਤ ਤੋ ਮਜਬੂਰ ਸੀ ।ਉਹ ਨਹੀ ਸੀ ਚਾਹੁੰਦਾ ਕਿ ਕੋਈ ਉਸ ਤੋਂ ਬਿਨਾ ਪੁੱਛੇ ਸੰਤੋਸa ਨੂੰ ਫੋਨ ਵੀ ਕਰੇ।ਜੇ ਕੋਈ ਭਰਾ ਕਦੇ ਅਜੇਹੀ ਗਲਤੀ ਕਰ ਲੈਂਦਾ ਤਾਂ ਉਹ ਤਿਲਮਿਲਾ ਜਾਂਦਾ।ਏਥੋ ਤੱਕ ਕਿ ±ਗਨੇ ਤੇ ਬਿੰਦੇ ਨੇ ਰਲ ਕੇ ਆਪਣੇ ਸਾਲੇ ਦੇ ਮੁੰਡੇ ਦੇ ਵਿਆਹ ਤੇ ਵੀ ਸੰਤੋਸa ਨੂੰ ਨਹੀ ਬੁਲਾਇਆ। ਲਿਖਿਆ ਲਿਖਾਇਆ ਕਾਰਡ ਕੈਂਸਲ ਕਰਵਾ ਦਿੱਤਾ।ਜਦੋਂ ਸੰਤੋਸa ਨੇ ਆਪਣੇ ਘਰੇ ਖੁਸ±ੀ ਦਾ ਪ੍ਰੋਗਰਾਮ ਰੱਖਿਆ ਤਾਂ ਇਹ ਚਾਰੇ ਇੱਕ ਮਿੱਕ ਹੋ ਗਏ ਤੇ ਜਾਣ ਦੀ ਘੇਸਲ ਵੱਟ ਗਏ।
“ਭਾਈ ਤੁਸੀ ਤਿੰਨੇ ਚਮਨ ਲਾਲ ਨਾਲ ਵੀ ਗੱਲ ਕਰ ਲਉ ।ਉਹ ਇਹ ਨਾ ਆਖੇ ਬਈ ਇਹਨਾਂ ਨੇ ਮੇਰੇ ਮੁੰਡੇ ਦਾ ਵਿਆਹ ਖਰਾਬ ਕਰਤਾ। ਇੱਕ ਤਾਂ ਉਹ ±ੁਰੂ ਤੋ ਇਕੱਲਾ ਹੇ ਤੇ ਤੁਸੀ ਤਿੰਨੇ ਇਕੱਠੇ ਹੋ। ਦੂਜਾ ਇਹ ਘਰ ਚ ਪਹਿਲਾ ਵਿਆਹ ਹੈ ਤੇ ਇਸਦੇ ਰਿਸਤੇ ਲਈ ਵੀ ਭੂਆ ਫੁੱਫੜ ਨੇ ਬਹੁਤ ਕੋ±ਿ±ਾ ਕੀਤੀਆਂ ਸਨ। ਤੇਰੇ ਪਿਤਾ ਜੀ ਨੂੰ ਵੀ ਉਹ ਨਾਲ ਲੈ ਕੇ ਗਏ ਸਨ।ਤਾਂ ਕਿ ਰਿ±ਤਾ ਹੋ ਜਾਵੇ ਪਰ ਉਦੋ ਵੀ ਉਹਨਾ ਨਾਲ ਬਥੇਰੀ ਕੁੱਤੇ ਖਾਣੀ ਹੌਈ ਸੀ । ਪਰ ਰਿ±ਤਾ ਕਰਾਉਣ ਲਈ ਬਹੁਤ ਜੋਰ ਲਾਇਆ ।ਬਾਕੀ ਸੰਯੋਗ ਹੀ ਨਹੀ ਸਨ’ ਬੀਜੀ ਨੇ ਆਪਣੀ ਰਾਇ ਦਿੱਤੀ।
“ਕਾਕਾ ਤੁਸੀ ਸਾਰੇ ਸਿਆਣੇ ਹੋ ।ਧੀ ਜਵਾਈ ਗੁੱਸੇ ਹਨ। ਉਹਨਾਂ ਨੂੰ ਮਨਾ ਕੇ ਲਿਆਉਣਾ ਤਾਂ ਤੁਹਾਡਾ ਫਰਂ ਬਣਦਾ ਹੈ। ਬਾਕੀ ਜੇ ਤੁਹਾਡਾ ਪਿਓ ਜਿਉਦਾ ਹੁੰਦਾ ਤਾਂ ਉਹ ਵੀ ਉਹਨਾਂ ਨੂੰ ਮਨਾ ਕੇ ਲਿਆਉਂਦਾ ।ਬਾਕੀ ਸੋਡੀ ਮਰਜੀ। ‘ ਕੋਲ ਬੈਠੀ ਭੂਆ ਤੋਂ ਬੋਲੇ ਬਿਨਾਂ ਰਿਹਾ ਨਾ ਗਿਆ । “ਭੂਆ ਜੀ ਤੁਸੀ ਚੁੱਪ ਰਹੋ। ਤੁਸੀ ਨਾ ਬੋਲੋ ਇਹ ਸਾਡਾ ਘਰੇਲੂ ਮਸਲਾ ਹੈ। ‘ ਬਿੰਦੇ ਦੀ ਘੁਰਕੀ ਨਾਲ ਭੂਆ ਚੁੱਪ ਕਰ ਗਈ । ਤੇ ਖਾਲੀ ਪਏ ਚਾਹ ਵਾਲੇ ਗਿਲਾਸ ਜਿਹੇ ਚੁੱਕ ਕੇ ਬਾਹਰ ਨੂੰ ਚਲੀ ਗਈ । ਬੇਇੱਜਤੀ ਕਰਉਂਣ ਨਾਲੋਂ ਤਾਂ ਪਾਸਾ ਵੱਟਿਆ ਚੰਗਾ ।
“ਮੈਂ ਤਾਂ ਮਹੀਨਾ ਪਹਿਲਾਂ ਹੀ ਕਾਰਡ ਦੇ ਆਇਆ ਸੀ । ਸੰਤੋ± ਸੀ ਘਰੇ ਕੱਲੀ। ਵਿਆਹ ਦਾ ਆਖ ਆਇਆ ਸੀ ਬਈ ਸਾਰੇ ਆਇਓ। ਭਾਈਆ ਘਰ ਨਹੀਂ ਸੀ । ਹੁਣ ਸਾਰੇ ਟੱਬਰ ਨੂੰ ਕੱਲੇ ਕੱਲੇ ਨੂੰ ਤਾਂ ਆਖਿਆ ਨਹੀਂ ਜਾ ਸਕਦਾ । ਨਹੀਂ ਆਉਂਦੇ ਤਾਂ ਨਾਂ ਸਹੀ। ਉਹਨਾਂ ਦੇ ਨਾ ਆਉਣ ਨਾਲ ਮੇਰੇ ਮੁੰਡੇ ਦਾ ਵਿਆਹ ਨਹੀਂ ਅਟਕਦਾ । ਨਾਲੇ ਮੇਰੀ ਵਿਆਹੀ ਵਰ੍ਹੀ ਧੀ ਵੀ ਗੁੱਸੇ ਹੈ ਉਹਨਾਂ ਨਾਲ। ਅਂ ਧੀ ਜਵਾਈ ਨੂੰ ਗੁੱਸੇ ਕਰਕੇ ਭੈਣ ਤੇ ਭਣੋਈਏ ਦੀਆਂ ਮਿੰਨਤਾਂ ਕਿਵੇ ਕੱਢਾ। ਜੇ ਆ ਜਾਂਦੇ ਤਾਂ ਵਧੀਆ ਸੀ। ਨਹੀਂ ਤਾਂ ਉਸ ਤੋਂ ਵੀ ਵਧੀਆ ਹੈ। ਉਹਨਾਂ ਨੇ ਤਾਂ ਅ੍ਰਪੇਸਨ ਦਾ ਬਹਾਨਾ ਲਾ ਦਿੱਤਾ।ਚੱਲੋ ਬਾਹਰ ਭਾਈ ਜੀ ਵਾਰੀ ਵਾਰੀ ਬੁਲਾਂਦਾ ਪਿਆ ਹੈ ।ਅਰਦਾਸ ਤੋ ਲੇਟ ਹੋ ਗਏ ਹਾਂ। ਸਮੇਂ ਸਿਰ ਭੋਗ ਵੀ ਪਾਉਣਾਂ ਹੈ। ਬਾਹਰ ਲੋਕੀ ਇੰਤਜਾਰ ਕਰੀ ਜਾਂਦੇ ਹਨ। ‘ ਇਹ ਕਹਿੰਦੇ ਚਮਨ ਲਾਲ ਵੀ ਪਿੱਛਾ ਛੁਡਾ ਕੇ ਬਾਹਰ ਨੂੰ ਚਲਾ ਗਿਆ।
ਅਰਦਾਸ ਹੋ ਗਈ ਭੋਗ ਵੀ ਪੈ ਗਿਆ ਤੇ ਸਗਨ ਦੀ ਰਸਮ ਵੀ ਹੋ ਗਈ। ਕਿਸੇ ਨੇ ਵੀ ਸੰਤੋਸ ਤੇ ਪ੍ਰਾਹੁਣੇ ਨੂੰ ਯਾਦ ਨਾ ਕੀਤਾ । ਬੀਜੀ ਦੇ ਪੋਤੇ ਪੋਤਰੀਆਂ ਖੂਬ ਖੜ ਮਸਤੀਆਂ ਕਰ ਰਹੇ ਸੀ। ਪਰ ਦੋਹਤਿਆਂ ਨੂੰ ਨਾ ਦੇਖ ਕੇ ਬੀਜੀ ਦੇ ਮਨ ਨੂੰ ਹੋਲ ਜਿਹਾ ਪੈਂਦਾ ਸੀ । ਸਗਨ ਤੋ ਬਾਅਦ ਨਿੱਕੀ ਪੂਜਾ ਨੇ ਸਾਰਿਆਂ ਨੂ ਵਿਹੜੇ ਚ ਇਕੱਠਾ ਕਰ ਲਿਆ ਤੇ ਗਿੱਧਾ ਪਾਉਣਾ ਸਰੂ ਕਰ ਦਿੱਤਾ ।ਬੀਜੀ ਦੀਆਂ ਤਿੰਨੇ ਨੂੰਹਾਂ ਨੇ ਖੂਬ ਧਮਾਲ ਪਾਈ ਤੇ ਦਾਦਕੀਆਂ ਨੇ ਨਾਨਕੀਆਂ ਦੀ ਬੋਲਤੀ ਬੰਦ ਕਰਾ ਦਿੱਤੀ। ਨਾਨਕੇ ਵੀ ਕਿਹੜੇ ਸਨ। ਜੇ ਨਾਨਕੇ ਹੀ ਹੁੰਦੇ ਤਾਂ ਚਮਨ ਲਾਲ ਨੂੰ ਘਰ ਜਵਾਈ ਕਿਉਂ ਬਨਾਉਣਾ ਪੈਦਾਂ। ਆਰਤੀ, ਬੇਨਤੀ ,ਮਮਤਾ ਤੇ ਪੂਜਾ ਸਾਰੀਆਂ ਭੈਣਾਂ ਨੇ ਗਿੱਧੇ ਵਿੱਚ ਖੂਬ ਰੰਗ ਬਨਿਆ । ਬੀਜੀ ਦੋਨਾ ਹੱਥਾਂ ਨਾਲ ਤਾੜੀ ਤਾਂ ਮਾਰਦੇ ਪਰ ਨਿਗ੍ਹਾ ਗੇਟ ਵੱਲ ਵੀ ਮਾਰਦੇ ਸੀ ਖੋਰੇ ਸੰਤੋ± ਆ ਹੀ ਜਾਵੇ।
ਗਿੱਧੇ ਤੋ ਬਾਅਦ ਰੋਟੀ ਤੇ ਸਮ ਨੂੰ ਘੋੜੀ ਵੀ ਕੱਢੀ ਗਈ । ਚਾਰੇ ਭਰਾ ਖੁਸ ਸਨ। ਆਪਣੇ ਆਪਣੇ ਮੁੰਡਿਆਂ ਨੂੰ ਘੋੜੀ ਮੂਹਰੇ ਭੰਗੜਾ ਪਾਉਂਦਾ ਵੇਖਕੇ । ਘੁੱਟ ਘੁੱਟ ਲੱਗੀ ਹੋਈ ਸੀ। ਘੋੜੀ ਗੁਰਦੁਆਰੇ ਪਹੁੰਚ ਗਈ। ਰਸਮਾਂ ਤੋਂ ਬਾਅਦ ਮੁੰਡੇ ਨੂੰ ਕਿਸੇ ਰਿਸਤੇਦਾਰ ਦੇ ਘਰ ਸੁਲਾਇਆ ਗਿਆ। ਕਿਸੇ ਨੇ ਵੀ ਪ੍ਰਾਹੁਣੇ ਤੇ ਸੰਤੋਸ ਦਾ ਜਿਕਰ ਨਾ ਕੀਤਾ ।ਸਭ ਆਪਣੇ ਆਪਣਿਆ ਵਿੱਚ ਮਸਤ ਸਨ।
“ਬੀਜੀ ਉਠ ਜਾਉ ਤੇ ਤਿਆਰ ਹੋਂੋ ਹੁਣ ਫਟਾ ਫਟ ।ਜਲਦੀ ਨਹਾ ਲਵੋ। ਸੱਤ ਵਜੇ ਤਾਂ ਬਾਰਾਤ ਤੁਰ ਪੈਣੀ ਹੈ । ਛੋਟੀ ਪੂਜਾ ਨੇ ਆ ਕੇ ਫਿਰ ਕਿਹਾ। ਪਰ ਉਹ ਸੁੱਤੀ ਹੀ ਕਦੋ ਸੀ? ਉਸ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਰਾਤ ਕਦੋਂ ਬੀਤ ਗਈ । ਪੁੱਤਾਂ ਤੇ ਪੋਤਰਿਆਂ ਦੇ ਉੱਚੇ ਬੋਲਾਂ ਤੋਂ ਡਰਦੀ ਉਹ ਪਤਾ ਨਹੀ ਕਦੋ ਤਿਆਰ ਹੋ ਗਈ ਤੇ ਜਿਵੇਂ ਕਿਸੇ ਨੇ ਕਿਹਾ ਤੇ ਗੱਡੀ ਦੀ ਪਿਛਲੀ ਸੀਟ ਤੇ ਬੈਠ ਗਈ । ਉਸ ਦੀਆਂ ਨਂਰਾਂ ਵਾਰ ਵਾਰ ਪਿਛੇ ਨੂੰ ਮੁੜਦੀਆਂ। ਉਹਨਾ ਨੂੰ ਇੰਤਜਾਰ ਸੀ ਕਿਸੇ ਕਾਲੇ ਰੰਗ ਦੀ ਕਾਰ ਦਾ। ਖੋਰੇ ਸੰਤੋਸ ਆ ਹੀ ਜਾਵੇ। ਇਕ ਪਾਸੇ ਪੋਤੇ ਦੀ ਵਿਆਹ ਦੀ ਖੁ ਸ±ੀ ਦੇ ਹੰਝੂ ਸਨ ਪਰ ਦੂਜੇ ਪਾਸੇ ਧੀ ਦੇ ਟੁੱਟਣ ਦੀ ਬੇਬਸੀ ਦੇ ਹੰਝੂ ਸਨ । ਉਸ ਨੂੰ ਡਰ ਸੀ ਕਿ ਕਿਤੇ ਕੋਈ ਉਸਨੂੰ ਟੋਕ ਹੀ ਨਾ ਦੇਵੇ ਕਿ ਬੀਜੀ ਤੁਸੀ ਖੁ ਸ±ੀ ਦੇ ਮੌਕੇ ਤੇ ਹੰਝੂ ਕੇਰਕੇ ਬੇਸਗਨੀ ਕਿਉਂ ਕਰਦੇ ਹੋ। ਉਸ ਨੂੰ ਝਾਉਲਾ ਜਿਹਾ ਪੈਂਦਾ ਕਿ ਕੋਈ ਪਿੱਛੇ ਰਹਿ ਗਿਆ ਹੋਵੇ। ਤੇ ਏਹਨਾਂ ਦੇ ਪਿਤਾ ਜੀ ਦਾ ਭੁਲੇਖਾ ਪੈਂਦਾ ਲੱਗਿਆ ਜਿਵੇਂ ਇਹਨਾਂ ਦੇ ਪਿਤਾ ਜੀ ਸੜਕ ਤੇ ਖੜੇ ਹੋਣ।ਤੇ ਆਵਾਜਾਂ ਮਾਰਦੇ ਹੋਣ। “ਓਏ ਤੁਸੀ ਮੈੰਨੂ ਛੱਡ ਚਲੇ ਹੋ। ਮੇਰੀ ਧੀ ਨੂੰ ਭੁੱਲ ਗਏ ਹੋ।’ ਏਨੇ ਨੂੰ ਹਵਾ ਦਾ ਵਰੋਲਾ ਜਿਹਾ ਆਇਆ ਤੇ ਉਹ ਮਿੱਟੀ ਜਿਹੀ ਉਡਾ ਗਿਆ ਤੇ ਉਸ ਨੂੰ ਕੁਝ ਵੀ ਦਿਖਾਈ ਨਾ ਦਿੱਤਾ ਤੇ ਇਉਂ ਲੱਗਿਆ ਕਿ ਇਹ ਹਵਾ ਦਾ ਵਰੋਲਾ ਉਸਦੇ ਕਈ ਰਿਸਤਿਆ ਨੂੰ ਉਡਾ ਕੇ ਲੈ ਗਿਆ ਹੈ।
ਰਮੇਸ ਸੇਠੀ ਬਾਦਲ
ਸੰਪਰਕ 98 766 27 233