ਲੋਕੀਂ ਆਪਣਾ ਸ਼ਾਹੀ ਪਨੀਰ ਵੀ ਲੁਕੋਕੇ ਖਾਂਦੇ ਹਨ ਅਸੀਂ ਵੇਸ਼ਣ ਘੋਲੇ ਦੀ ਵੀ ਫੁਕਰੀ ਮਾਰੀ ਜਾਂਦੇ ਹਾਂ। ਕਈ ਦਿਨਾਂ ਦਾ ਕੜ੍ਹੀ ਖਾਣ ਨੂੰ ਮਨ ਸੀ ਬੱਸ ਡਰ ਉਹ ਸੀ ਕਿ ਮੇਡ ਨੇ ਕੱਚਾ ਵੇਸ਼ਣ ਘੋਲ ਦੇਣਾ ਹੈ ਕਾਹਲੀ ਕਾਹਲੀ ਵਿੱਚ। ਕਿਉਂਕਿ ਕਹਿੰਦੇ ਹਨ ਕੜ੍ਹੀ ਨੂੰ ਸੱਤਰ ਉਬਾਲੇ ਆਉਣੇ ਚਾਹੀਦੇ ਹਨ ਫਿਰ ਚੰਗੀ ਤਰਾਂ ਰਿਝਦੀ ਹੈ। ਅੱਜ ਮੈਡਮ ਨੂੰ ਮੇਡ ਨਾਲ ਲਾਇਆ ਕਿ ਨਿਗਰਾਨੀ ਨਾਲ ਆਪਣੇ ਦੇਖ ਰੇਖ ਹੇਠ ਕੜ੍ਹੀ ਬਣਵਾਵੇ।
ਕੜ੍ਹੀ ਇਕੱਲੀ ਵੇਸਣ ਨਾਲ ਨਹੀਂ ਬਣਦੀ। ਇਸ ਵਿੱਚ ਪਿਆਜ਼, ਹਰੀ ਮਿਰਚ, ਕੜ੍ਹੀ ਪੱਤਾ, ਅਦਰਕ, ਲਸਣ, ਕਾਲੀ ਮਿਰਚ ਤੇ ਹੋਰ ਮਸਾਲੇ ਪੈਂਦੇ ਹਨ। ਕਈ ਲੋਕ ਤਾਂ ਕੜ੍ਹੀ ਵਿੱਚ ਪਕੌੜੇ ਯ ਆਲੂ ਜਰੂਰ ਪਾਉਂਦੇ ਹਨ। ਪਰ ਮੈਨੂੰ ਤਾਂ ਆਲੂ ਪਕੌੜੇ ਰਹਿਤ ਪਤਲੀ ਕੜ੍ਹੀ ਪਸੰਦ ਹੈ।
ਕੱਲ੍ਹ ਨੂੰ ਘਰੇ ਕੌਣ ਕੌਣ ਕੜ੍ਹੀ ਘੋਲੂਗਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ