1978 79 ਦੀ ਗੱਲ ਹੈ ਮੇਰੀ ਮਾਸੀ ਦੇ ਮੁੰਡੇ ਦਾ ਵਿਆਹ ਹੋਇਆ। ਵਾਹਵਾ ਪੈਸੇ ਵਾਲਾ ਘਰ ਸੀ। ਹਰ ਚੀਜ਼ ਹਰ ਰਸਮ ਟੋਹਰੀ ਫਾਈ ਸੀ। ਆਪਾਂ ਅਜੇ ਨਵੇ ਨਵੇਂ ਪਿੰਡੋਂ ਆਏ ਸੀ। ਘੁਮਿਆਰੇ ਵਾਲਾ ਠੱਪਾ ਲੱਗਿਆ ਹੋਇਆ ਸੀ। ਬਹੁਤ ਕੁਝ ਨਵਾਂ ਵੇਖਿਆ। ਮਸ਼ੀਨ ਨਾਲ ਫੂਕਾਂ ਮਾਰ ਕੇ ਬਣਦੀ ਕੋਫੀ ਵੀ ਪਹਿਲੀ ਵਾਰੀ ਦੇਖੀ ਸੀ। ਆਹ ਕਾਗਜ ਵਾਲੇ ਰੁਮਾਲ ਜਿਹੇ ਯਨੀ ਨਫ਼ਕਿੰਨ ਸਮਝ ਇ ਬਾਦ ਵਿੱਚ ਆਏ। ਪੂਰੀਆਂ ਤਾਂ ਸੁਣੀਆਂ ਸੀ ਭਟੂਰਿਆਂ ਦੇ ਦਰਸ਼ਨ ਉਸ ਵਿਆਹ ਵਿੱਚ ਕੀਤੇ। ਖੈਰ ਵਿਆਹ ਹੋ ਗਿਆ। ਭਰਜਾਈ ਦਾ ਨਾਮ ਨੀਰੂ ਸੀ ਜੋ ਮੈਂ ਪਹਿਲੀ ਵਾਰੀ ਸੁਣਿਆ ਸੀ।
ਵਿਆਹ ਤੋਂ ਪੰਜ ਛੇ ਦਿਨਾਂ ਬਾਅਦ ਮੈਂ ਮਾਸੀ ਘਰੇ ਨਵੀ ਜੋੜੀ ਨੂੰ ਮਿਲਣ ਗਿਆ। ਪਰ ਮੇਲ ਨਾ ਹੋਇਆ। ਮਾਸੀ ਕਹਿੰਦੀ ਉਹ ਹਨੀਮੂਨ ਤੇ ਗਏ ਹਨ। ਮਖਿਆ ਮਾਸੀ ਉਹ ਤਾਂ ਨੈਨੀਤਾਲ ਜਾਣਾ ਸੀ। ਤੇ ਹੁਣ ਹਨੀਮੂਨ ਕਿਓਂ ਚਲੇਗਏ । ਹੁਣ ਮਾਸੀ ਮੈਨੂੰ ਕੀ ਸਮਝਾਵੇ। ਮੇਰੀ ਸ਼ੰਕਾ ਬਰਕਰਾਰ ਸੀ। ਮੈਂ ਘਰੇ ਵੀ ਗੱਲ ਕੀਤੀ। ਪਰ ਮੂਰਖ ਅਗਿਆਨੀ ਨੂੰ ਕੌਣ ਸਮਝਾਵੇ। ਫਿਰ ਦੂਸਰੀ ਮਾਸੀ ਦੇ ਮੁੰਡੇ ਨੂੰ ਉਹਨਾਂ ਦੀ ਮੂਰਖਤਾ ਦੱਸਿਆ। ਪਰ ਇਹ ਸਿਆਣਾ ਸੀ। ਉਸਨੇ ਮੈਨੂੰ ਹਨੀਮੂਨ ਬਾਰੇ ਦੱਸਿਆ। ਪਰ ਮੈਨੂੰ ਏਹ੍ਹ ਸ਼ਬਦ ਉਸ ਸਿਸਟਮ ਨਾਲ ਮੇਲ ਖਾਂਦਾ ਨਹੀਂ ਲੱਗਿਆ। ਕਿਉਂਕਿ ਹਨੀਮੂਨ ਚੰਦ ਸ਼ਾਹਿਦ ਕੋਈ ਸ਼ਬਦ ਨਹੀਂ ਸੀ।
ਹੋਲੀ ਹੋਲੀ ਗਲ ਪੱਲੇ ਪਈ। ਕੋਰਟ ਦੀ ਤਰੀਖ ਤੇ ਜਾਣਾ ਤਾਂ ਸੁਣਿਆ ਸੀ ਪਰ ਮੁੰਡੇ ਕੁੜੀ ਦਾ ਡੇਟ ਤੇ ਜਾਣ ਦਾ ਮਤਲਬ ਤਾਂ ਕੁਝ ਕੰ ਸਾਲ ਪਹਿਲਾਂ ਹੀ ਗਿਆਨ ਹੋਇਆ ਹੈ।
ਆਖਿਰ ਅਸੀਂ ਪਿੰਡਾਂ ਵਾਲੇ ਜੋ ਠਹਿਰੇ।
ਊਂ ਗੱਲ ਆ ਇੱਕ
#ਰਮੇਸ਼ਸੇਠੀਬਾਦਲ