ਅੱਜ ਮੇਰੇ ਦਾਦੀ ਜੀ ਬੀਮਾਰ ਹੋਣ ਕਾਰਨ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਸੀ । ਦਾਦੀ ਜੀ ਕਿੰਨੇ ਅੱਛੇ ਸੀ , ਸਾਨੂੰ ਆਪਣੇ ਸੀਨੇ ਨਾਲ ਲਾਕੇ ਕਿੰਨੀਆਂ ਪਿਆਰੀਆਂ ਮੀਤ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ । ਨਾਲੇ ਜਦ ਕਿਤੇ ਤੁਹਾਡੇ ਨਾਲ ਲੜ ਪੈਂਦੇ , ਅਸੀਂ ਕਿੰਨੇ ਖੁਸ਼ ਹੁੰਦੇ ਸੀ । ਦਾਦੀ ਜੀ ਵਗੈਰਾ ਤਾਂ ਘਰ ਸੁੰਨਾ – ਸੁੰਨਾ ਜਿਹਾ ਲੱਗ ਰਿਹਾ ਹੈ । ਕੋਹੇਨੂਰ ਨੇ ਆਪਣੀ ਮੰਮੀ ਨੂੰ ਕਿਹਾ ? ਜਦ ਉਹ ਆਪਣੀ ਡਿਊਟੀ ਤੇ ਜਾਣ ਲਾਈ ਤਿਆਰ ਹੋ ਰਹੀ ਸੀ ,” ਜੋ ਸਰਕਾਰੀ ਸਕੂਲ ਵਿੱਚ ਟੀਚਰ ਲੱਗੀ ਹੋਈ ਸੀ।”
ਤੈਨੂੰ ਦਾਦੀ ਦਾ ਜਿਆਦਾ ਹੇਜ ਸੀ , ਚੰਗਾ ਹੋਇਆ ਮਰ ਗਈ ,ਸਾਰਾ ਦਿਨ ਖੁਲ੍ਹ -ਖੁਲ੍ਹ ਲਾਈ ਰੱਖਦੀ ਸੀ । ਵੈਸੇ ਵੀ ਹੁਣ ਕੋਈ ਘਰਦਾ ਕੰਮਕਾਰ ਤਾਂ ਕਰਦੀ ਨਹੀਂ ਸੀ ,” ਹੁਣ ਉਹ ਘਰ ਵਿੱਚ ਫਾਲਤੂ ਸੀ ?”
ਪੜੀ ਲਿਖੀ ਮੈਡਮ ਨੇ ਬਹੁਤ ਅੰਦਾਜ਼ ਨਾਲ ਜਵਾਬ ਦਿੱਤਾ । ਮੰਮੀ ਫਾਲਤੂ ਕੀ ਹੁੰਦਾ ਹੈ, ਜਿਸ ਚੀਜ਼ ਦੀ ਘਰ ਵਿੱਚ ਲੋੜ ਨਾ ਹੋਵੇ , ਉਹ ਫਾਲਤੂ ਹੁੰਦੀ ਹੈ ।” ਜਿਵੇਂ ਤੇਰੀ ਦਾਦੀ ਸੀ ।” ਮੰਮੀ ਜੀ ਤੁਸੀਂ ਵੀ ਬੁੱਢੇ ਹੋਵੋਗੇ । ਹਾਂ ਪੁੱਤਰ ਬੁੱਢਾ ਤਾਂ ਹਰ ਕੋਈ ਹੋਵੇਗਾ, ਮੈ ਵੀ ਬੁੱਢੀ ਹੋਵਾਂਗੀ ।” ਫਿਰ ਤਾਂ ਤੁਸੀਂ ਵੀ ਇਸ ਘਰ ਵਿੱਚ ਫਾਲਤੂ ਹੋਵੋਂਗੇ ।” ਹੁਣ ਪੜੀ ਲਿਖੀ ਮੈਡਮ ਕੋਲ , ਆਪਣੇ ਪੁੱਤ ਦੀ ਗੱਲ ਦਾ ਜਵਾਬ ਨਹੀਂ ਸੀ ।” ਉਹ ਪੱਥਰ ਦੀ ਮੂਰਤੀ ਵਾਂਗ ਖੜ੍ਹੀ ਹੀ ਰਹਿ ਗਈ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ