ਕੁਝ ਬਦਕਿਸਮਤ ਰੂਹਾਂ ਦੀ ਸਾਰੀ ਜਿੰਦਗੀ ਹੀ ਚਪੇੜਾਂ ਖਾਂਦਿਆਂ ਲੰਘ ਜਾਂਦੀ..ਕੁਝ ਵਕਤ ਮਾਰਦਾ ਤੇ ਕੁਝ ਜਾਗਦੀ ਜਮੀਰ ਵਾਲੇ ਇਨਸਾਨ..!
ਸੰਨ ਛਿਆਸੀ..ਸੁਮੇਧ ਸੈਣੀ ਓਦੋਂ ਅਮ੍ਰਿਤਸਰ ਏ.ਐੱਸ.ਪੀ ਲੱਗਿਆ ਹੁੰਦਾ ਸੀ..ਮਸ਼ਹੂਰ ਗਾਇਕ ਮੁਹੰਮਦ ਰਫੀ ਦੀ ਯਾਦ ਵਿੱਚ ਇੱਕ ਸਮਾਗਮ ਰਖਿਆ ਸੀ..ਸਾਰੇ ਪੱਤਰਕਾਰ ਓਧਰ ਨੂੰ ਜਾ ਰਹੇ ਸਨ..ਸੰਗਮ ਸਿਨੇਮੇਂ ਵੱਲ ਜਾਂਦੇ ਰਾਹ ਵਿੱਚ ਨਾਕਾ ਲਾਇਆ ਸੀ..ਓਥੋਂ ਲੰਗਦੇ ਸ਼ਰਮਾ ਨਾਮ ਦੇ ਪੱਤਰਕਾਰ ਨੂੰ ਰੋਕ ਲਿਆ..ਏਧਰੋਂ ਨਹੀਂ ਲੰਘਣ ਦੇਣਾ..ਥੋੜੀ ਜਿਹੀ ਬਹਿਸ ਮਗਰੋਂ ਉਸਨੂੰ ਗਾਹਲ ਕੱਢ ਦਿੱਤੀ..ਸ਼ਰਮੇਂ ਵਿੱਚ ਵੀ ਪੰਜ ਦਰਿਆਵਾਂ ਦਾ ਕਣ ਸੀ..ਸੈਣੀ ਦੇ ਖਿੱਚ ਕੇ ਥੱਪੜ ਜੜ ਦਿੱਤਾ..ਸਰੀਰੋਂ ਹੌਲਾ ਸੈਣੀ ਕਿੰਨੀ ਦੂਰ ਜਾ ਡਿੱਗਾ..ਪੱਤਰਕਾਰ ਸ਼ਰਮਾ ਜੀ ਅੱਜ ਵੀ ਜਿਉਂਦਾ ਹੈ..ਇਹ ਗੱਲ ਉਸਨੇ ਖੁਦ ਮੂਹੋਂ ਦੱਸੀ!
ਦੂਜੀ ਚੁਪੇੜ ਸੰਨ ਅਠਾਸੀ ਦੇ ਅਪ੍ਰੈਲ ਮਹੀਨੇ ਬਟਾਲਾ ਕਚਹਿਰੀਆਂ ਵਿੱਚ ਵੱਜੀ ਸੀ..ਓਥੇ ਪੇਸ਼ੀ ਦੌਰਾਨ ਭਾਈ ਸਵਰਨ ਸਿੰਘ ਜਵੰਦਾ ਆਪਣੀ ਮਾਤਾ ਜੀ ਨਾਲ ਗੱਲ ਕਰ ਰਿਹਾ ਸੀ..ਕੋਲੋਂ ਲੰਘਦੇ ਸੈਣੀ ਨੇ ਮਾਤਾ ਜੀ ਨੂੰ ਕੋਈ ਭੈੜੀ ਗੱਲ ਆਖ ਦਿੱਤੀ..ਫੇਰ ਹੱਥਕੜੀਆਂ ਵਿੱਚ ਜਕੜੇ ਹੋਏ ਭਾਈ ਸਾਬ ਨੇ ਦੋਵੇਂ ਹੱਥ ਜੋੜ ਘਸੁੰਨ ਅਤੇ ਚੁਪੇੜ ਦਾ ਐਸਾ ਸੁਮੇਲ ਜੜਿਆ ਕੇ ਘਟੋਂ ਘੱਟ ਤਿੰਨ ਮੀਟਰ ਦੂਰ ਜਾ ਪਿਆ..ਇਸ ਘਟਨਾ ਦਾ ਦਾਸ ਖੁਦ ਵੀ ਚਸ਼ਮਦੀਦ ਹੈ..!
ਤੀਜੀ ਜਦੋਂ ਚੰਡੀਗੜ ਐੱਸ.ਐੱਸ.ਪੀ. ਲੱਗਾ ਸੀ ਓਦੋਂ ਵੱਜੀ ਸੀ..ਬੀਬੀ ਨਿਰਪ੍ਰੀਤ ਕੌਰ ਦੱਸਦੇ ਕੇ ਮਨੀ ਮਾਜਰਾ ਠਾਣੇ ਅੰਦਰ ਅੰਨਾ ਤਸ਼ੱਦਤ ਢਾਹਿਆ ਜਾ ਰਿਹਾ ਸੀ..ਓਥੇ ਨਾਲ ਦਿੱਲੀ ਤੋਂ ਪਰਮਿੰਦਰ ਸਿੰਘ ਬੌਸ ਨਾਮ ਦਾ ਸਿੰਘ ਵੀ ਸੀ..ਤਸ਼ੱਦਤ ਨਾਲ ਬੁਰੀ ਤਰਾਂ ਝੱਬੇ ਨੂੰ ਬਾਹਰੋਂ ਆਏ ਨੇ ਕੋਈ ਮੰਦਾ ਬੋਲ ਬੋਲ ਦਿੱਤਾ..ਫੇਰ ਜ਼ੰਜੀਰਾਂ ਵਿੱਚ ਜਕੜੇ ਹੋਏ ਭਾਈ ਸਾਬ ਨੇ ਵੀ ਇਸਦਾ ਓਹੀ ਹਸ਼ਰ ਕੀਤਾ ਜੋ ਪਹਿਲਿਆਂ ਨੇ ਕੀਤਾ ਸੀ..ਮਗਰੋਂ ਓਸੇ ਦਿਨ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ!
ਚੋਥੀ ਘਟਨਾ ਭਾਈ ਗੁਰਦੇਵ ਸਿੰਘ ਕਾਉਂਕੇ ਨਾਲ ਸਬੰਧਿਤ ਏ..ਪੁੱਛਗਿੱਛ ਕੇਦਰ ਵਿੱਚ ਜਥੇਦਾਰ ਸਾਬ ਦੇ ਮੁਖਾੜ ਬਿੰਦ ਤੇ ਜਾਣ ਬੁੱਝ ਕੇ ਸਿਗਰਟ ਦਾ ਧੂੰਆਂ ਮਾਰਿਆ ਸੀ..ਸਵਾ ਛੇ ਫੁੱਟ ਕਦ ਕਾਠੀ..ਭਾਈ ਕਾਉਂਕੇ ਜੀ ਨੇ ਵੀ ਤਿੰਨ ਮੀਟਰ ਦੀ ਯਾਤਰਾ ਬਿਨਾ ਟਿਕਟ ਹੀ ਕਰਵਾਈ ਸੀ..!
ਇਸਤੋਂ ਇਲਾਵਾ ਇਹ ਵਰਤਾਰਾ ਕਿਧਰੇ ਹੋਰ ਵੀ ਵਾਪਰਿਆ ਹੋਵੇ ਤਾਂ ਸ਼ੇਅਰ ਜਰੂਰ ਕਰਿਓਂ ਪਰ ਵਰਤਮਾਨ ਵਿੱਚ ਵੱਜ ਰਹੀਆਂ ਕਿੰਨੀਆਂ ਸਾਰੀਆਂ ਅਣਗਿਣਤ ਚੁਪੇੜਾ ਹੁਣ ਇਸਨੂੰ ਵਕਤ ਮਾਰ ਰਿਹਾ ਏ..ਓਹੀ ਵਕਤ ਜਿਸਤੋਂ ਸਿਆਣੇ ਦੱਸਦੇ ਹੁੰਦੇ ਸਨ ਕੇ ਹਮੇਸ਼ਾਂ ਡਰ ਕੇ ਰਹਿਣਾ ਚਾਹੀਦਾ ਏ..ਪਤਾ ਨੀ ਕਦੋਂ ਅਰਸ਼ੋਂ ਫਰਸ਼ ਤੇ ਲਿਆ ਪਟਕਾਵੇ!
(ਦੋਸਤੋ ਇਹ ਸਾਰੇ ਘਟਨਾ ਕਰਮ ਹੁਣੇ ਹੁਣੇ ਲੰਘੇ ਅਤੀਤ ਅੰਦਰ ਹੀ ਤਾਂ ਵਾਪਰੇ ਨੇ..ਸੋ ਵਰਤਮਾਨ ਵਿੱਚ ਵਿਚਰੇ ਕਿੰਨੇ ਸਾਰੇ ਬਾਜ ਸਿੰਘ ਵੀ ਤਾਂ ਇਤਿਹਾਸ ਦਾ ਹਿੱਸਾ ਬੰਨਣੇ ਬਹੁਤ ਜਰੂਰੀ ਨੇ)
ਹਰਪ੍ਰੀਤ ਸਿੰਘ ਜਵੰਦਾ