ਇਹ ਕੋਈਂ ਨਵੀਂ ਗੱਲ ਨਹੀਂ। ਜਦੋਂ ਤੁਸੀਂ ਕੋਈਂ ਕੰਮ ਕਰਦੇ ਹੋ ਫਿਰ ਜੱਟਵਾਦ ਵਾਲਾ ਪੰਗਾ ਕਿਉਂ ਪੈ ਜਾਂਦਾ ਹੈ।
1 ਸਾਡੇ ਦੁੱਧ ਪਾਉਣ ਵਾਲਾ ਆਪਣੀ ਗੱਡੀ ਤੇ ਆਉਂਦਾ ਹੈ। ਉਸਨੇ ਘਰੇ ਮੱਝਾਂ ਰੱਖੀਆਂ ਹਨ ਖੁਦ ਸਵੇਰ ਸ਼ਾਮ ਆਉਂਦਾ ਹੈ ਦੁੱਧ ਪਾਉਣ।
“ਨਹੀਂ ਪਸੰਦ ਤਾਂ ਨਾ ਲਵੋ। ਮੈਂ ਖੁਦ ਜੱਟ ਹਾਂ। ਘਰ ਲਵੇਰੀਆਂ ਰੱਖੀਆਂ ਹਨ। ਮੈਂ ਕੋਈਂ ਦੋਧੀ ਨਹੀਂ।” ਮੈਡਮ ਦੁਆਰਾ ਦੁੱਧ ਪਤਲੇ ਦੀ ਸ਼ਿਕਾਇਤ ਕਰਨ ਤੇ ਉਸ ਦਾ ਜੱਟਪੁਣਾ ਛਲਕ ਪਿਆ।
2 ਮੇਰੀ ਸੰਸਥਾ ਵਿੱਚ ਸੇਵਾਮੁਕਤ ਫੌਜੀ ਪੀਅਨ ਲੱਗਣ ਲਈ ਆਪਣਾ ਨਿਯੁਕਤੀ ਪੱਤਰ ਲ਼ੈ ਕੇ ਜੋਇਨ ਕਰਨ ਲਈ ਆਇਆ। “ਮੈਂ ਵੀ ਸਿੱਧੂ ਬਰਾੜ ਹਾਂ। ਵਹਿਲਾ ਸੀ ਸੋਚਿਆ ਨੌਕਰੀ ਕਰ ਲਈਏ। ਮੈਂ ਕੋਈਂ ਪੀਅਨ ਨਹੀਂ ਹਾਂ।”
3 ਨਾਲਦੇ ਪਿੰਡ ਦੇ ਇੱਕ ਆਦਮੀ ਨੇ ਬੱਚੇ ਢੋਣ ਲਈ ਮਿੰਨੀ ਬੱਸ ਸਕੂਲ ਨਾਲ ਜੋੜ ਲਈ। “ਡਰਾਈਵਰ ਸਾਹਿਬ ਤੁਸੀਂ ਨਿੱਤ ਅੱਗੇ ਪਿੱਛੇ ਆਉਂਦੇ ਹੋ। ਸਾਡੇ ਬੱਚੇ ਸਕੂਲੋ ਲੇਟ ਹੋ ਜਾਂਦੇ ਹਨ। ਦੂਜਾ ਸਟੋਪ ਦੇ ਨੇੜੇ ਆ ਕੇ ਹਾਰਨ ਮਾਰ ਦਿਆ ਕਰੋ।” ਕਿਸੇ ਪੇਰੈਂਟਸ ਬਾਬੇ ਨੇ ਆਪਣੀ ਪੋਤੀ ਬੱਸ ਚੜਾਉਣ ਆਏ ਨੇ ਕਿਹਾ।
ਮੈਨੂੰ ਡਰਾਈਵਰ ਕਿਵੇਂ ਆਖਿਆ ਹੈ ਇਹ ਮੇਰੀ ਆਪਣੀ ਮਿੰਨੀ ਬੱਸ ਹੈ। ਸਾਡੇ ਕੋਲੇ ਪੱਚੀ ਕਿੱਲੇ ਜਮੀਨ ਹੈ। ਅਸੀਂ ਢਿੱਲੋਂ ਹੁੰਦੇ ਹਾਂ।” ਉਸਨੇ ਬਾਬੇਂ ਨੂੰ ਕਰਾਰਾ ਜਵਾਬ ਦਿੱਤਾ।
4 ਸਕੂਲ ਵਿੱਚ ਨੌਕਰੀ ਤੇ ਲੱਗਿਆ ਉਹ ਆਪਣੇ ਬੱਚਿਆਂ ਨਾਲ ਪਿੰਡ ਦੇ ਚਾਰ ਪੰਜ ਬੱਚੇ ਲਿਆਉਂਦਾ। ਭਾਵੇਂ ਉਹ ਸਰਕਾਰੀ ਅਧਿਆਪਕ ਸੀ। ਪਰ ਬੱਚੇ ਉਸ ਨੂੰ ਡਰਾਈਵਰ ਵੀ ਸਮਝਦੇ ਸਨ। ਜਦੋਂ ਬੱਚੇ ਸ਼ਿਕਾਇਤ ਕਰਦੇ ਤਾਂ ਉਸਦੇ ਅੰਦਰਲਾ ਗਿੱਲ ਜਾਗ ਪੈਂਦਾ ਤੇ ਉਹ ਆਪਣਾ ਜੱਟਵਾਦ ਵਾਲਾ ਗੁੱਸਾ ਬੱਚਿਆਂ ਤੇ ਕੱਢਦਾ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ