ਸਾਡੇ ਪਿੰਡ ਵਿਚ ਅਜੇ ਬਿਜਲੀ ਆਈ ਹੀ ਸੀ। ਬਹੁਤ ਘੱਟ ਲੋਕਾਂ ਨੇ ਕੁਨੈਕਸ਼ਨ ਲਿਆ ਸੀ। ਇਕ ਦਿਨ ਬਿਜਲੀ ਬੰਦ ਹੋਣ ਕਰਕੇ ਮੇਰੇ ਦਾਦਾ ਜੀ ਗਰਮੀ ਵਿਚ ਹੱਥ ਵਾਲੀ ਪੱਖੀ ਨਾਲ ਹਵਾ ਝੱਲ ਰਹੇ ਸਨ। ਇਕ ਬਜੁਰਗ ਦੁਕਾਨ ਤੇ ਆਇਆ ਤੇ ਕਹਿੰਦਾ “ਸੇਠਾ ਆਹ ਛੱਤ ਆਲਾ ਪੱਖਾ ਕਿਉਂ ਨਹੀ ਚਲਾਇਆ ?”
“ਪਾਖਰਾ ਬਿਜਲੀ ਨਹੀ ਹੈਗੀ।” ਮੇਰੇ ਦਾਦਾ ਜੀ ਨੇ ਜਬਾਬ ਦਿੱਤਾ।
” ਹਲਾ ਇਹ ਵੀ ਲਾਈਟ ਤੇ ਚਲਦਾ ਹੈ। ਓਥੇ ਮੰਡੀ ਤਾਂ ਸਾਈਏਂ ਵਿਸ਼ਾਖੀ ਕੇ (ਇਕ ਆੜਤ ਦੀ ਫਰਮ ਸਾਈਆਂ ਰਾਮ ਵੈਸਾਖੀ ਮਲ ) ਤਾਂ ਸਾਰਾ ਦਿਨ ਊਈਂ ਚਲੀ ਜਾਂਦਾ ਹੈ।” ਉਸਨੇ ਹੈਰਾਨੀ ਭਰੇ ਅੰਦਾਜ਼ ਵਿੱਚ ਕਿਹਾ। ਉਸਦੀ ਦੀ ਸੋਚ ਸੀ ਕਿ ਬਿਜਲੀ ਤਾਂ ਸਿਰਫ ਬਲਬ ਜਗਾਉਣ ਵਾਸਤੇ ਹੁੰਦੀ ਹੈ ਤੇ ਛੱਤ ਵਾਲਾ ਪੱਖਾ ਬਿਨਾਂ ਬਿਜਲੀ ਤੋਂ ਹੀ ਚਲਦਾ ਹੈ। ਪਹਿਲਾ ਲੋਕ ਬਹੁਤ ਸਿੱਧੇ ਹੁੰਦੇ ਸਨ। ਅੱਜ ਕੱਲ੍ਹ ਦੇ ਤਾਂ ਜੰਮਦੇ ਬੱਚੇ ਹੀ ਸਮਾਰਟ ਹੁੰਦੇ ਹਨ।
ਊਂ ਗੱਲ ਆ ਇੱਕ।
ਰਮੇਸ਼ਸੇਠੀਬਾਦਲ