ਗਲ ਵਾਹਵਾ ਪੁਰਾਣੀ ਹੈ। ਮੇਰੇ ਮਾਮੇ ਦਾ ਮੁੰਡਾ ਓਮਾ (ਸ੍ਰੀ ਓਮ ਪ੍ਰਕਾਸ਼) ਮੇਰੀ ਮਾਸੀ ਯਾਨੀ ਆਪਣੀ ਭੂਆ ਨੂੰ ਸਿਰਸਾ ਮਿਲਣ ਗਿਆ। ਮਾਸੀ ਨੇ ਇਕ ਰੋਟੀ ਗਰਮ ਗਰਮ ਥਾਲੀ ਵਿਚ ਰੱਖ ਦਿੱਤੀ ਤੇ ਫਿਰ ਸਹੇਲੀ ਨਾਲ ਗੱਲਾਂ ਚ ਮਸਤ ਹੋ ਗਈ ਤੇ ਹੋਰ ਰੋਟੀ ਦੇਣੀ ਭੁੱਲ ਗਈ। ਮੇਰੇ ਮਾਮੇ ਦੇ ਮੁੰਡੇ ਉਹ ਰੋਟੀ ਲਈ ਤੇ ਜਦੋ ਹੋਰ ਨਾ ਪੁੱਛੀ ਤਾਂ ਥਾਲੀ ਪਰਾਂ ਰੱਖ ਦਿੱਤੀ ਤੇ ਹੱਥ ਧੋ ਲਏ । ਜਦੋ ਮਾਸੀ ਨੂੰ ਯਾਦ ਆਇਆ ਤਾਂ ਕਹਿੰਦੀ “ਓਮਿਆਂ ਰੋਟੀ ਮੰਗ ਲੈਣੀ ਸੀ ਜੇ ਮੈ ਹੀ ਭੁੱਲ ਗਈ ਸੀ ਤਾਂ।”
“ਮੈ ਸੋਚਿਆ ਭੂਆ ਨੂੰ ਕੀ ਤੰਗ ਕਰਨਾ ਹੈ। ਚੱਲ ਬਸ ਕਰ ਜਾਂਦੇ ਹਾਂ।” ਓਮੇ ਨੇ ਭੋਲੇਪਣ ਵਿੱਚ ਜਬਾਬ ਦਿੱਤਾ। ਸੱਚੀ ਓਹ ਵਾਕਿਆ ਹੀ ਭੋਲਾ ਸੀ।
ਅੱਜ ਕੱਲ੍ਹ ਦੇ ਤਾਂ ਭੂਆ ਛੱਡ ਫੁਫੜ ਦੀ ਵੀ ਰੇਲ ਬਣਾ ਦਿੰਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ