ਕਹਿੰਦੇ ਸ਼ਾਹੀ ਖਾਣਾ ਸਿਰਫ ਪੰਜ ਤਾਰਾ ਹੋਟਲਾਂ ਚ ਮਿਲਦਾ ਹੈ। ਨਹੀਂ ਸ਼ਾਹੀ ਖਾਣਾ ਸਿਰਫ ਭੁੱਖੇ ਆਦਮੀ ਨੂੰ ਹੀ ਨਸੀਬ ਹੁੰਦਾ ਹੈ। ਜੋਰ ਦੀ ਭੁੱਖ ਤੋਂ ਬਾਅਦ ਰਾਤ ਦੀ ਬਚੀ ਮੂੰਗੀ ਦੀ ਦਾਲ ਵੀ ਸ਼ਾਹੀ ਪਨੀਰ ਲਗਦੀ ਹੈ। ਸਵਾਦ ਖਾਣੇ ਲਈ ਭੁੱਖ ਦਾ ਹੋਣਾ ਜ਼ਰੂਰੀ ਹੈ। ਸਰਦੀਆਂ ਵਿੱਚ ਮੇਰੇ ਲੰਚ ਡਿਨਰ ਵਿੱਚ ਸਬਜ਼ੀ ਘੱਟ ਹੀ ਹੁੰਦੀ ਹੈ। ਜਿਆਦਾਤਰ ਮੈਂ ਰੋਟੀ ਗਾਜਰ ਦੇ ਆਚਾਰ ਨਾਲ ਹੀ ਖਾਂਦਾ ਹਾਂ। ਯ ਫਿਰ ਸਬੁਤ ਮੂੰਗੀ ਦੀ ਦਾਲ ਜਵਾਂ ਲੰਗਰ ਵਰਗੀ। ਇਸ ਵਾਰ ਲੋਹੜੀ ਦੇ ਫ਼ੰਕਸ਼ਨ ਦੇ ਡਿਨਰ ਲਈ ਸਬਜ਼ੀਆਂ ਮਲੋਟ ਦੇ #Bansi_de_dhabe ਤੋਂ ਮੰਗਵਾਈਆਂ। ਪਹਿਲਾਂ ਵੀ ਕਈ ਵਾਰੀ ਓਥੇ ਰੋਟੀ ਖਾਣ ਦਾ ਸਬੱਬ ਬਣਿਆ ਹੈ। ਸੁੱਧ ਵੈਸ਼ਨੂੰ ਖਾਣਾ ਉਹ ਵਾਜਿਬ ਕੀਮਤ ਤੇ। ਗੱਲ ਇਕੱਲੀ ਸ਼ੁੱਧਤਾ ਦੀ ਨਹੀਂ ਸੁਵਾਦ ਦੀ ਵੀ ਹੈ। ਉਹਨਾਂ ਨੇ ਸਬਜ਼ੀਆਂ ਵਗੈਰਾ ਨਾਲ ਗਾਜਰ ਦਾ ਆਚਾਰ ਵੀ ਭੇਜਿਆ। ਸਭ ਨੇ ਖਾਣੇ ਦੀ ਤਰੀਫ ਤਾਂ ਕੀਤੀ ਹੀ ਪਰ ਨਾਲ ਗਾਜਰਾਂ ਦੇ ਆਚਾਰ ਦੀ ਉਚੇਚੀ ਤਾਰੀਫ ਕੀਤੀ। #MR_Caterers_andWedding_Planners ਵਾਲੇ Sanju Sethi ਦੀ ਵੀ ਬੱਲੇ ਬੱਲੇ ਹੋ ਗਈ। ਗਾਜਰਾਂ ਦੇ ਆਚਾਰ ਦੇ ਨਾਲ ਨਾਲ ਸਬਜ਼ੀਆਂ ਪੁਲਾਵ ਭਲਿਆਂ ਨਾਲ ਬਹੁਤ ਵਧੀਆ ਬਹੁਤ ਵਧੀਆ ਹੋ ਗਿਆ।
ਫਿਰ ਇਹ੍ਹਨਾਂ ਦਿਨਾਂ ਵਿੱਚ ਛੋਲੂਏ ਦੀ ਚਟਨੀ ਮੇਰੀ ਮਨਪਸੰਦ ਚਟਨੀ ਹੈ।ਉਂਜ ਚਟਨੀ ਦਾ ਮਤਲਬ ਹੁੰਦਾ ਹੈ ਚੱਟ ਕਰ ਜਾਉਂ। ਛੋਲੂਏ ਦੀ ਚਟਨੀ ਦੀ ਕੋਈ ਰੇਸੀਪੀ ਨਹੀਂ ਹੁੰਦੀ। ਪਹਿਲਾਂ ਛੋਲੂਏ ਨੂੰ ਕੱਢਣ ਦੀ ਪ੍ਰਾਬਲਮ ਹੁੰਦੀ ਸੀ। ਅਕਸ਼ਰ ਘਰ ਦੇ ਬਜ਼ੁਰਗ ਇਹ ਕੰਮ ਕਰਦੇ ਸਨ। ਹੁਣ ਮੇਰੇ ਵਰਗੇ ਬਜ਼ੁਰਗ ਫਬ ਤੇ ਬੀਜੀ ਹੁੰਦੇ ਹਨ। ਫਿਰ ਛੋਲੂਆ ਕੌਣ ਕੱਢੇ। ਬਾਜ਼ਾਰ ਵਿੱਚ ਤਾਜ਼ਾ ਛੋਲੂਆ ਕੱਢਣ ਵਾਲੇ ਬੈਠੇ ਹੁੰਦੇ ਹਨ। ਤੀਹ ਯ ਚਾਲੀ ਰੁਪਏ ਦਾ ਪਾਈਆ। ਨਾਲੇ ਗ਼ਰੀਬ ਦੀ ਦਿਹਾੜੀ ਬਣ ਜਾਂਦੀ ਹੈ ਨਾਲੇ ਮੇਰੇ ਵਰਗਿਆਂ ਲਈ ਚਟਨੀ।
ਬਸ ਬਣਾਉਣ ਵਾਲੇ ਚਾਹੀਦੇ ਹਨ।
ਮੁਕਦੀ ਗੱਲ ਚਟਨੀ ਪੰਜਾਬੀਆਂ ਦਾ ਮਨਪਸੰਦ ਖਾਣਾ ਹੈ। ਇਹ੍ਹਨਾਂ ਦਿਨਾਂ ਵਿੱਚ ਮੂੰਗਰੇ ਟਮਾਟਰ ਦੀ ਚਟਨੀ ਵੀ ਸਵਾਦੀ ਹੁੰਦੀ ਹੈ।
ਬਾਕੀ ਚਟਨੀਆਂ ਦੀ ਚਰਚਾ ਕਦੇ ਫਿਰ ਸਹੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।