ਚਿਹਰੇ ਦੀ ਖੁਸ਼ੀ | chehre di khushi

ਅੱਜ ਕੱਲ ਪੰਜਾਬ ਤੋਂ students ਕਨੇਡਾ ਤੋਂ ਬਾਦ ਇੰਗਲੈਂਡ ਚ ਵੀ ਬਹੁਤ ਜਿਆਦਾ ਆ ਰਹੇ ਆ, ਸਾਰਿਆਂ ਨੂੰ “ਜੀ ਆਇਆ ਨੂੰ” ਪਰ ਜੋ ਮੈਂ ਮਹਿਸੂਸ ਕੀਤਾ ਮੈਂ ਓਹ ਲਿਖਣਾ ਚਾਹੁੰਦੀ ਆਂ , ਜਦੋ ਵੀ ਕਦੇ ਟਾਊਨ ਜਾਈਦਾ ਤਾਂ ਬਹੁਤ student ਦੇਖਣ ਨੂੰ ਮਿਲਦੇ ਨੇ, Couples ਵੀ ਹੁੰਦੇ ਆ ਪਰ ਖੁਸ਼ੀ ਕਿਸੇ ਦੇ ਚਿਹਰੇ ਉੱਤੇ ਨੀ ਦਿਖਦੀ , ਮੈਂ ਅਕਸਰ ਸੋਚਦੀ ਹੁੰਦੀ ਕਿ ਕਾਰਣ ਕੀ ਆ ਇਸ ਨਾਮੋਸ਼ੀ ਦਾ ? ਆਓਣਾ ਬਹੁਤ ਸੌਖਾ ਪਰ ਬਾਦ ਚ ਖ਼ਰਚੇ ਚੁੱਕਣੇ ਇੱਕ ਕਾਰਣ ਹੋ ਸਕਦਾ, ਦੂਜਾ ਕਾਰਣ ਫੀਸਾਂ ਵੀ ਇੱਥੋ ਪੂਰੀਆਂ ਕਰਨੀਆਂ ਜੋ ਕਿ ਕਾਫੀ ਮੁਸ਼ਕਲ ਐ, ਖ਼ਰਚੇ ਵਾਧੂ ਨੇ, ਕਿਰਾਏ ਵਧ ਚੁੱਕੇ, ਵਰਕ ਪਰਮਿਟ ਦੇ ਕਨੂੰਨ ਬਦਲ ਗਏ, ਜਿਹੜੇ ਵੀ ਆਓਂਦੇ ਆ ਓਹ ਪੂਰੀ ਤਰਾਂ ਤਿਆਰੀ ਕਰਕੇ ਆਓਣ ਕਿ ਪੰਜਾਬ ਵਾਲੀ ਮੌਜ ਬਿਲਕੁਲ ਨੀ ਲੱਭਣੀ, ਕੰਮ ਉੱਤੇ ਹੱਸਦਾ ਚਿਹਰਾ ਲੈ ਕੇ ਜਾਣਾ ਪੈਣਾ , ਆਪਣੀਆਂ ਮੁਸ਼ਕਿਲਾ ਦਾ ਬੋਝ ਤੁਸੀ ਆਲੇ ਦਿਆਲੇ ਨਹੀ ਖਿਲਾਰ ਸਕਦੇ, ਜੇਕਰ ਬੱਚੇ ਨਾਲ ਆਓਣਾ ਤਾਂ ਇੱਕ ਨੂੰ ਤਾਂ baby sitting ਕਰਨੀ ਪੈਣੀ ਤੇ ਦੂਜਾ ਕੰਮ ਕਰੂ, Students ਨੂੰ ਕੋਈ benefit ਨੀ ਮਿਲਦਾ, ਇੱਕੋ ਗੁਜਾਰਿਸ਼ ਐ ਕਿ ਖੁਸ਼ ਕਿਹਾ ਕਰੋ ਕਿੰਨੀਆਂ ਅਰਦਾਸਾਂ ਕਰਕੇ ਪਹੁੰਚੇ ਹੋਵੋਗੇ ਸੋ ਚਾਈਂ ਚਾਈਂ ਕੰਮ ਕਰੋ , ਵਰਕ ਪਰਮਿਟ ਬਹੁਤ ਔਖਾ ਮਿਲਦਾ ਸੋ be patient, ਕੰਮ ਐਸ ਤਰਾਂ ਕਰੋ ਕਿ ਮਾਲਕ ਕਹੇ ਕਿ ਮੈਂ ਤਾਂ ਇਸੇ ਦਾ ਵਰਕ ਪਰਮਿਟ ਕਰਾਓਣਾ, ਚਿਹਰੇ ਉੱਤੇ smile ਬਹੁਤ ਜ਼ਰੂਰੀ ਐ, ਖੁਸ਼ ਰਿਹਾ ਕਰੋ ਜਿਹੜੇ ਵੱਡੀਆ ਗੱਡੀਆਂ ਚ ਫਿਰਦੇ ਆ ਓਹ ਵੀ ਕਿਸੇ ਦਿਨ struggle ਕਰ ਰਹੇ ਸੀ ਤੇ ਇਨ੍ਹਾ ਦਿਨਾ ਚੋਂ ਨਿਕਲ ਕੇ ਐਥੇ ਤੱਕ ਪਹੁੰਚੇ ਆ, ਬੋਲੀ ਸਿੱਖੋ, IELTS ਕੋਈ ਡਿਗਰੀ ਨਹੀਂ ਸੋ ਆਪਣੀ ਆਕੜ ਕੱਢ ਕੇ ਡਟ ਕੇ ਕੰਮ ਕਰੋ, ਇੱਥੇ ਸਭ ਤੋਂ ਵੱਧ ਡਿਮਾਂਡ smile ਦੀ ਐ, ਆਪਣੇ ਦਰਦ ਲੁਕਾ ਕੇ ਕੰਮ ਪਰੋਸਣ ਦੀ ਕਲਾ ਸਿੱਖੋ, ਮੈਨੂੰ ਬਹੁਤ ਨਮੋਸ਼ੀ ਹੁੰਦੀ ਐ Demotivating ਇਨਸਾਨ ਨੂੰ ਦੇਖ ਕੇ, ਜਦੋਂ ਤੁਰਦੇ ਓ ਤਾਂ ਐਦਾਂ ਤੁਰੋ ਕਿ ਘੱਟੋ ਘੱਟ ਜਿਓਂਦੇ ਤਾਂ ਲੱਗੋ, ਆਪਣਾ ਰਹਿਣ ਸਹਿਣ ਦਾ ਪ੍ਰਬੰਧ , ਘੱਟੋ ਘੱਟ 2-3 ਮਹੀਨੇ ਦਾ ਖ਼ਰਚਾ ਘਰੋ ਲੈ ਕੇ ਤੁਰੋ ਤਾਂ ਕਿ stress ਨਾ ਪਵੇ ਤੇ ਥੋਡੇ ਚਿਹਰੇ ਖੁਸ਼ ਰਹਿਣ , Be prepared! for Everything!
ਮਾਪਿਆਂ ਨੂੰ ਅਰਜ਼ ਐ ਕਿ ਕੰਮ ਬਾਰੇ ਪੁੱਛਣਾ ਛੱਡ ਦਿਓ ਬੱਚੇ ਨੂੰ pressurised ਨਾ ਕਰੋ,
ਆਪਣੇ ਜਾਣ ਪਛਾਣ, ਰਿਸ਼ਤੇਦਾਰ ਤਾਂ ਇੱਕ bonus ਐ ਪਰ ਕੋਈ ਉਮੀਦ ਨਾ ਰੱਖਿਓ !
ਸਾਰੇ busy ਤੇ ਬਹੁਤ busy ਨੇ ।
ਖੁਸ਼ ਰਹੋ , ਆਬਾਦ ਰਹੋ!
ਚਿਹਰਾ ਐਦਾਂ ਰੱਖੋ ਕਿ “I am happy”!
ਸਿਮਰਨ ਕੌਰ

Leave a Reply

Your email address will not be published. Required fields are marked *