ਡੱਬਵਾਲੀ ਤੋਂ ਬਠਿੰਡੇ ਆਉਂਦੇ ਹੋਏ ਰਾਹ ਵਿੱਚ ਸੈਂਕੜੇ ਦੀ ਤਦਾਤ ਵਿੱਚ ਕਿੰਨੂੰ ਦਾ ਜੂਸ ਪਿਆਉਣ ਵਾਲੇ ਖੜ੍ਹੇ ਮਿਲਦੇ ਹਨ। ਆਮ ਪੈਂਡੂ ਜਿਹੇ ਅਨਪੜ੍ਹ ਤੇ ਕਿਰਤੀ ਲੋਕ। ਇਹ ਲੋਕ ਬਹੁਤੇ ਪ੍ਰੋਫੈਸ਼ਨਲ ਨਹੀਂ ਹੁੰਦੇ। ਕੁੱਝ ਕੁ ਕਿੰਨੂੰ ਜੂਸਵਾਲੀ ਮਸ਼ੀਨ ਤੇ ਕੁੱਝ ਕੁ ਗਿਲਾਸ ਰੱਖਕੇ ਇਹ ਆਪਣਾ ਧੰਦਾ ਕਰਦੇ ਹਨ। ਗੁਰਥੜੀ ਪਿੰਡ ਕੋਲੇ ਖੜ੍ਹੇ ਪੰਜ ਸੱਤ ਜੂਸ ਵਾਲਿਆਂ ਵਿਚੋਂ ਮੈਨੂੰ ਮਲਕੀਤ ਸਿੰਘ ਨਾਮ ਦਾ ਬਾਬਾ ਦਿਲ ਦਾ ਬਹੁਤਾ ਸ਼ਾਫ ਲੱਗਿਆ। ਢਿੱਲੀ ਜਿਹੀ ਪੱਗ ਤੇ ਖੁਰਚੀ ਜਿਹੀ ਦਾਹੜੀ ਵਾਲਾ ਮਲਕੀਤ ਸਿੰਘ ਦੱਸਦਾ ਹੈ ਕਿ ਭਾਰਤ ਪਾਕ ਦੀ ਜੰਗ ਸਮੇ ਉਹ ਬਾਰਾਂ ਕੁ ਸਾਲ ਦਾ ਸੀ। ਇਸ ਤਰ੍ਹਾਂ ਉਹ ਆਪਣੀ ਉਮਰ 60-62 ਸਾਲ ਦੀ ਦੱਸਦਾ ਹੈ। ਉਹ ਆਪਣੇ ਕੋਲ ਮਿੱਠੇ ਦੀ ਬੋਤਲ ਨਹੀਂ ਰੱਖਦਾ ਤੇ ਨਾ ਬਰਫ ਰੱਖਦਾ ਹੈ। ਜੱਗ ਵਿੱਚ ਗਿਲਾਸ ਤੋਂ ਵੱਧ ਬਣਿਆ ਜੂਸ ਵੀ ਉਹ ਗ੍ਰਾਹਕ ਨੂੰ ਦੇ ਦਿੰਦਾ ਹੈ ਕਿਉਂਕਿ ਉਹ ਅਗਲੇ ਗ੍ਰਾਹਕ ਨੂੰ ਜੱਗ ਧੋਕੇ ਤਾਜ਼ਾ ਜੂਸ ਹੀ ਪਿਆਉਣਾ ਚਾਹੁੰਦਾ ਹੈ। ਚਾਰ ਪੰਜ ਸੌ ਦਿਹਾੜੀ ਬਣਾਕੇ ਉਹ ਵਾਧੂ ਖ਼ੁਸ਼ ਰਹਿੰਦਾ ਹੈ। ਉਹ ਤਾਜ਼ੇ ਕਿੰਨੂੰ ਤਲਵੰਡੀ ਸਾਬੋ ਦੇ ਨੇੜੇ ਦੇ ਕਿਸੇ ਬਾਗ ਤੋਂ ਖਰੀਦਦਾ ਹੈ। ਉਸ ਦੇ ਦੱਸਣ ਮੁਤਾਬਿਕ ਉਹ ਬੋਰੀਆ ਸਿੱਖ ਜਾਤੀ ਨਾਲ ਸਬੰਧ ਰੱਖਦਾ ਹੈ ਤੇ ਇਹ ਜਾਤੀ ਦੂਸਰੀਆਂ ਨਾਲ ਮਿਲਦੀਆਂ ਜਾਤਾਂ ਨਾਲੋਂ ਨਰਮ ਤੇ ਮਹਿਨਤੀ ਹੁੰਦੀ ਹੈ। ਮਲਕੀਤ ਸਿੰਘ ਹਰ ਔਰਤ ਨੂੰ ਭੈਣ ਜੀ ਤੇ ਮਰਦ ਨੂੰ ਵੀਰ ਜੀ ਕਹਿੰਦਾ ਹੈ। ਦੁਕਾਨਦਾਰੀ ਨਰਮੀ ਦੀ ਦੇ ਫਾਰਮੂਲੇ ਤੇ ਚੱਲਦਾ ਹੈ। ਇਸ ਨਾਲ ਹੀ ਸਭਾਇਕੀ ਤਿੰਨ ਚਾਰ ਵਾਰ ਮੁਲਾਕਾਤ ਹੋਈ ਦੂਜਿਆਂ ਨਾਲ ਤਾਂ ਮਿਲਣ ਦਾ ਸਬੱਬ ਹੀ ਨਹੀਂ ਬਣਿਆ। ਹੋ ਸਕਦਾ ਹੈ ਕੋਈਂ ਇਸ ਤੋਂ ਵੀ ਚੰਗੇ ਹੋਣ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ