ਇਹ ਗੱਲ 1980 ਦੇ ਨੇੜੇ ਤੇੜੇ ਦੀ ਹੈ। ਸਾਨੂੰ ਸਾਡੇ ਦੋਸਤ Sat Bhushan Grover ਨੇ ਬਰਤਾਨੀਆਂ ਫਰੂਟ ਕੇਕ ਦੇ ਬੜੇ ਸੋਹਣੇ ਸੋਹਣੇ ਕਈ ਸਟਿਕਰ ਦਿੱਤੇ। ਅਬੋਹਰ ਵਿੱਚ ਰਹਿੰਦੇ ਉਹਨਾਂ ਦੇ ਕਿਸੇ ਰਿਸ਼ਤੇਦਾਰ ਕੋਲ੍ਹ ਇਸ ਕੇਕ ਕੰਪਨੀ ਦੀ ਏਜੇਂਸੀ ਸੀ। ਸਟਿਕਰ ਬਹੁਤ ਸੋਹਣੇ ਸਨ। ਜੋ ਸਾਡੀ ਉਸ ਉਮਰ ਅਤੇ ਉਸ ਸਮੇਂ ਦੇ ਖਿਆਲਾਂ ਤੇ ਸੋਚ ਦੀ ਪੈਰਵੀ ਕਰਦੇ ਸਨ। ਇਹ ਸਟਿਕਰ ਮੈਂ ਆਪਣੀ ਫਾਈਲ ਕਵਰ ਦੇ ਅੰਦਰਲੇ ਪਾਸੇ ਦੋਹਾਂ ਸਾਈਡਾਂ ਤੇ ਚਿਪਕਾ ਲਏ। ਇੰਜ ਹੀ ਮੇਰੇ ਦੋਸਤ Sham Chugh ਨੇ ਕੀਤਾ। ਹੁਣ ਕਾਲਜ ਵਿੱਚ ਲੱਗੇ ਪੀਰੀਅਡ ਦੌਰਾਨ ਅਕਸਰ ਅਸੀਂ ਸਟਿਕਰਾਂ ਵਾਲੀ ਸਾਈਡ ਖੋਲ੍ਹ ਕੇ ਵੇਖ ਲੈਂਦੇ ਨਾਲਦੇ ਸਾਥੀਆਂ ਨੂੰ ਵਿਖਾਉਂਦੇ। ਪਰ ਫਰੂਟ ਕੇਕ ਖਾਕੇ ਵੇਖਣ ਦਾ ਸਬੱਬ ਨਾ ਬਣਿਆ। ਕਿਉਂਕਿ ਮੰਡੀ ਡੱਬਵਾਲੀ ਵਿੱਚ ਇਹ ਕੇਕ ਕਿਸੇ ਦੁਕਾਨ ਤੇ ਨਹੀਂ ਸੀ ਮਿਲਦੇ। ਫਿਰ ਕਿਸੇ ਦੁਕਾਨ ਤੋਂ ਅਸੀ ਇੱਕ ਪੈਕਟ ਲਿਆਂਦਾ ਜੋ ਪੂਰੇ ਛੇ ਰੁਪਈਆਂ ਦਾ ਆਇਆ। ਇਹ ਖਾਣ ਵਿੱਚ ਆਮ ਬ੍ਰੈਡ ਨਾਲੋਂ ਮਿੱਠਾ ਤੇ ਜ਼ਾਇਕੇਦਾਰ ਸੀ। ਬਰਤਾਨੀਆ ਦੇ ਕੇਕ ਵਿੱਚ ਅੰਡਾ ਹੋਣ ਬਾਰੇ ਲਿਖਿਆ ਹੁੰਦਾ ਸੀ। ਪਰ ਫਿਰ ਮੋਹਨ ਜ ਕੰਪਨੀ ਦਾ ਕੇਕ ਵੀ ਆਇਆ ਜੋ ਐਗਲੈਸ ਸੀ। ਬਰਤਾਨੀਆ ਕੰਪਨੀ ਦਾ ਇੱਕ ਸਟਿਕਰ ਅਸੀਂ ਸਾਡੀ ਸਟੀਲ ਦੀ ਅਲਮਾਰੀ ਤੇ ਵੀ ਚਿਪਕਾਇਆ ਸੀ ਜੋ ਕਈ ਸਾਲ ਉਥੇ ਲੱਗਿਆ ਰਿਹਾ। ਦੇਸੀ ਸਟੀਲ ਦੀ ਅਲਮਾਰੀ ਨੂੰ ਵੀ ਸਾਰੇ ਗੋਦਰੇਜ ਦੀ ਅਲਮਾਰੀ ਆਖਦੇ ਸਨ। ਅੱਜ ਕੱਲ੍ਹ ਤਾਂ ਹਰ ਬੇਕਰੀ ਵਾਲਾ ਫਰੂਟ ਕੇਕ ਬਣਾਉਂਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ