ਮੈਨੂੰ ਯਾਦ ਹੈ ਗਿਆਰਾਂ ਤੋਂ ਪੰਦਰਾਂ ਸਾਲ ਦੀ ਉਮਰ ਤੱਕ ਕਈ ਵਾਰੀ ਮੈਂ ਪਰਿਵਾਰ ਵਿੱਚ ਵਿਰੋਧ ਬਗਾਵਤ ਦਾ ਝੰਡਾ ਚੁੱਕਿਆ। ਮਾਂ ਪਿਓ ਦੇ ਨਾਲ ਬਹਿਸ ਵੀ ਕੀਤੀ। ਕਈ ਵਾਰੀ ਲੱਗਿਆ ਕਿ ਇਹ ਮੇਰੇ ਹਿਤੈਸ਼ੀ ਨਹੀਂ ਹਨ। ਗੁੱਸੇ ਵਿੱਚ ਆਕੇ ਉੱਚੀ ਵੀ ਬੋਲਿਆ। 2003 ਵਿੱਚ ਪਾਪਾ ਜੀ ਦੇ ਜਾਣ ਤੋਂ ਬਾਦ ਮਾਂ ਨਾਲ ਵੀ ਲੜਿਆ ਗੁੱਸੇ ਵੀ ਹੋਇਆ ਪਰ ਫਿਰ ਵੀ ਮਾਂ ਨਾਲ ਓਹੋ ਜਿਹਾ ਹੁੰਦਾ ਰਿਹਾ। ਬਾਦ ਵਿੱਚ ਗਲਤੀ ਮੰਨਕੇ ਪਛਤਾਵਾ ਵੀ ਕੀਤਾ। ਮਾਂ ਪਿਓ ਨਾਲ ਕਦੇ ਮਰਿਆਦਾ ਦਾ ਉਲੰਘਣ ਨਹੀਂ ਕੀਤਾ। ਬਹੁਤ ਵਾਰੀ ਰਾਮ ਬਣਨ ਦੀ ਕੋਸ਼ਿਸ਼ ਕੀਤੀ। ਦੋਸਤਾਂ ਦੇ ਮੁੱਦੇ ਤੇ ਅਕਸਰ ਗਰਮਾਂ ਗਰਮੀ ਹੋ ਜਾਂਦੀ ਪਰ ਸੀਮਾ ਰੇਖਾ ਪਾਰ ਨਹੀਂ ਕੀਤੀ। ਮਾਂ ਬਾਪ ਦੇ ਹੁਕਮ ਅਨੁਸਾਰ ਉਹ ਤਿਆਗ ਵੀ ਕੀਤਾ ਜੋ ਸ਼ਾਇਦ ਕੋਈਂ ਨੌਜਵਾਨ ਨਹੀਂ ਕਰ ਸਕਦਾ। ਜਵਾਨੀ ਵਿੱਚ ਆਏ ਉਬਾਲ ਨੂੰ ਮਾਂ ਪਿਓ ਦੀ ਮਰਜ਼ੀ ਦੇ ਖਿਲਾਫ ਨਾ ਜਾਕੇ ਠੰਡਾ ਕੀਤਾ।
ਗਲਤੀਆਂ ਹਰ ਇਨਸਾਨ ਤੋਂ ਹੁੰਦੀਆਂ ਹਨ। ਪਸਚਾਤਾਪ ਉਹਨਾਂ ਗਲਤੀਆਂ ਰਾਹੀ ਹੋਏ ਜਖਮਾਂ ਦੀ ਮਲ੍ਹਮ ਹੁੰਦਾ ਹੈ।
ਜੇ ਆਪਣੇ ਪਿਆਰ ਅਤੇ ਵਿਗਾੜ ਦਾ ਸਵੇਂ ਮੁਲਾਂਕਣ ਕਰਾਂ ਤਾਂ 80 ਪ੍ਰਤੀਸ਼ਤ ਕੁ ਨੰਬਰ ਬਣਦੇ ਹੀ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ