ਅੱਜ ਪਤਾ ਨਹੀ ਕਿਉਂ ਮੈਨੂੰ ਉਸ ਸਖਸ਼ ਦੀ ਯਾਦ ਆ ਰਹੀ ਹੈ ਜੋ ਮੈਨੂੰ ਰਮੇਸ਼ ਕੁਮਾਰ ਆਖ ਕੇ ਬਲਾਉਂਦਾ ਹੁੰਦਾ ਸੀ । ਉਸ ਦੇ ਰਮੇਸ਼ ਕੁਮਾਰ ਆਖਣ ਦਾ ਅੰਦਾਜ਼ ਹੀ ਵਖਰਾ ਸੀ। ਉੱਨੀ ਸੋ ਪਚਾਸੀ ਤੋ ਲੈ ਕੇ ਦੋ ਹਜ਼ਾਰ ਸੱਤ ਤੱਕ ਉਸ ਦਾ ਨਾਲ ਮੇਰੇ ਸਿਰ ਤੇ ਹੱਥ ਰਿਹਾ। ਓਹ ਮੇਰੇ ਬਾਪ ਦੀ ਜਗ੍ਹਾ ਤੇ ਸੀ। ਉਮਰ ਦਾ ਬਜੁਰਗ ਪਰ ਮੇਰੀ ਬਹੁਤ ਖਾਸ ਅੰਦਾਜ਼ ਵਿਚ ਇਜ਼ਤ ਕਰਦਾ ਸੀ। ਉਸ ਘਰ ਵਿਚ ਸਿਰਫ ਓਹ ਹੀ ਸੀ ਜੋ ਮੈਨੂੰ ਸੁਣਦਾ ਸੀ । ਮੇਰੀ ਇੱਕਲਤਾ ਦਾ, ਮੇਰੇ ਉਸ ਪਰਿਵਾਰ ਵਿਚ ਰੁਤਬੇ ਦਾ ਤੇ ਮੇਰੀ ਵਿਚਾਰਧਾਰਾ ਦਾ ਖਿਆਲ ਰੱਖਦਾ ਸੀ । ਕਈ ਵਾਰੀ ਮੈਨੂੰ ਓਹ ਆਪਣੇ ਦਿਲ ਦੀ ਗੱਲ ਵੀ ਕਹਿ ਦਿੰਦਾ । ਵੈਸੇ ਓਹ ਕਿਸੇ ਨੂੰ ਕੁਝ ਵੀ ਨਹੀ ਸੀ ਕਹਿੰਦਾ। ਉਸ ਨੇ ਸਬ ਵੱਡੇ ਛੋਟਿਆਂ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਸੀ । ਪਰ ਕਦੇ ਕਦੇ ਓਹ ਦਿਲ ਦੀ ਗੱਲ ਮੈਨੂੰ ਸੁਣਾ ਕੇ ਸੁਰਖਰੂ ਹੋ ਜਾਂਦਾ। ਮਨ ਹੋਲਾ ਹੋ ਜਾਂਦਾ ਉਸਦਾ। ਉਸ ਦੇ ਜਾਣ ਤੋ ਬਾਅਦ ਤਾਂ ਮੇਰਾ ਉਸ ਪਰਿਵਾਰ ਨਾਲ ਨਾਤਾ ਹੀ ਬਿਗੜ ਗਿਆ। ਕਿਉਂਕਿ ਸਬ ਆਪ ਮੁਹਾਰੇ ਹੋ ਗਏ। ਉਸ ਦੀ ਜਗ੍ਹਾ ਵਾਲੀ ਘਰ ਦੀ ਮਾਲਕਿਨ ਵੀ ਪੁੱਤਾਂ ਦੀ ਮੁਥਾਜ ਹੋ ਗਈ । ਬਾਕੀ ਦੋਹਾਂ ਜੀਆਂ ਦੀ ਵਿਚਾਰਧਾਰਾ ਵਿੱਚ ਵੀ ਜਮੀਨ ਆਸਮਾਨ ਦਾ ਫਰਕ ਹੈ । ਪੁੱਤ ਆਗੂ ਬਣ ਗਏ। ਉਸ ਮਹਾਂਪੁਰਸ਼ ਨੂੰ ਮੈ ਬਾਰ ਬਾਰ ਸਲਾਮ ਕਰਦਾ ਹਾਂ। ਸ਼ਤ ਸ਼ਤ ਪ੍ਰਨਾਮ ਓਹ ਮਹਾਂ ਪੁਰਸ਼ ਨੂੰ। ਮੇਰੀ ਹਮਸਫਰ ਦਾ ਜਨਮ ਦਾਤਾ ਸੀ।
ਮੈਂ ਸ਼ਰਧਾਂਜਲੀ ਦਿੰਦਾ ਹਾਂ ਉਸ ਰੂਹ ਨੂੰ। ਉਸ ਮਹਾਨ ਆਤਮਾ ਦਾ ਨਾ ਸ੍ਰੀ ਬਸੰਤ ਰਾਮ ਗਰੋਵਰ ਹੈ।
ਰਮੇਸ਼ ਸੇਠੀ ਬਾਦਲ
9876627233
ਪੁਰਾਣੀਆਂ ਲਿਖਤਾਂ ਵਿਚੋਂ।